ਅੰਮ੍ਰਿਤਸਰ: ਲਗਭਗ ਡੇਢ ਸਾਲ ਦੇ ਨਵੀਨੀਕਰਨ ਤੋ ਬਾਅਦ ਬੰਦ ਪਿਆ ਜ਼ਲ੍ਹਿਆਵਾਲਾ ਬਾਗ ਇੱਕ ਵਾਰ ਫਿਰ ਤੋਂ ਸੈਲਾਨੀਆਂ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਪਰ ਇਹ ਨਵੀਨੀਕਰਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਸੰਦ ਨਹੀਂ ਆਇਆ, ਉਨ੍ਹਾਂ ਨੇ ਇਸ ‘ਤੇ ਇਤਰਾਜ਼ ਕੀਤਾ ਹੈ। ਇਨ੍ਹਾਂ ਪਰਿਵਾਰਾਂ ਵੱਲੋਂ ਮਨਿਸਟਰੀ ਆਫ਼ ਕਲਚਰ ਸੈਕਟਰੀ ਨੂੰ ਚਿੱਠੀ ਭੇਜੀ ਗਈ ਹੈ, ਉਨ੍ਹਾਂ ਕਿਹਾ ਕਿ ਨਵੀਨੀਕਰਨ ਦੇ ਕਾਰਨ ਸ਼ਹੀਦਾਂ ਦੇ ਇਸ ਸਥਾਨ ਨਾਲ ਨਾਬਰਦਾਸ਼ ਕਰਨ ਯੋਗ ਛੇੜਛਾੜ ਕੀਤੀ ਗਈ ਹੈ।
ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ, ਕਿ ਸਰਕਾਰ ਦੇ ਇਸ ਕਦਮ ਨਾਲ ਸਾਨੂੰ ਬਹੁਤ ਦੁੱਖ ਲੱਗਿਆ ਹੈ। ਨਾਲ ਹੀ ਉਨ੍ਹਾਂ ਨੇ ਸਰਕਾਰ ਵੱਲੋਂ ਸੁੰਦਰੀਕਰਨ ਦੇ ਨਾਮ ‘ਤੇ ਕੀਤੇ ਕੰਮਾਂ ਨੂੰ ਸ਼ਹੀਦਾਂ ਦਾ ਨਰਾਦਰ ਦੱਸਿਆ।
ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ, ਸਭ ਤੋਂ ਪਹਿਲਾਂ ਤਾਂ ਅਮਰ ਜੋਤੀ ਦੀ ਜਗ੍ਹਾ ਬਦਲੀ ਗਈ, ਉਸ ਤੋਂ ਬਾਅਦ ਜਲ੍ਹਿਆਂਵਾਲੇ ਬਾਗ ਦੀ ਪਹਿਚਾਣ ਮੋਨੋਮੈਂਟ ਦੇ ਉਪਰ ਡਿਸਕੋ ਲਾਈਟ ਲਗਾਈਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ, ਕਿ ਇਹ ਸ਼ਹੀਦਾਂ ਦਾ ਸਥਾਨ ਹੈ, ਨਾ ਕਿ ਕੋਈ ਮੰਨਰੋਜਨ ਦੀ ਥਾਂ, ਇਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ, ਕਿ ਜਿੱਥੇ ਪਹਿਲਾਂ ਅਮਰ ਜੋਤ ਸੀ, ਮੁੜ ਤੋਂ ਅਮਰ ਜੋਤ ਨੂੰ ਉਸੇ ਥਾਂ ‘ਤੇ ਰੱਖਿਆ ਜਾਵੇ।
ਇਸ ਮੌਕੇ ਇਨ੍ਹਾਂ ਪਰਿਵਾਰਾਂ ਨੇ ਮੰਗ ਕੀਤੀ ਹੈ, ਕਿ ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਨੂੰ ਸ਼ਹੀਦ ਦਾ ਦਰਜ ਦਿੱਤਾ ਜਾਵੇ। ਅਤੇ ਭਾਰਤ ਰਤਨ ਦੇ ਕੇ ਇਨ੍ਹਾਂ ਸ਼ਹੀਦਾਂ ਨੂੰ ਸਨਮਾਨਿਤ ਕੀਤਾ ਜਾਵੇ।
ਇਹ ਵੀ ਪੜ੍ਹੋ:ਭਾਰਤੀ ਸੁਤੰਤਰਤਾ ਅੰਦੋਲਨ ਦਾ ਅਹਿਮ ਮੋੜ, ਜਲ੍ਹਿਆਂਵਾਲਾ ਬਾਗ