ETV Bharat / state

ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦਾ ਹੋਇਆ ਅੰਤਿਮ ਸਸਕਾਰ, ਭੁੱਬਾਂ ਮਾਰ ਰੋਏ ਬਾਵਾ

author img

By

Published : Jan 10, 2023, 7:48 AM IST

Updated : Jan 10, 2023, 8:19 AM IST

ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਸ਼ਹਿਰ ਬਟਾਲਾ ਵਿਖੇ ਐਤਵਾਰ ਨੂੰ ਦੇਰ ਸ਼ਾਮ ਕਰ ਦਿਤਾ ਗਿਆ। ਡਿਪਟੀ ਵੋਹਰਾ ਦੀ ਸੋਮਵਾਰ ਦੇਰ ਰਾਤ ਚੰਡੀਗੜ੍ਹ ਤੋਂ ਬਟਾਲਾ ਆਉਂਦੇ (deputy Vohra cremation ceremony) ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ।

deputy Vohra was cremation ceremony in Batala
deputy Vohra was cremation ceremony in Batala
ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦਾ ਹੋਇਆ ਅੰਤਿਮ ਸਸਕਾਰ, ਭੁੱਬਾਂ ਮਾਰ ਰੋਏ ਬਾਵਾ

ਬਟਾਲਾ: ਜਲੰਧਰ ਨਜਦੀਕ ਹੋਏ ਸੜਕੀ ਹਾਦਸੇ ਵਿੱਚ ਸੋਮਵਾਰ ਨੂੰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦਾ ਦੇਹਾਂਤ ਹੋ ਗਿਆ ਸੀ। ਡਿਪਟੀ ਵੋਹਰਾ ਦੇ ਦੇਹਾਂਤ ਦੀ ਖਬਰ ਆਉਣ ਤੋਂ ਬਾਅਦ ਬਟਾਲਾ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ (PA deputy Vohra cremation ceremony in Batala) ਗਾਇਕ ਰਣਜੀਤ ਬਾਵਾ, ਕਲਾਕਾਰ ਸਤਿੰਦਰ ਸੱਤੀ ਸਣੇ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਅਤੇ ਐਮਐਲਏ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਬਟਾਲਾ ਵਾਸੀਆਂ ਨੇ ਡਿਪਟੀ ਵੋਹਰਾ ਨੂੰ ਅੰਤਿਮ ਵਿਦਾਈ ਦਿੱਤੀ। ਜ਼ਿਕਰਯੋਗ ਹੈ ਕਿ ਡਿਪਟੀ ਵੋਹਰਾ ਕਾਂਗਰਸ ਦਾ ਵਰਕਰ ਵੀ ਸੀ।

ਭੁੱਬਾਂ ਮਾਰ ਕੇ ਰੋਏ ਰਣਜੀਤ ਬਾਵਾ: ਇਸ ਮੌਕੇ ਰਣਜੀਤ ਬਾਵਾ ਅੱਖਾਂ ਭਰ ਕੇ ਰੋਂਦੇ ਨਜ਼ਰ ਆਏ ਅਤੇ ਇਕ ਹੀ ਗੱਲ ਕਹਿੰਦੇ ਨਜਰ ਆਏ ਕੇ ਹਾਏ ਓਏ ਰੱਬਾ ਮੇਰਾ ਭਰਾ ਕਿਊ ਖੋਹ ਲਿਆ, ਪਰ ਬਾਵਾ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਅਤੇ ਐਮਐਲਏ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਕਲਾਕਾਰ ਸਤਿੰਦਰ ਸੱਤੀ ਨੇ ਦੁੱਖ ਭਰੇ ਲਹਿਜੇ ਨਾਲ (Punjabi singer Ranjit Bawa PA Accident) ਕਿਹਾ ਕਿ ਪਰਿਵਾਰ ਅਤੇ ਬਟਾਲਾ ਸਮੇਤ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ। ਡਿਪਟੀ ਵੋਹਰਾ ਬਹੁਤ ਹੀ ਮਿਲਣਸਾਰ ਅਤੇ ਮਦਦਗਾਰ ਸੁਭਾਅ ਦੇ ਮਾਲਿਕ ਸਨ। ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਪਰਿਵਾਰ ਉੱਤੇ ਮੇਹਰ ਭਰਿਆ ਹੱਥ ਰੱਖੇ ਅਤੇ ਦੁਖੀ ਹਿਰਦਿਆਂ ਨੂੰ ਹੌਂਸਲਾ ਦੇਵੇ।

ਹਾਦਸੇ ਦੇ ਕਾਰਨ ਦੀ ਪੁਲਿਸ ਵੱਲੋਂ ਜਾਂਚ ਜਾਰੀ: ਘਟਨਾ ਵਾਲੀ ਥਾਂ ਉੱਤੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਕਾਰ ਪੁਲ ਦੀ ਸੁਰੱਖਿਆ ਕੰਧ ਨਾਲ ਟਕਰਾ ਗਈ ਹੋ ਸਕਦੀ ਹੈ, ਪਰ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਸੰਭਵ ਹੈ ਕਿ ਪਹਿਲਾਂ ਕਿਸੇ ਵਾਹਨ ਨੇ ਟੱਕਰ ਮਾਰੀ ਹੋਵੇ ਅਤੇ ਫਿਰ ਕਾਰ ਪੁਲ ਦੀ ਸੁਰੱਖਿਆ ਕੰਧ ਨਾਲ ਟਕਰਾ ਗਈ ਹੋਵੇ। ਉਨ੍ਹਾਂ ਕਿਹਾ ਕਿ (deputy vohra car accident) ਹੁਣ ਉਹ ਇਸ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ ਕਿ ਹਾਦਸਾ ਕਿਸ ਕਾਰਨ ਹੋਇਆ।

ਰਣਜੀਤ ਬਾਵਾ ਨੇ ਸਾਂਝੀ ਪੋਸਟ: ਗਾਇਕ (Ranjeet bawa manager deputy vohra died) ਨੇ ਇਸ ਸੰਬੰਧੀ ਭਾਵੁਕ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ' ਮੇਰਾ ਭਰਾ ਡਿਪਟੀ ਵੋਹਰਾ ਚਲਾ ਗਿਆ ਸਦਾ ਲਈ ਇਸ ਦੁਨੀਆ ਨੂੰ ਛੱਡ ਕੇ, ਭਾਜੀ ਬਹੁਤ ਲੋੜ ਸੀ ਹਲੇ, ਕੰਮ ਕਰਨਾ ਸੀ, ਬਹੁਤ ਸਫ਼ਰ ਕਰਨਾ ਸੀ। ਅਲਵਿਦਾ ਭਾਜੀ, ਤੁਹਾਡੇ ਵਰਗਾ ਇਮਾਨਦਾਰ, ਦਲੇਰ ਅਤੇ ਵੱਡੇ ਦਿਲ ਵਾਲਾ ਭਰਾ ਨਹੀਂ ਲੱਭਣਾ ਹੁਣ ਕਦੇ, ਮੈਨੂੰ ਇੱਕਲਾ ਕਰਤਾ ਤੁਸੀਂ, ਰੈਸਟ ਇਨ ਪੀਸ ਮੇਰੇ ਭਰਾ'। ਪੋਸਟ ਦੇ ਨਾਲ ਗਾਇਕ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

ਕਿਵੇਂ ਵਾਪਰਿਆ ਹਾਦਸਾ: ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਿਪਟੀ ਵੋਹਰਾ ਚੰਡੀਗੜ੍ਹ ਤੋਂ ਆਪਣੇ ਜੱਦੀ ਸ਼ਹਿਰ ਬਟਾਲਾ ਜਾ ਰਹੇ ਸੀ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਕਾਰ ਪੁਲ ਨਾਲ ਟਕਰਾ ਕੇ ਪੂਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਬਾਰੇ ਪੁਲਿਸ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਕਿਸੇ ਨਤੀਜੇ ਉਤੇ ਪਹੁੰਚੇਗੀ।

ਦੱਸ ਦਈਏ ਕਿ ਗਾਇਕ ਦੇ ਪੀਏ ਡਿਪਟੀ ਵੋਹਰਾ (ranjeet bawa manager deputy vohra died) ਦਾ ਐਤਵਾਰ ਨੂੰ ਹੀ ਜਨਮਦਿਨ ਸੀ। ਉਨ੍ਹਾਂ ਨੇ ਰਣਜੀਤ ਬਾਵਾ ਨਾਲ ਤਸਵੀਰ ਸਾਂਝੀ ਕਰਕੇ ਪੋਸਟ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ 'ਮੇਰੇ ਜਨਮਦਿਨ 'ਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ ਅਤੇ ਦੁਆਵਾਂ ਦੇਣ ਲਈ ਮੇਰੇ ਵੱਲੋਂ ਸਭ ਦੋਸਤਾਂ ਮਿੱਤਰਾਂ ਦਾ ਦਿਲੋਂ ਧੰਨਵਾਦ।'

ਇਹ ਵੀ ਪੜ੍ਹੋ: ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ, ਪਿੱਛੇ ਰਹਿ ਗਏ ਮਾਂ ਤੇ ਦਾਦਾ

Last Updated : Jan 10, 2023, 8:19 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.