ਜਲੰਧਰ: ਬੀਤੀ ਰਾਤ ਪੰਜਾਬੀ ਸਗੀਤ ਜਗਤ ਦਾ ਇਕ ਹੋਰ ਗਾਇਕ ਦਿਲਜਾਨ ਜੋਂ ਇਸ ਦੂਨੀਆਂ ਨੂੰ ਅਲਵਿਦਾ ਆਖ ਗਿਆ, ਜਿਸ ਨਾਲ ਉਹਨਾਂ ਦੇ ਪਰਿਵਾਰ ਹੀ ਨਹੀਂ ਸਗੋਂ ਉਹਨਾਂ ਦੇ ਚਾਹੁਣ ਵਾਲੀਆਂ ਦੀਆਂ ਅੱਖਾਂ ਇਸ ਘਟਨਾ ਦੀ ਖ਼ਬਰ ਨੂੰ ਸੁਣਕੇ ਨਮ ਹਨ।
ਇਸ ਘਟਨਾ ਸਬੰਧੀ ਦਿਲਜਾਨ ਦੇ ਪਿਤਾ ਮਦਨ ਲਾਲ ਮਢਾਰ ਨੇ ਦਸਿਆ ਕਿ ਉਹਨਾਂ ਨੂੰ ਰਾਤ ਤਕਰੀਬਨ 2 ਵਜੇ ਪੁਲਿਸ ਨੇ ਫੋਨ ਕੀਤਾ ਕੀ ਉਨ੍ਹਾਂ ਦੇ ਪੁੱਤਰ ਦਿਲਜਾਨ ਦਾ ਐਕਸੀਡੈਂਟ ਹੋ ਗਿਆ ਹੈ।
ਉਨ੍ਹਾਂ ਹਾਦਸੇ ਸਬੰਧੀ ਦੱਸਦਿਆਂ ਕਿਹਾ ਕਿ ਜਾਪਦਾ ਹੈ ਕਿਸੇ ਭਾਰੀ ਵਾਹਨ ਨਾਲ ਦਿਲਜਾਨ ਦੀ ਕਾਰ ਟਕਰਾ ਗਈ, ਜਿਸ ਨਾਲ ਉਸਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਕਿਹਾ ਮੌਤ ਦਾ ਸਹੀ ਕਾਰਣ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਗਾਇਕ ਦਿਲਜਾਨ ਦੇ ਪਿਤਾ ਮਦਨ ਲਾਲ ਨੇ ਦੱਸਿਆ ਕਿ ਪਰਿਵਾਰ ਵਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਤੋਂ ਬਾਅਦ ਮਾਰਚਰੀ ’ਚ ਰੱਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵਿਦੇਸ਼ ਵਿਚ ਰਹਿਦਾ ਹੈ ਅਤੇ ਦਿਲਜਾਨ ਦੀ ਪਤਨੀ ਅਤੇ ਉਹਨਾਂ ਦੇ ਤਿਨੋਂ ਭਰਾ ਵੀ ਵਿਦੇਸ਼ ਹਨ ਅਤੇ ਉਹਨਾਂ ਦੇ ਦੇਸ਼ ਪਰਤਣ ’ਤੇ ਹੀ ਸੰਸਕਾਰ ਕੀਤਾ ਜਾਵੇਗਾ।