ਅੰਮ੍ਰਿਤਸਰ : ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੇ ਦੌਰਾਨ ਫਾਰਮਾ ਓਪੀਓਡਜ਼ ਦੇ ਖਿਲਾਫ ਇੱਕ ਵੱਡੀ ਖੁਫੀਆ ਜਾਣਕਾਰੀ 'ਤੇ ਆਧਾਰਿਤ ਕਾਰਵਾਈ ਕਰਦਿਆਂ,ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼, ਗੁਜਰਾਤ ਸਥਿਤ ਫਾਰਮਾ ਫੈਕਟਰੀਆਂ ਤੋਂ ਚੱਲ ਰਹੇ ਗੈਰ-ਕਾਨੂੰਨੀ ਓਪੀਔਡਜ਼ ਬਣਾਉਣ ਅਤੇ ਸਪਲਾਈ ਕਰਨ ਵਾਲੀਆਂ ਇਕਾਈਆਂ ਦੇ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਕਮਿਸ਼ਨਰ (CP)ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਚਲ ਰਹੀ ਨਸ਼ਿਆਂ ਖਿਲਾਫ ਮੁਹਿੰਮ ਦੇ ਇਹ ਕਾਰਵਾਈ ਕੀਤੀ ਗਈ ਅਤੇ ਯੂਪੀ ਤੋਂ ਲੈਕੇ ਗੁਜਰਾਤ ਤੱਕ ਕਾਨੂੰਨ ਨੇ ਸ਼ਿਕੰਜਾ ਕੱਸਦਿਆਂ ਤਸਕਰ ਕਾਬੂ ਕੀਤੇ ਹਨ ਜਿੰਨਾ ਤੋਂ 14500 ਟਰਾਮਾਡੋਲ ਗੋਲੀਆਂ ਸਣੇ ਭਾਰੀ ਮਾਤਰਾ ਵਿੱਚ ਮੈਡੀਕਲ ਨਸ਼ਾ ਬਰਾਮਦ ਹੋਇਆ ਹੈ। (Punjab police arrested the drug smuggler)
ਗੋਇੰਦਵਾਲ ਸਾਹਿਬ ਜੇਲ੍ਹ ਤੋਂ ਮੋਬਾਈਲ ਫੋਨ ਰਾਹੀਂ ਉਸ ਨਾਲ ਸੰਪਰਕ ਕੀਤਾ: ਪੁਲਿਸ ਨੇ ਦੱਸਿਆ ਕਿ ਗਿਰਫ਼ਤਾਰ ਕੀਤੇ ਗਏ ਤਸਕਰਾਂ ਵਿੱਚ ਅੰਮ੍ਰਿਤਸਰ ਦੇ ਪ੍ਰਿੰਸ ਕੁਮਾਰ ਨਾਮ ਦਾ ਤਸਕਰ ਵੀ ਸ਼ਾਮਿਲ ਹੈ ਜਿਸ ਨੂੰ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਹ ਮੇਜਰ ਸਿੰਘ ਦੇ ਕਹਿਣ 'ਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਸੀ, ਜਿਸ ਨੇ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਮੋਬਾਈਲ ਫੋਨ ਰਾਹੀਂ ਉਸ ਨਾਲ ਸੰਪਰਕ ਕੀਤਾ ਸੀ। ਪੁਲਿਸ ਨੇ ਜੇਲ੍ਹ ਅੰਦਰੋਂ ਮੇਜਰ ਸਿੰਘ ਦੇ ਕਬਜ਼ੇ ਵਿੱਚੋਂ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ। ਮੇਜਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਉਨ੍ਹਾਂ ਦੇ ਖੁਲਾਸੇ 'ਤੇ ਬਲਜਿੰਦਰ ਸਿੰਘ,ਆਕਾਸ਼ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸਾਰੇ ਵਾਸੀ ਪੱਟੀ, ਤਰਨਤਾਰਨ, ਮੋਹਰ ਸਿੰਘ ਵਾਸੀ ਹਰੀਕੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਗੁਰਪ੍ਰੀਤ ਸਿੰਘ ਅਤੇ ਮੇਜਰ ਸਿੰਘ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਸਚਿਨ ਕੁਮਾਰ ਵਾਸੀ ਕੋਸੀਕਲਾਂ ਜ਼ਿਲ੍ਹਾ ਮਥੁਰਾ ਤੋਂ ਫਾਰਮਾ ਡਰੱਗ ਸਪਲਾਈ ਮਿਲੀ ਸੀ।
- Aaj Ka Panchang: ਮਾਰਗਸ਼ੀਰਸ਼ਾ ਦੇ ਸ਼ੁਕਲ ਪੱਖ ਦੀ ਚਤੁਰਦਸ਼ੀ ਅਤੇ ਪੂਰਨਮਾਸ਼ੀ ਤਰੀਕ ਸਥਾਈ ਕੰਮਾਂ ਲਈ ਸ਼ੁਭ ਤਾਰਾ
- ਹੱਕੀ ਮੰਗਾਂ ਲਈ ਸੰਯੁਕਤ ਕਿਸਾਨ ਮੋਰਚੇ ਨੇ ਸੂਬਾ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, 21 ਜਨਵਰੀ ਤੱਕ ਦਿੱਤਾ ਅਲਟੀਮੇਟਮ
- ਅੰਮ੍ਰਿਤਸਰ ਵਿੱਚ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ, ਬੀਐੱਸਐਫ ਨੇ 3 ਤਸਕਰਾਂ ਨੂੰ ਕੀਤਾ ਗ੍ਰਿਫਤਾਰ
ਜਾਅਲੀ ਦਸਤਾਵੇਜ਼ ਤਿਆਰ ਕਰਕੇ ਪੰਜਾਬ ਵਿੱਚ ਨਸ਼ੀਲੀਆਂ ਗੋਲੀਆਂ ਸਪਲਾਈ ਕਰ ਰਹੇ: ਸਚਿਨ ਕੁਮਾਰ ਜ਼ਿਲ੍ਹਾ ਹਾਰਪੁੜ, ਯੂਪੀ ਵਿੱਚ ਸਥਿਤ Elichem ਫਾਰਮ ਦਾ ਮਾਲਕ ਸੀ। ਸਚਿਨ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਮਾਨਸਾ ਜੇਲ੍ਹ ਵਿੱਚ ਬੰਦ ਕੋਸੀਕਲਾਂ ਦੇ ਯੋਗੇਸ਼ ਕੁਮਾਰ ਰਿੰਕੂ ਨਾਲ ਮਿਲੀਭੁਗਤ ਕਰਕੇ ਇਲੀਕੇਮ ਫਾਰਮਾ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਪੰਜਾਬ ਵਿੱਚ ਨਸ਼ੀਲੀਆਂ ਗੋਲੀਆਂ ਸਪਲਾਈ ਕਰ ਰਹੇ ਸਨ। ਪੁਲਿਸ ਨੇ ਮਾਨਸਾ ਜੇਲ੍ਹ ਅੰਦਰੋਂ ਯੋਗੇਸ਼ ਕੁਮਾਰ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਸੀ ਅਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਯੋਗੇਸ਼ ਕੁਮਾਰ ਅਤੇ ਸਚਿਨ ਨੇ ਖੁਲਾਸਾ ਕੀਤਾ ਕਿ ਉਹ ਗੁਜਰਾਤ ਦੇ ਅਹਿਮਦਾਬਾਦ ਸਥਿਤ ਗਲਾਸ ਫਾਰਮਾਸਿਊਟੀਕਲਜ਼ ਤੋਂ ਫਾਰਮਾ ਓਪੀਓਡ ਦੀ ਸਪਲਾਈ ਕਰ ਰਹੇ ਸਨ। ਫਿਲਹਾਲ ਪੁਲਿਸ ਵੱਲੋਂ ਹੋਰ ਵੀ ਪੜਤਾਲ ਕੀਤੀ ਜਾ ਰਹੀ ਹੈ।