ਅੰਮ੍ਰਿਤਸਰ: ਪੰਜਾਬ ਸਰਕਾਰ ਵਲੋਂ ਆਪਣੇ ਆਖਰੀ ਬਜਟ ਸੈਸ਼ਨ 'ਚ ਮਹਿਲਾਵਾਂ ਨੂੰ ਤੋਹਫ਼ਾ ਦਿੰਦਿਆਂ ਸੂਬੇ 'ਚ ਉਨ੍ਹਾਂ ਦਾ ਬੱਸ ਸਫ਼ਰ ਮੁਫ਼ਤ ਕਰਨ ਦਾ ਐਲਾਨ ਕੀਤਾ ਗਿਆ। ਇਸ ਸਕੀਮ ਦੀ ਸ਼ੁਰੂਆਤ 1 ਅਪ੍ਰੈਲ ਤੋਂ ਪੰਜਾਬ ਸਰਕਾਰ ਵਲੋਂ ਕੀਤੀ ਗਈ।
ਪੰਜਾਬ ਸਰਕਾਰ ਵਲੋਂ ਦਿੱਤੀ ਇਸ ਸਕੀਮ ਤਹਿਤ ਮਹਿਲਾਵਾਂ ਜੋ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਬੱਸਾਂ 'ਚ ਸਫ਼ਰ ਕਰਨਗੀਆਂ, ਉਨ੍ਹਾਂ ਕੋਲੋਂ ਕੋਈ ਵੀ ਕਿਰਾਇਆ ਨਹੀਂ ਲਿਆ ਜਾਵੇਗਾ। ਇਸ ਦੇ ਨਾਲ ਹੀ ਮਹਿਲਾਵਾਂ ਨੂੰ ਸਫ਼ਰ ਕਰਦੇ ਸਮੇਂ ਪੰਜਾਬ ਦੇ ਵਸਨੀਕ ਹੋਣ ਦਾ ਸਿਰਫ਼ ਸਬੂਤ ਦੇਣਾ ਪਵੇਗਾ। ਸਰਕਾਰ ਵਲੋਂ ਦਿੱਤੀ ਇਸ ਸੌਗਾਤ ਨੂੰ ਲੈਕੇ ਸੂਬੇ ਦੀਆਂ ਮਹਿਲਾਵਾਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਮਹੰਤ ਸਮਾਜ ਭਾਵ ਕਿੰਨਰਾਂ ਵਲੋਂ ਸਰਕਾਰ 'ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਮਹਿਲਾਵਾਂ ਜਾਂ ਆਮ ਆਦਮੀ ਲਈ ਹੀ ਸਹੂਲਤਾਂ ਜਾਂ ਕਿਸੇ ਸਕੀਮ ਦਾ ਐਲਾਨ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਕਿ ਉਹ ਵੀ ਇਸ ਸਮਾਜ ਦਾ ਹਿੱਸਾ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਸਹੂਲਤਾਂ ਵੱਲ ਵੀ ਧਿਆਨ ਦੇਵੇ।
ਇਹ ਵੀ ਪੜ੍ਹੋ:ਰਾਜੇਵਾਲ ਦੀ ਬੀਜੇਪੀ ਆਗੂਆਂ ਨੂੰ ਚਿਤਾਵਨੀ, ਭਾਜਪਾ ਛੱਡੋ ਨਹੀਂ ਹੋਵੇਗਾ ਸਮਾਜਿਕ ਬਾਈਕਾਟ