ਅੰਮ੍ਰਿਤਸਰ:- ਪੰਜਾਬ ਨੂੰ ਪਹਿਲੀ ਨਵੀਂ ਤਕਨਾਲੋਜੀ ਅਪਗ੍ਰੇਡ ਫਾਇਰ ਬ੍ਰਿਗੇਡ ਗੱਡੀ ਦਾ ਤੋਹਫਾ ਮਿਲਿਆ ਹੈ, ਦਰਅਸਲ ਵਿਧਾਨ ਸਭਾ ਦੇ ਇਸ ਸੈਸ਼ਨ ਦੌਰਾਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਲਈ ਨਵੀਂ ਤਕਨੀਕ ਵਾਲੀ ਫਾਇਰ ਬ੍ਰਿਗੇਡ ਗੱਡੀ ਦੀ ਮੰਗ ਕੀਤੀ ਸੀ। Punjab received fire brigade vehicles.
ਜਿਸ ਤੋਂ ਬਾਅਦ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪਹਿਲਾਂ ਹੀ ਯੋਜਨਾ ਬਣਾ ਲਈ ਹੈ ਅਤੇ ਜਲਦੀ ਹੀ ਸ਼ਹਿਰ ਅੰਮ੍ਰਿਤਸਰ ਲਈ ਪਹਿਲਾਂ ਤੋਂ ਹੀ ਅਪਗ੍ਰੇਡ ਫਾਇਰ ਵਿਭਾਗ ਦੀ ਨਵੀਂ ਤਕਨੀਕ ਦੀ ਗੱਡੀ ਦਿੱਤੀ ਜਾਵੇਗੀ।
ਜਿਸ ਤੋਂ ਬਾਅਦ ਅੱਜ ਤੋਂ ਹੀ ਪੰਜਾਬ ਵਿਚ ਇਹ ਦੇਸ਼ ਦੀ ਸਭ ਤੋਂ ਮਹਿੰਗੀ ਅਤੇ ਪਹਿਲੀ ਗੱਡੀ ਜੋ ਕਿ ਫਾਇਰ ਵਿਭਾਗ ਦੀਆਂ ਗੱਡੀਆਂ ਵਿੱਚੋਂ ਹੁਣ ਤੱਕ ਸਭ ਤੋਂ ਵੱਧ ਅਪਗ੍ਰੇਡ ਕੀਤੀ ਗਈ ਹੈ, ਇਸ ਦੀ ਕੀਮਤ 8 ਕਰੋੜ ਤੋਂ ਵੱਧ ਹੈ, ਜਿਸ ਨੂੰ ਅੰਮ੍ਰਿਤਸਰ ਸ਼ਹਿਰ ਲਈ ਚੁਣਿਆ ਗਿਆ ਸੀ ਅਤੇ ਪੂਰੇ ਦੇਸ਼ ਵਿੱਚ ਅਜਿਹੇ ਸਿਰਫ਼ 25 ਵਾਹਨ ਹੀ ਉਪਲਬਧ ਹਨ।
ਦੱਸ ਦੇਈਏ ਕਿ ਕਿਸੇ ਵੀ ਸ਼ਹਿਰ ਵਿਚ ਅਤੇ ਅੰਮ੍ਰਿਤਸਰ ਪੰਜਾਬ ਦਾ ਪਹਿਲਾ ਸ਼ਹਿਰ ਹੋਵੇਗਾ, ਜਿਸ ਵਿਚ ਇਹ ਗੱਡੀ ਆਈ ਹੈ, ਇਸ ਵਿਚ ਸਤਾਰ੍ਹਵੀਂ ਮੰਜ਼ਿਲ ਤੱਕ ਜਾਣ ਦੀ ਸਮਰੱਥਾ ਹੈ ਅਤੇ 17ਵੀਂ ਮੰਜ਼ਿਲ ਵਿਚ ਲੱਗੀ ਅੱਗ ਨੂੰ ਬੁਝਾਉਣ ਦੀ ਨਵੀਂ ਤਕਨੀਕ ਦੀ ਸਮਰੱਥਾ ਵੀ ਸ਼ਾਮਲ ਹੈ, ਜਿਸ ਵਿਚ ਜੇਕਰ ਕੋਈ ਵਿਅਕਤੀ 17ਵੀਂ ਮੰਜ਼ਿਲ 'ਚ ਵੀ ਫਸਿਆ ਹੋਇਆ ਹੈ। ਇਸ ਗੱਡੀ ਦੀ ਪੌੜੀ ਰਾਹੀਂ ਇਕੱਠੇ ਚਾਰ-ਪੰਜ ਜਖਮੀਆਂ ਨੂੰ ਹੇਠਾਂ ਲਿਆਂਦਾ ਜਾ ਸਕਦਾ ਹੈ।
ਦੱਸ ਦੇਈਏ ਕਿ ਅੱਜ ਅੰਮ੍ਰਿਤਸਰ ਵਿਖੇ ਇਸ ਦਾ ਉਦਘਾਟਨ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤਾ ਅਤੇ 52 ਮੀਟਰ ਉਚਾਈ ਵਾਲੀ ਪੌੜੀ 'ਤੇ ਚੜ੍ਹ ਕੇ ਖੁਦ ਚੈੱਕ ਕੀਤਾ ਅਤੇ ਕਿਹਾ ਕਿ ਇਹ ਪੰਜਾਬ ਲਈ ਇੱਕ ਤੋਹਫ਼ਾ ਹੈ ਅਤੇ ਇਹ ਅੰਮ੍ਰਿਤਸਰ ਸ਼ਹਿਰ ਦੀ ਪਹਿਲੀ ਗੱਡੀ ਹੈ। ਜਿਸ ਤੋਂ ਬਾਅਦ ਪੰਜਾਬ ਦੇ ਹੋਰ ਸ਼ਹਿਰਾਂ ਦਾ ਨੰਬਰ ਆਉਂਦਾ ਹੈ। ਅਜਿਹੀ ਨਵੀਂ ਤਕਨੀਕ ਵਾਲੀ ਮਸ਼ੀਨਰੀ ਵੀ ਜਲਦੀ ਤੋਂ ਜਲਦੀ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਹਰਜੀਤ ਗਰੇਵਾਲ ਦੀ ਜਥੇਦਾਰ ਨੂੰ ਸਲਾਹ,ਦੇਸ਼ ਦੇ ਮਹਾਨ ਕਾਨੂੰਨ ਉੱਤੇ ਨਾ ਚੁੱਕਣ ਸਵਾਲ