ਨਵੰਬਰ ਮਹੀਨੇ 'ਚ ਵੀ ਠੰਡ ਨਾ ਪੈਣ ਕਾਰਨ ਜਿੱਥੇ ਲੋਕ ਹਾਲੇ ਵੀ ਗਰਮੀ ਮਹਿਸੂਸ ਕਰ ਰਹੇ ਨੇ ਉੱਤੇ ਹੀ ਲੁਧਿਆਣਾ ਦੇ ਹੌਜਰੀ ਵਪਾਰੀ ਵੀ ਨਿਰਾਸ਼ ਹਨ। ਪਹਿਲਾ ਉੱਤਰ ਭਾਰਤ ਨੂੰ ਕੜਾਕੇ ਦੀ ਠੰਡ ਕਰਕੇ ਵੀ ਜਾਣਿਆ ਜਾਂਦਾ ਸੀ ਪਰ ਹੁਣ ਠੰਡ ਦਾ ਸੀਜ਼ਨ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਹੁਣ ਪੰਜਾਬ ਦੇ ਵਿੱਚ ਠੰਡ ਦਸੰਬਰ ਮੱਧ ਤੋਂ ਲੈ ਕੇ ਫਰਵਰੀ ਮੱਧ ਤੱਕ ਰਹਿੰਦੀ ਹੈ। ਦੋ ਮਹੀਨਿਆਂ ਦੀ ਸਰਦੀ ਦੇ ਲਈ ਲੋਕ ਹੁਣ ਗਰਮ ਕੱਪੜੇ ਵੀ ਘੱਟ ਹੀ ਖਰੀਦਦੇ ਹਨ। ਹਾਲਾਂਕਿ ਪੰਜਾਬ ਦੇ ਵਿੱਚ ਐਨਆਰਆਈ ਗਾਹਕ ਜ਼ਰੂਰ ਜਦੋਂ ਕੈਨੇਡਾ, ਅਮਰੀਕਾ ਵਿੱਚ ਬਰਫ ਪੈਂਦੀ ਹੈ ਤਾਂ ਆ ਕੇ ਇੱਥੇ ਖਰੀਦਦਾਰੀ ਕਰਦਾ ਹੈ ਪਰ ਉਹ ਵੀ ਹੁਣ ਘੱਟ ਗਿਆ ਹੈ। ਜਿਸ ਦਾ ਸਿੱਧਾ ਅਸਰ ਲੁਧਿਆਣਾ ਦੀ ਹੋਜਰੀ ਇੰਡਸਟਰੀ 'ਤੇ ਪਿਆ ਹੈ।
ਵਪਾਰੀ ਨਿਰਾਸ਼ ਅਤੇ ਪ੍ਰੇਸ਼ਾਨ
ਵਾਪਰੀਆਂ ਮੁਤਾਬਿਕ ਨਾ ਸਿਰਫ ਪ੍ਰੋਡਕਸ਼ਨ ਘਟੀ ਹੈ ਸਗੋਂ ਰਿਟੇਲੇ ਵਿੱਚ ਵੀ ਡਿਮਾਂਡ ਘੱਟਣ ਕਰਕੇ ਹੋਲਸੇਲਰ ਸੀਜਨ ਹੋਣ ਦੇ ਬਾਵਜੂਦ ਵਿਹਲੇ ਬੈਠੇ ਹਨ। ਲੁਧਿਆਣਾ ਦੀ ਫੀਲਡਗੰਜ 'ਚ ਸਥਿਤ ਹੌਜਰੀ ਹੋਲਸੇਲ ਬਾਜ਼ਾਰ 'ਚ ਨਵੰਬਰ ਸ਼ੁਰੂ ਹੁੰਦੇ ਹੀ ਗੁਆਂਢੀ ਸੂਬਿਆਂ ਤੋ ਵਪਾਰੀ ਆਉਣੇ ਸ਼ੁਰੂ ਹੋ ਜਾਂਦੇ ਸਨ ਜੋ ਵੱਡੀ ਗਿਣਤੀ ਦੇ ਵਿੱਚ ਹੌਜਰੀ ਦਾ ਸਮਾਨ ਬੁੱਕ ਕਰਾਉਂਦੇ ਸਨ ਅਤੇ ਫਿਰ ਟ੍ਰੇਨਾਂ,ਬੱਸਾਂ ਰਾਹੀ ਆਪੋ ਆਪਣੇ ਸੂਬਿਆਂ 'ਚ ਲਿਜਾਂਦੇ ਸਨ ਅਤੇ ਉੱਥੇ ਰਿਟੇਲ ਵਿੱਚ ਵੇਚਦੇ ਸੀ ਰਪਰ ਹੁਣ ਹਾਲਾਤ ਇਹ ਨੇ ਕਿ ਪੂਰਾ ਬਾਜ਼ਾਰ ਖਾਲੀ ਹੈ। ਵਪਾਰੀਆਂ ਦਾ ਨਾਮੋ ਨਿਸ਼ਾਨ ਨਹੀਂ ਹੈ। ਗੁਆਂਢੀ ਸੂਬਿਆਂ ਤੋਂ ਕੋਈ ਆਰਡਰ ਨਹੀਂ ਆ ਰਹੇ।
60 ਫੀਸਦੀ ਝੱਲਣਾ ਪੈ ਰਿਹਾ ਨੁਕਸਾਨ
ਵਾਪਰੀਆਂ ਨੇ ਆਖਿਆ ਕਿ ਅਜਿਹੇ ਹਾਲਾਤਾਂ ਪ੍ਰੋਡਕਸ਼ਨ 60 ਫੀਸਦੀ ਤੱਕ ਘੱਟ ਗਈ ਹੈ। ਹੋਲਸੇਲ ਵਪਾਰੀਆਂ ਨੂੰ 60 ਫੀਸਦੀ ਤੋਂ ਵੱਧ ਦਾ ਨੁਕਸਾਨ ਝੱਲਣਾ ਪੈ ਰਿਹਾ। ਉਹਨਾਂ ਨੇ ਕਿਹਾ ਕਿ ਇਸ ਵਾਰ ਆਰਡਰ ਨਹੀਂ ਆ ਹੀ ਨਹੀਂ ਰਹੇ, ਇਸੇ ਕਰਕੇ ਪਹਿਲਾਂ ਹੀ ਫੈਕਟਰੀਆਂ ਵੱਲੋਂ ਪ੍ਰੋਡਕਸ਼ਨ ਹੀ ਘੱਟ ਕੀਤੀ ਗਈ ਹੈ।ਵਪਾਰੀਆਂ ਨੇ ਦੱਸਿਆ ਕਿ ਸੀਜ਼ਨ ਦੀ ਵੱਡੀ ਮਾਰ ਪਈ ਹੈ। ਹੌਜਰੀ ਹੋਲਸੇਲ ਵਪਾਰੀਆਂ ਨੇ ਕਿਹਾ ਕਿ ਠੰਡ ਸੁੰਗੜਨ ਕਾਰਨ ਹੁਣ ਦੋ ਮਹੀਨੇ ਦੀ ਠੰਡ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਕਦੇ ਸਮਾਂ ਹੁੰਦਾ ਸੀ ਜਦੋਂ ਦੁਸ਼ਹਿਰਾ ਅਤੇ ਦੀਵਾਲੀ ਵਾਲੇ ਗਰਮ ਕੱਪੜੇ ਨਿਕਲਣੇ ਸ਼ੁਰੂ ਹੋ ਜਾਂਦੇ ਸਨ ਪਰ ਜੇਕਰ ਕੋਈ ਗਹਾਕ ਬਾਜ਼ਾਰ ਵਿੱਚ ਆ ਰਿਹਾ ਤਾਂ ਉਹ ਗਰਮ ਕੱਪੜੇ ਦੀ ਡਿਮਾਂਡ ਨਹੀਂ ਕਰ ਰਿਹਾ। ਹਾਲੇ ਤੱਕ ਟੀਸ਼ਰਟਸ ਵਿਕ ਰਹੀਆਂ ਹਨ।
ਚੀਨ ਅਤੇ ਆਨਲਾਈਨ ਸਾਪਿੰਗ ਦੀ ਮਾਰ
ਵਾਪਰੀਆਂ ਨੇ ਆਖਿਆ ਕਿ ਸਰਦੀਆਂ ਦਾ ਮਾਲ ਤਾਂ ਆ ਚੁੱਕਾ ਹੈ ਪਰ ਇਸੇ ਤਰ੍ਹਾਂ ਬੰਨਿਆ ਹੋਇਆ ਹੈ।ਗਰਮ ਕੱਪੜਿਆਂ ਦੀ ਕੋਈ ਡਿਮਾਂਡ ਨਹੀਂ ਕਰ ਰਿਹਾ ਹੈ ਅਤੇ ਨਾ ਹੀ ਕੋਈ ਪ੍ਰੀ ਆਰਡਰ ਆ ਰਹੇ ਹਨ। ਹਾਲਾਤ ਅਜਿਹੇ ਬਣ ਗਏ ਨੇ ਕਿ ਪਹਿਲਾਂ ਫੈਕਟਰੀਆਂ 'ਚ 60 ਤੋਂ 70 ਫੀਸਦੀ ਤੱਕ ਪੋ੍ਰਡਕਸ਼ਨ ਘੱਟ ਹੋਣ ਨਾਲ ਜਿੱਥੇ ਪਹਿਲਾਂ 35 ਤੋਂ 40 ਮੁਲਾਜ਼ਮ ਕੰਮ ਕਰਦੇ ਸਨ ਅੱਜ ਛੇ ਤੋਂ ਸੱਤ ਮੁਲਾਜ਼ਮ ਰਹਿ ਗਏ ਹਨ। ਉਹਨਾਂ ਨੇ ਕਿਹਾ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਸ਼ਾਇਦ ਉਹਨਾਂ ਦਾ ਵੀ ਕੰਮ ਖਤਮ ਹੋ ਜਾਏਗਾ।ਇਸ ਦੇ ਨਾਲ ਹੀ ਉਨ੍ਹਾਂ ਨੂੰ ਚੀਨ ਅਤੇ ਆਨਲਾਈਨ ਦੀ ਮਾਰ ਵੀ ਉਹਨਾਂ ਨੂੰ ਝੱਲਣੀ ਪੈ ਰਹੀ ਹੈ।