ਅੰਮ੍ਰਿਤਸਰ: ਕੋਰੋਨਾ ਕਰਫਿਊ ਦੌਰਾਨ ਆਪਣੀ ਜਾਨ ’ਤੇ ਖੇਡ ਕੇ ਨੌਕਰੀਆਂ ਕਰਨ ਵਾਲੇ ਵਲੰਟੀਅਰ ਨੂੰ ਹੁਣ ਸਰਕਾਰ ਵੱਲੋਂ ਪੁੱਛਿਆ ਨਹੀਂ ਜਾ ਰਿਹਾ। ਜਿਸ ਤੋਂ ਬਾਅਦ ਕੀ ਲਗਾਤਾਰ ਹੀ ਵਲੰਟੀਅਰਾਂ ਵੱਲੋਂ ਸਰਕਾਰ ਪਾਸੋਂ ਨੌਕਰੀਆਂ ਦੀ ਗੁਹਾਰ ਲਗਾਈ ਜਾ ਰਹੀ ਹੈ। ਜਿਸ ਦੇ ਚਲਦੇ ਇੱਕ ਵਾਰ ਫਿਰ ਪੰਜਾਬ ਪੁਲਿਸ ਵਿੱਚ ਵਲੰਟੀਅਰ ਦੇ ਤੌਰ ’ਤੇ 15 ਮਹੀਨੇ ਆਪਣੀਆਂ ਸੇਵਾਵਾਂ ਦੇਣ ਵਾਲੇ ਵਲੰਟਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨੌਕਰੀਆਂ ’ਤੇ ਰੱਖਣ ਲਈ ਸਰਕਾਰ ਨੂੰ ਗੁਹਾਰ ਲਗਾਈ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਤੇ ਕੈਬਨਿਟ ਰੈਂਕ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੇ ਘਰ ਦਾ ਘਿਰਾਓ ਕਰ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ।
ਇਹ ਵੀ ਪੜੋ: ਬਰਨਾਲਾ ‘ਚ ਦਿਲ-ਦਹਿਲਾਅ ਦੇਣ ਵਾਲਾ ਸੜਕ ਹਾਦਸਾ, ਚਾਚੇ-ਭਤੀਜੇ ਦੀ ਮੌਤ
ਉਥੇ ਹੀ ਕੈਬਨਿਟ ਮੰਤਰੀ ਰੈਂਕ ਮੰਤਰੀ ਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਪ੍ਰਦਰਸ਼ਨ ਕਰ ਰਹੇ ਵਲੰਟੀਅਰਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਜਾਣਗੀਆਂ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਪ੍ਰਦਰਸ਼ਨ ਖ਼ਤਮ ਕੀਤਾ।