ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਹੋਲੀ ਸਿਟੀ ਵਿਚ ਬੀਤੇ ਦਿਨੀ ਹੋਈ ਪੈਟਰੋਲ ਪੰਪ ਮਾਲਿਕ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਕਲੋਨੀ ਵਾਸੀਆਂ ਵੱਲੋ ਪ੍ਰਸ਼ਾਸ਼ਨ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਕਲੋਨੀ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦੇਣ ਦੀ ਗੱਲ ਕਹਿ ਹੈ। ਇਸ ਸੰਬਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਹੋਲੀ ਸਿਟੀ ਵਾਸੀਆਂ ਨੇ ਦੱਸਿਆ ਕਿ ਕਾਤਲਾਂ ਵੱਲੋ ਸੱਤ ਕਿਲੋਮੀਟਰ ਦੀ ਦੂਰੀ ਵਿਚ ਅਸੁਰੱਖਿਤ ਹੋਲੀ ਸਿਟੀ ਨੂੰ ਸਬ ਤੋ ਜ਼ਿਆਦਾ ਕਤਲ ਕਰਨ ਲਈ ਉਚਿਤ ਸਥਾਨ ਸਮਝ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸਦੇ ਚਲਦੇ ਉਹਨਾ ਨੂੰ ਪਤਾ ਸੀ ਕਿ ਹੋਲੀ ਸਿਟੀ ਵਿਚ ਨਾ ਤਾਂ ਕੈਮਰੇ ਹਨ ਅਤੇ ਨਾਂ ਹੀ ਸੁਰੱਖਿਆ ਗਾਰਡ ਹਨ। ਉਹਨਾ ਬੜੀ ਅਸਾਨੀ ਨਾਲ ਪੈਟਰੋਲ ਪੰਪ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਪੁਲਿਸ ਪ੍ਰਸ਼ਾਸ਼ਨ ਵੱਲੋ ਹੁਣ ਤੱਕ ਕਾਤਲਾਂ ਦਾ ਪਤਾ ਨਹੀ ਲਗਾਇਆ ਗਿਆ ਹੈ। ਕੋਨਟੈਕਟਰ ਦੀ ਗਲਤੀ ਕਾਰਨ ਇਹ ਭਾਣਾ ਵਰਤਿਆ ਹੈ, ਪਰ ਹਕੀਕਤ ਵਿਚ ਇਸ ਕਲੋਨੀ ਵਿਚ ਨਾ ਤੇ ਕੋਈ ਸੁਰਖਿਆ ਨਾ ਹੀ ਸਹੁਲਤ ਜਿਸਦੇ ਚਲਦੇ ਆਏ ਦਿਨ ਹਾਦਸੇ ਵਰਤ ਰਹੇ ਹਨ। ਅਸੀਂ ਅੱਜ ਪੁਲਿਸ ਪ੍ਰਸ਼ਾਸ਼ਨ ਅਤੇ ਕਲੋਨਾਜਿਰ ਖਿਲਾਫ ਇਥੇ ਰੋਸ਼ ਪ੍ਰਦਰਸ਼ਨ ਕਰ ਇਨਸਾਫ ਦੀ ਮੰਗ ਕੀਤੀ ਹੈ। ਉਧਰ ਮੌਕੇ ਤੇ ਪਹੁੰਚੇ ਐਸਐਚ ਥਾਣਾ ਕੰਟੌਨਮੈਟ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਆਪਣਾ ਕੰਮ ਮੁਸਤੈਦੀ ਨਾਲ ਕਰ ਰਹੀ ਹੈ ਜਲਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
ਇਹ ਵੀ ਪੜ੍ਹੋ:- ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਕਿਹਾ ਗੋਲੀ ਦਾ ਜਵਾਬ ਗੋਲੀ ਹੋਵੇ