ਅੰਮ੍ਰਿਤਸਰ : ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀ ਉਹਨਾਂ ਵੱਲੋਂ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਪਟਿਆਲਾ ਜੇਲ੍ਹ ਵਿੱਚ ਮੁਲਾਕਾਤ ਕੀਤੀ ਗਈ ਸੀ, ਜਿਸ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਉਹ 5 ਦਸੰਬਰ ਤੋਂ ਭੁੱਖ ਹੜਤਾਲ ਰੱਖਣ ਜਾ ਰਹੇ ਹੈ। ਇਸਨੂੰ ਦੇਖਦੇ ਹੋਏ ਲਗਾਤਾਰ ਹੀ ਅੰਤ੍ਰਿਮ ਕਮੇਟੀ ਦੀ ਮੀਟਿੰਗ ਕੀਤੀ ਗਈ ਅਤੇ ਅੱਠ ਮੈਂਬਰੀ ਕਮੇਟੀ ਦੀ ਵੀ ਮੀਟਿੰਗ ਹੋਈ।
ਰਾਜੋਆਣਾ ਨੂੰ ਕੀਤੀ ਅਪੀਲ : ਉਹਨਾਂ ਕਿਹਾ ਕਿ ਉਹ ਫਿਲਹਾਲ ਬਲਵੰਤ ਸਿੰਘ ਰਾਜੋਵਾਣਾ ਨੂੰ ਵੀ ਅਪੀਲ ਕਰਦੇ ਹਨ ਕਿ ਉਹ 5 ਦਸੰਬਰ ਨੂੰ ਭੁੱਖ ਹੜਤਾਲ ਨਾ ਰੱਖਣ। ਉਹਨਾਂ ਕਿਹਾ ਕਿ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 26 ਲੱਖ ਪਰਫੋਰਮੇ ਭਰੇ ਗਏ ਹਨ, ਉਹਨਾਂ ਪਰਫੋਰਮਿਆਂ ਨੂੰ ਲੈ ਕੇ ਐਸਜੀਪੀਸੀ 20 ਦਸੰਬਰ ਨੂੰ ਦਿੱਲੀ ਵਿਖੇ ਵੱਡੇ ਪੱਧਰ ਦੇ ਇਕੱਠ ਕਰਕੇ ਦੇਸ਼ ਦੇ ਰਾਸ਼ਟਰਪਤੀ ਨੂੰ ਉਹ ਪਰਫੋਰਮੇ ਦੇਵੇਗੀ। ਇਸ ਦੌਰਾਨ ਐਸਜੀਪੀਸੀ ਪ੍ਰਧਾਨ ਨੇ ਵੱਖ ਵੱਖ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਮਹਾਂਪੁਰਸ਼ਾਂ ਅਤੇ ਨਿਰਮਲ ਸੰਪਰਦਾਵਾਂ, ਨਾਨਕਸਰ ਸੰਪਰਦਾਵਾਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪੂਰੇ ਦੇਸ਼ ਵਿੱਚੋਂ ਵੱਡਾ ਇਕੱਠ ਕਰਕੇ ਦਿੱਲੀ ਪਹੁੰਚਣ ਅਤੇ ਧਰਨੇ ਵਿੱਚ ਸ਼ਾਮਿਲ ਹੋਣ।
ਰਾਸ਼ਟਰਪਤੀ ਨੂੰ ਦਿੱਤੇ ਜਾਣਗੇ ਪਰਫੋਰਮੇ : ਉਨ੍ਹਾਂ ਕਿਹਾ ਕਿ ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਅਤੇ 12 ਵਜੇ ਦੇ ਕਰੀਬ ਰਾਸ਼ਟਰਪਤੀ ਭਵਨ ਵਿੱਚ 26 ਲੱਖ ਪਰਫੋਰਮੇ ਦਿੱਤੇ ਜਾਣਗੇ ਮੈਂ ਕਿਹਾ ਕਿ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਜਾਂ ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਮੀਟਿੰਗ ਕਰੇਗੀ ਅਤੇ ਉਹ ਮੀਟਿੰਗ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿੱਚ ਹੋਵੇਗੀ ਜਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਵੇਗੀ।
- Himachal Police arrested three : ਹਿਮਾਚਲ ਪੁਲਿਸ ਨੇ ਜਲੰਧਰ 'ਚ ਨੱਪੀ ਪੈੜ, ਮਾਤਾ ਚਿੰਤਪੁਰਨੀ ਮੰਦਿਰ ਨੇੜੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਮੁਲਜ਼ਮ ਕੀਤੇ ਕਾਬੂ
- Jagtar Singh Tara : ਭਤੀਜੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਹਾਈਕੋਰਟ ਨੇ ਜਗਤਾਰ ਸਿੰਘ ਤਾਰਾ ਨੂੰ ਦਿੱਤੀ ਰਾਹਤ, ਦੋ ਘੰਟਿਆਂ ਦੀ ਮਿਲੀ ਪੈਰੋਲ
- ਆਜ਼ਾਦੀ ਦਿਹਾੜੇ 'ਤੇ ਜਿਸ ਆਮ ਆਦਮੀ ਕਲੀਨਿਕ ਦਾ ਮੁੱਖ ਮੰਤਰੀ ਨੇ ਕੀਤਾ ਸੀ ਉਦਘਾਟਨ, ਅੱਜ ਉਹ ਕਲੀਨਿਕ ਖੁਦ ਹੋਇਆ ਬਿਮਾਰ !
ਇੱਥੇ ਦੱਸਣ ਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਸਮੇਂ ਚ ਵੀ ਇੱਕ ਦਸਤਖਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ 26 ਲੱਖ ਦੇ ਕਰੀਬ ਲੋਕਾਂ ਵੱਲੋਂ ਆਪਣੇ ਦਸਤਖਤ ਕਰ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਆਪਣਾ ਯੋਗਦਾਨ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰ ਉਹ ਦਸਤਖਤ ਮੁਹਿੰਮ ਦੇ ਦੌਰਾਨ ਇਕੱਠੇ ਹੋਏ ਦਸਤਾਵੇਜ ਵੀ ਰਾਸ਼ਟਰਪਤੀ ਨੂੰ ਦਿੱਤੇ ਜਾਣਗੇ ਤਾਂ ਜੋ ਲੰਮੇ ਚਿਰ ਤੋਂ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾ ਸਕੇ।