ETV Bharat / state

Amritsar News: ਸਿਟੀ ਬਸ ਬੰਦ ਹੋਣ ਕਾਰਨ ਟਰਾਂਸਪੋਰਟ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ

author img

By

Published : Jul 4, 2023, 10:04 AM IST

ਗੁਰੂ ਨਗਰੀ ਵਿੱਚ ਮੈਟਰੋ ਬਸ (BRTS) ਬੰਦ ਹੋਣ ਕਾਰਨ ਸੈਂਕੜੇ ਘਰ ਬੇਰੁਜ਼ਗਾਰ ਹੋ ਗਏ ਹਨ। ਬਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਮਦਦ ਕਰੇ ਤੇ ਇਸ ਬਸ ਸਰਵਿਸ ਨੂੰ ਮੁੜ੍ਹ ਤੋਂ ਬਹਾਲ ਕਰੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

After the closure of city bus (BRTS), transport workers landed on the bus roads, requested help from the government.
Amritsar News : ਸਿਟੀ ਬਸ (BRTS) ਬੰਦ ਹੋਣ 'ਤੇ ਬੱਸ ਸੜਕਾਂ 'ਤੇ ਉਤਰੇ ਟਰਾਂਸਪੋਟ ਕਰਮਚਾਰੀ,ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਅੰਮ੍ਰਿਤਸਰ ਵਿੱਚ BRTS ਬੰਦ ਹੋਣ ਕਾਰਨ ਟਰਾਂਸਪੋਰਟ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਸਿਟੀ ਬਸ (BRTS) ਬੰਦ ਹੋਣ ਕਾਰਨ ਸੈਂਕੜੇ ਬੱਸ ਡਰਾਈਵਰ ਅਤੇ ਵਰਕਰ ਸੜਕਾਂ 'ਤੇ ਆ ਗਏ ਹਨ। ਇਹਨਾਂ ਵਰਕਰਾਂ ਵੱਲੋਂ ਸੂਬਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸ਼ਹਿਰ ਵਿੱਚ ਮੈਟਰੋ ਸਿਟੀ ਬੱਸ ਸੇਵਾ ਮੁੜ ਬਹਾਲ ਕੀਤੀ ਜਾਵੇ। ਜਿਸ ਨੂੰ ਲੈਕੇ ਵਰਕਰਾਂ ਨੇ ਬਸ ਅੱਡੇ ਦੇ ਬਾਹਰ ਆਪਣੇ ਹਲਾਤਾਂ ਨੂੰ ਬਿਆਨ ਕੀਤਾ। ਇਸ ਦੇ ਨਾਲ ਹੀ ਸਰਕਾਰ ਨੂੰ ਕੀਤੀ ਅਪੀਲ ਅਤੇ ਕਿਹਾ ਕਿ ਮੈਟਰੋ ਬਸ ਸੇਵਾ ਬੰਦ ਹੋਣ ਨਾਲ ਆਮ ਜਨਤਾ ਨੂੰ ਤਾਂ ਵੱਡਾ ਨੁਕਸਾਨ ਹੋਵੇਗਾ ਹੀ। ਇਸ ਨਾਲ ਕਈ ਘਰ ਮੰਦਹਾਲੀ ਦਾ ਸਾਹਮਣਾ ਵੀ ਕਰਣਗੇ। ਇਸ ਮੌਕੇ BRTS ਪ੍ਰੋਜੈਕਟ ਨਾਲ ਜੁੜੇ ਕਰਮਚਾਰੀਆਂ ਨੇ ਕਿਹਾ ਕਿ 500 ਦੇ ਕਰੀਬ ਪਰਿਵਾਰ ਉਜੜ ਜਾਣਗੇ।

ਪ੍ਰੋਜੈਕਟ ਨਾਲ ਜੁੜੇ ਲੋਕ ਬੇਰੁਜ਼ਗਾਰ ਹੋਣ ਦੀ ਕਗਾਰ 'ਤੇ ਪਹੁੰਚ ਗਏ : ਇਸ ਮੌਕੇ ਬਸ ਡਰਾਈਵਰ ਸਰਬਜੀਤ ਸਿੰਘ ਨੇ ਕਿਹਾ ਕਿਹਾ ਗੁਰੂ ਨਗਰੀ ਵਿਚ ਚੱਲ ਰਹੀ ਇਹ ਬੱਸ ਸੇਵਾ ਹੁਣ ਕਬਾੜ ਕਰਕੇ ਕੰਪਨੀ ਭੱਜ ਗਈ ਹੈ। ਮੁਲਾਜਮਾ ਵੱਲੋਂ ਇਕਠੇ ਹੋ ਨਿਗਮ ਕਮਿਸ਼ਨਰ ਨੂੰ ਫਰਿਆਦ ਕੀਤੀ ਕਿ ਇਹਨਾ ਬੱਸਾਂ ਨੂੰ ਚਲਾਇਆ ਜਾਵੇ ਅਤੇ ਪਰਿਵਾਰਾਂ ਨੂੰ ਉਜੜਣ ਤੋਂ ਬਚਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਰਾਈਵਰ ਅਤੇ ਵਰਕਰਾਂ ਨੇ ਕਿਹਾ ਕਿ ਸਮਾਰਟ ਸਿਟੀ ਅਧੀਨ ਸ਼ੁਰੂ ਹੋਈ ਮੈਟਰੋ ਬਸ ਸੇਵਾ ਠੱਪ ਹੋ ਜਾਣ ਨਾਲ ਇਸ ਪ੍ਰੋਜੈਕਟ ਨਾਲ ਜੁੜੇ ਲੋਕ ਬੇਰੁਜ਼ਗਾਰ ਹੋਣ ਦੀ ਕਗਾਰ 'ਤੇ ਪਹੁੰਚ ਗਏ ਹਨ,ਓਹਨਾਂ ਕਿਹਾ ਕਿ ਅਸੀਂ ਸਾਰੇ ਖੋਖਰ ਗਰੁੱਪ ਦੇ ਅਧੀਨ ਕੰਮ ਕਰਦੇ ਹਾਂ,ਪਰ ਅਚਾਨਕ ਸਾਨੂੰ ਪਤਾ ਚੱਲਿਆ ਕਿ ਸਾਡੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਸ਼ਹਿਰ ਵਿੱਚ ਮੈਟਰੋ ਬਸ ਸੇਵਾ ਵੀ ਬੰਦ ਕਰ ਦਿੱਤੀ ਗਈ।

ਸ਼ਹਿਰ ਵਾਸੀਆਂ ਨੂੰ ਹੋਵੇਗਾ ਭਾਰੀ ਨੁਕਸਾਨ : ਉਹਨਾਂ ਕਿਹਾ ਕਿ S.S.T.P ਕੰਪਨੀ ਦੇ ਠੇਕੇ ਅਧੀਨ ਇਹ ਪ੍ਰੋਜੈਕਟ ਚੱਲ ਰਿਹਾ ਸੀ ਪਰ ਉਕਤ ਕੰਪਨੀ ਬੱਸਾਂ ਨੂੰ ਕਬਾੜ ਕਰਕੇ ਭੱਜ ਗਈ ਹੈ,ਉਥੇ ਹੀ ਉਹਨਾਂ ਕਿਹਾ ਕਿ ਇਸ ਪ੍ਰੋਜੇਕਟ ਨਾਲ ਬਹੁਤ ਲੋਕਾਂ ਦੇ ਪਰਿਵਾਰ ਚੱਲ ਰਹੇ ਸੀ ਜੋ ਹੁਣ ਬੇਰੁਜ਼ਗਾਰ ਹੋ ਗਏ ਹਨ,ਉਥੇ ਹੀ ਓਹਨਾ ਕਿਹਾ ਕਿ ਮੈਟਰੋ ਬਸ ਸਰਵਿਸ ਨਾਲ ਗੁਰੂ ਨਗਰੀ ਦੇ ਲੋਕਾਂ ਨੂੰ ਵੀ ਬਹੁਤ ਫਾਇਦਾ ਸੀ ।ਬੱਚੇ,ਬਜ਼ੁਰਗ, ਔਰਤਾਂ ਇਸ ਬਸ ਵਿੱਚ ਸਫ਼ਰ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਬੱਸ ਸੇਵਾ ਬੰਦ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ ।ਇਹ ਬਸ ਸੇਵਾ ਆਟੋ ਤੋਂ ਸਸਤੀ ਅਤੇ ਸੁਰੱਖਿਅਤ ਸੇਵਾ ਹੈ। ਉਥੇ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਮੀਟਿੰਗ ਕਾਰਪੋਰੇਸ਼ਨ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਹੋਈ ਹੈ।ਜਿਸ ਵਿੱਚ ਉਹਨਾਂ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਲੱਭ ਲਿਆ ਜਾਵੇਗਾ। ਡਰਾਈਵਰ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਅੱਗੇ ਵੀ ਗੁਹਾਰ ਲਗਾਈ ਹੈ ਕਿ ਉਹ ਇਸ ਪ੍ਰੋਜੈਕਟ ਨੂੰ ਬੰਦ ਨਾ ਕਰਨ ਕਿਉ ਕਿ ਇਸ ਪ੍ਰੋਜੈਕਟ ਨਾਲ ਬਹੁਤ ਸਾਰੇ ਪਰਿਵਾਰਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.