ਅੰਮ੍ਰਿਤਸਰ: ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਭਾਰਤ ਵਿਰੁੱਧ ਕੋਝੀਆਂ ਹਰਕਤਾਂ ਦੇ ਏਜੰਡੇ ਸਿਰਜਣ ਵਾਲਾ ਖਾਲਿਸਤਾਨੀ ਆਗੂ ਗੁਰਪਤਵੰਤ ਪੰਨੂ (Khalistani leader Gurpatwant Pannu) ਹੁਣ ਮੁੜ ਤੋਂ ਆਪਣੀਆਂ ਨਾਪਾਕ ਹਰਕਤਾਂ ਕਰਕੇ ਸੁਰਖੀਆਂ ਵਿੱਚ ਹੈ। ਦਰਅਸਲ ਅੰਮ੍ਰਿਤਸਰ ਦੇ ਏਅਰਪੋਰਟ ਰੋਡ ਉੱਤੇ ਖਾਲਿਸਤਾਨੀ ਪੱਖੀ ਨਾਅਰਿਆਂ ਦੇ ਨਾਲ-ਨਾਲ ਭਾਰਤੀ ਏਅਰਪੋਰਟਾਂ ਦਾ ਬਾਈਕਾਟ ਕਰਨ ਦੇ ਸਲੋਗਨ ਲਿਖੇ ਗਏ ਨੇ। ਇਨ੍ਹਾਂ ਨਾਅਰਿਆਂ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਉੱਤੇ ਸਿੱਖ਼ਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਲਈ ਹੈ। (Boycott of Indian airports)
ਕਥਿਤ ਵੀਡੀਓ ਆਇਆ ਸਾਹਮਣੇ: SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਦਾਅਵਾ ਹੈ ਕਿ ਅੰਮ੍ਰਿਤਸਰ 'ਚ ਏਅਰਪੋਰਟ ਰੋਡ 'ਤੇ ਲਿਖੇ ਗਏ ਖਾਲਿਸਤਾਨੀ ਨਾਅਰੇ ਉਸ ਦੇ ਇਸ਼ਾਰੇ ਉੱਤੇ ਲਿਖੇ ਗਏ ਹਨ। ਉਸ ਨੇ ਇਨ੍ਹਾਂ ਨਾਅਰਿਆਂ ਦੀ ਸ਼ੋਸ਼ਲ ਮੀਡੀਆ ਉੱਤੇ ਇੱਕ ਕਥਿਤ ਵੀਡੀਓ ਵੀ ਸਾਂਝੀ ਕੀਤੀ ਹੈ ਅਤੇ ਇਸ ਵੀਡੀਓ ਵਿੱਚ ਭਾਰਤੀ ਏਅਰਪੋਰਟਾਂ ਦਾ ਬਾਈਕਾਟ ਕਰਨ ਦੀ ਗੱਲ ਵੀ ਕਹੀ ਹੈ। ਪੰਨੂ ਦੀ ਇਸ ਹਰਕਤ ਮਗਰੋਂ ਅੰਮ੍ਰਿਤਸਰ ਪੁਲਿਸ (Amritsar Police) ਤੁਰੰਤ ਐਕਸ਼ਨ ਵਿੱਚ ਆਈ ਅਤੇ ਉਨ੍ਹਾਂ ਨੇ ਏਅਰੋਪਰਟ ਰੋਡ ਉੱਤੇ ਲਿਖੇ ਗਏ ਖਾਲਿਸਤਾਨ ਪੱਖੀ ਨਾਅਰਿਆਂ ਦਾ ਸਫਾਇਆ ਕਰ ਦਿੱਤਾ।
- ਲੁਧਿਆਣਾ ਦੇ ਸ਼ਿਵਾ ਜੀ ਨਗਰ 'ਚ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ, 3 ਸਾਲ ਤੋਂ ਲਟਕਿਆ ਪ੍ਰਾਜੈਕਟ, ਲੋਕਾਂ ਦਾ ਕੰਮ ਕਾਰ ਠੱਪ
- Rescue Work in Uttarkashi: 41 ਮਜ਼ਦੂਰ 17 ਦਿਨਾਂ ਤੋਂ ਸੁਰੰਗ 'ਚੋਂ ਨਿਕਲਣ ਦੀ ਉਮੀਦ 'ਚ ਕਰ ਰਹੇ ਨੇ ਇੰਤਜ਼ਾਰ, ਰੁਕਵਾਟਾਂ ਲੈ ਰਹੀਆਂ ਨੇ ਇਮਤਿਹਾਨ
- ਨਿਊਯਾਰਕ ਦੇ ਗੁਰੂਘਰ 'ਚ ਭਾਰਤੀ ਡਿਪਲੋਮੇਟ ਤਰਨਜੀਤ ਸੰਧੂ ਨਾਲ ਧੱਕਾ ਮੁੱਕੀ ਦਾ ਮਾਮਲਾ, 'ਸਿੱਖ ਆਫ ਅਮਰੀਕਾ' ਨਾਮ ਦੀ ਸੰਸਥਾ ਨੇ ਕੀਤੀ ਮਾਮਲੇ ਦੀ ਨਿਖੇਧੀ
ਏਅਰ ਇੰਡਆ ਨੂੰ ਲਗਾਤਾਰ ਧਮਕੀਆਂ: ਦੱਸ ਦਈਏ ਗੁਰਪਤਵੰਤ ਪੰਨੂ ਏਅਰ ਇੰਡੀਆ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਖਾਲਿਸਤਾਨੀ ਪੰਨੂ ਨੇ ਵੀਡੀਓ ਸੰਦੇਸ਼ ਵਿੱਚ ਏਅਰ ਇੰਡੀਆ 'ਚ ਸਫਰ ਨਾ ਕਰਨ ਦੀ ਗੱਲ ਕਹੀ ਹੈ। ਉਸ ਨੇ ਇਹ ਵੀ ਲਿਖਿਆ ਹੈ ਕਿ ਏਅਰ ਇੰਡੀਆ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਕਿਸੇ ਵੀ ਸਿੱਖ ਨੂੰ ਇਸ ਏਅਰ ਇੰਡੀਆ ਵਿੱਚ ਯਾਤਰਾ ਨਹੀਂ ਕਰਨੀ ਚਾਹੀਦੀ। ਇਸ ਤੋਂ ਪਹਿਲਾਂ ਉਸ ਨੇ ਕੈਨੇਡਾ ਸਮੇਤ ਪੂਰੀ ਦੁਨੀਆਂ ਵਿੱਚ ਏਅਰ ਇੰਡੀਆ ਦੀਆਂ ਫਲਾਈਟਾਂ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਪਰ ਉਹ ਆਪਣੇ ਕਿਸੇ ਵੀ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਸੀ। ਕੈਨੇਡਾ ਵਿੱਚ ਉਸ ਦੇ ਕੁੱਝ ਸ਼ੱਕੀ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਏਅਰਪੋਰਟ ਤੋਂ ਲਿਆ ਸੀ।
ਗੁਰਪਤਵੰਤ ਪੰਨੂ ਖ਼ਿਲਾਫ਼ NIA ਨੇ ਕੇਸ ਕੀਤਾ ਦਰਜ: ਦੱਸ ਦਈਏ ਕਿ ਇਸ ਤੋਂ ਪਹਿਲਾ 4 ਨਵੰਬਰ ਨੂੰ ਐੱਸਐੱਫਜੇ ਮੁਖੀ ਗੁਰਪਤਵੰਤ ਪੰਨੂ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਧਮਕੀ ਭਰੀ ਵੀਡੀਓ ਵੀਡੀਓ ਜਾਰੀ ਕਰਦਿਆਂ ਕਿਹਾ ਸੀ ਕਿ ਲੰਘੀ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਵਿਸ਼ਵ ਪੱਧਰ 'ਤੇ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਉੱਡਣ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਨੂ ਨੇ 19 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਟਾਰਗੇਟ ਕਰਨ ਦੀ ਧਮਕੀ ਦਿੱਤੀ ਸੀ। ਇਸ ਵਿੱਚ ਪੰਨੂ ਨੇ ਆਪਣੇ ਇਰਾਦਿਆਂ ਬਾਰੇ ਦੱਸਦਿਆਂ ਸੀ 19 ਨਵੰਬਰ ਨੂੰ ਉਹ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਵੀ ਨਿਸ਼ਾਨ ਬਣਾਵਾਗੇ। ਇਸ ਸਬੰਧੀ ਵਿੱਚ NIA ਨੇ ਪੰਨੂ ਵਿਰੁੱਧ ਮਾਮਲਾ ਦਰਜ ਕੀਤਾ ਸੀ। NIA ਨੇ ਪੰਨੂ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ, 153ਏ ਅਤੇ 506 ਤਹਿਤ ਕੇਸ ਦਰਜ ਕੀਤਾ ਸੀ। ਇਸ ਤੋਂ ਇਲਾਵਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ 10, 12, 16, 17, 18, 18ਬੀ ਅਤੇ 20 ਤਹਿਤ ਵੀ ਕੇਸ ਦਰਜ ਕੀਤਾ ਗਿਆ ਸੀ।