ETV Bharat / state

ਖਾਲਿਸਤਾਨ ਐਲਾਨਨਾਮਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੱਗੇ ਖਾਲਿਸਤਾਨ ਪੱਖੀ ਨਾਅਰੇ

author img

By

Published : Apr 29, 2023, 10:50 PM IST

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਿਸਤਾਨ ਐਲਾਨਨਾਮਾ ਦਿਵਸ ਮਨਾਉਣ ਸਬੰਧੀ ਦਲ ਖਾਲਸਾ ਵੱਲੋਂ ਇਕ ਧਾਰਮਿਕ ਇਕੱਤਰਤਾ ਕੀਤੀ ਗਈ। ਇਸ ਦੌਰਾਨ ਖਾਲਿਸਤਾਨ ਪੱਖੀ ਨਾਅਰੇ ਲੱਗੇ।

Pro-Khalistan slogans raised at sri Akal Takhat Sahib on the occasion of Khalistan Declaration Day
ਖਾਲਿਸਤਾਨ ਐਲਾਨਨਾਮਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੱਗੇ ਖਾਲਿਸਤਾਨ ਪੱਖੀ ਨਾਅਰੇ
ਖਾਲਿਸਤਾਨ ਐਲਾਨਨਾਮਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੱਗੇ ਖਾਲਿਸਤਾਨ ਪੱਖੀ ਨਾਅਰੇ

ਅੰਮ੍ਰਿਤਸਰ : ਖਾਲਿਸਤਾਨ ਐਲਾਨਨਾਮਾ ਦਿਵਸ ਮਨਾਉਣ ਲਈ ਅੱਜ ਦਲ ਖਾਲਸਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕਤੱਰਤਾ ਕੀਤੀ ਗਈ, ਜਿਸ ਵਿਚ ਦਲ ਖਾਲਸਾ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਦੌਰਾਨ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ ਉਥੇ ਹੀ "ਅਕਾਲ ਤਖਤ ਤੋਂ ਆਈ ਆਵਾਜ਼, ਪੰਜਾਬ ਬਣੇਗਾ ਖਾਲਿਸਤਾਨ" ਦੇ ਨਾਅਰੇ ਵੀ ਲੱਗੇ।

37 ਵਰ੍ਹੇ ਪਹਿਲਾਂ ਖਾਲਿਸਤਾਨ ਨੂੰ ਲੈ ਕੇ ਜਾਰੀ ਹੋਇਆ ਸੀ ਐਲਨਨਾਮਾ : ਇਸ ਮੌਕੇ ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ 37 ਵਰ੍ਹੇ ਪਹਿਲਾਂ ਪੰਥਕ ਕਮੇਟੀ ਨੇ ਖਾਲਿਸਤਾਨ ਨੂੰ ਲੈ ਕੇ ਇਕ ਐਲਨਨਾਮਾ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ ਹਾਂ ਨਾ ਹੀ ਕਿਸੇ ਤਰ੍ਹਾਂ ਵਿੱਚ ਉਥਲ-ਪੁਥਲ ਚਾਉਂਦੇ ਹਾਂ। ਦਲ ਖਾਲਸਾ ਦੇ ਆਗੂ ਨੇ ਕਿਹਾ 37 ਵਰ੍ਹੇ ਪਿਹਲਾਂ ਅੱਜ ਦੇ ਦਿਨ ਦਰਬਾਰ ਸਾਹਿਬ ਸਮੂਹ ਅੰਦਰੋਂ ਦਮਦਮੀ ਟਕਸਾਲ ਵੱਲੋਂ ਪੰਜ ਮੈਬਰੀ ਪੰਥਕ ਕਮੇਟੀ ਬਣਾਈ ਗਈ। ਪੰਜ ਮੈਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਡਾਕਟਰ ਸੋਹਣ ਸਿੰਘ, ਜੋ ਪੰਥਕ ਕਮੇਟੀ ਦੇ ਬਾਅਦ ਵਿੱਚ ਮੁਖੀ ਬਣੇ ਉਹ ਇਸ ਐਲਾਨਨਾਮੇ ਦੇ ਘਾੜ੍ਹੇ ਸਨ। ਇਸ ਐਲਾਨਨਾਮੇ ਵਿੱਚ ਦੁਨੀਆਂ ਤੇ ਭਾਰਤ ਨੂੰ ਰਾਜਸੀ ਮਾਨਤਾ ਦੇਣ ਲਈ ਕਿਹਾ ਗਿਆ ਸੀ। ਇਹ ਗੱਲ ਸਾਫ਼ ਕੀਤੀ ਗਈ ਸੀ ਕਿ ਅਸੀਂ ਕਿਸੇ ਧਰਮ ਤੇ ਨਾ ਹੀ ਕਿਸੇ ਮਜ਼੍ਹਬ ਦੇ ਵਿਰੁੱਧ ਹਾਂ।

ਇਹ ਵੀ ਪੜ੍ਹੋ : 15 ਸੋਨ ਤਗਮੇ ਜਿੱਤ ਚੁੱਕੀ ਮਨੀਸ਼ਾ ਘਰ ਦੇ ਗੁਜਾਰੇ ਲਈ ਚਲਾ ਰਹੀ ਕਰਿਆਨੇ ਦੀ ਦੁਕਾਨ, ਹੋਰਾਂ ਸੂਬਿਆਂ ਤੋਂ ਆ ਰਹੇ ਆਫਰ ਪਰ ਨਹੀਂ ਛੱਡਣਾ ਚਾਹੁੁੰਦੀ ਪੰਜਾਬ

ਬੇਕਸੂਰ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੀ ਸਰਕਾਰ : ਸਾਡੇ ਨੌਜਵਾਨਾਂ ਨੂੰ ਚੁੱਕ ਕੇ ਡਿਬੜੂਗੜ੍ਹ ਜੇਲ੍ਹ ਲੈ ਕੇ ਗਏ। ਉਹ ਬੇਕਸੂਰ ਸਿੱਖ ਸਨ ਨਾ ਕੋਈ ਉਨ੍ਹਾਂ ਕੋਲ ਹਥਿਆਰ ਸੀ ਤੇ ਨਾ ਹੀ ਕੋਈ ਗੋਲੀ। ਉਲਟਾ ਉਨ੍ਹਾਂ ਨੂੰ ਅੱਤਵਾਦੀ ਬਣਾ ਦਿੱਤਾ। ਉਨ੍ਹਾਂ ਦੇ ਹਥਿਆਰ ਨਹੀਂ ਸਗੋਂ ਲਾਈਸੈਂਸੀ ਸਨ। ਉਹ ਆਪਣੀ ਅਜ਼ਾਦੀ ਦੀ ਗੱਲ ਕਰ ਰਹੇ ਸਨ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਹਊਆ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰੇ ਨੂੰ ਸਰਕਾਰ ਦੀ ਇਸ ਖੇਡ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਇਹ ਸਮਝਨਾ ਚਾਹੀਦਾ ਕਿ ਪੰਜਾਬ ਵਿਚ ਪੰਜਾਬੀਆਂ ਨੂੰ ਆਪਸ ਵਿੱਚ ਲੜਇਆ ਜਾ ਰਿਹਾ ਹੈ ਇਹ ਸਭ ਕੇਂਦਰ ਸਰਕਾਰ ਦੀ ਸਾਜਿਸ਼ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.