ਅੰਮ੍ਰਿਤਸਰ: ਆਏ ਦਿਨ ਅੰਮਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਵਿਚ ਰਹਿੰਦਾ ਹੈ ਕਈ ਵਾਰ ਹਸਪਤਾਲ ਦੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ 'ਤੇ ਸਵਾਲ ਚੁੱਕੇ ਹਨ ਕੀ ਮਰੀਜ਼ਾਂ ਦਾ ਡਾਕਟਰ ਸਹੀ ਤਰੀਕੇ ਨਾਲ ਇਲਾਜ ਨਹੀਂ ਕਰ ਰਹੇ। ਉਥੇ ਹੀ ਹੁਣ ਕੇਂਦਰੀ ਜੇਲ੍ਹ ਦੇ ਬਿਮਾਰ ਕੈਦੀਆਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੀਮਾਰ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਉੱਪਰ ਸਵਾਲ ਚੁੱਕੇ ਹਨ।
ਕੈਦੀਆਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ : ਇਸ ਮੌਕੇ ਗੱਲਬਾਤ ਕਰਦੇ ਹੋਏ ਕੈਦੀਆਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਮਰੀਜ਼ ਤੁਰਨ ਫਿਰਨ ਵਿੱਚ ਵੀ ਅਸਮਰੱਥ ਹੈ। ਉਸਨੂੰ ਕੇਂਦਰੀ ਜੇਲ੍ਹ ਦੇ ਡਾਕਟਰਾਂ ਵੱਲੋਂ ਇਲਾਜ਼ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭੇਜਿਆ ਹੈ ਪਰ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਦੋ ਦਿਨ ਬਿਮਾਰ ਕੈਦੀਆਂ ਨੂੰ ਹਸਪਤਾਲ਼ ਵਿੱਚ ਰੱਖ ਕੇ ਵਾਪਿਸ ਜੇਲ੍ਹ ਵਿੱਚ ਭੇਜ ਦਿੰਦੇ ਹਨ। ਜਦੋਂ ਸਾਡਾ ਮਰੀਜ਼ ਜੇਲ੍ਹ ਵਿੱਚ ਜਾਂਦਾ ਹੈ ਤਾਂ ਉਸ ਨੂੰ ਜੇਲ੍ਹ ਦੇ ਡਾਕਟਰਾਂ ਵੱਲੋਂ ਅਨਫਿਟ ਐਲਾਨ ਕੇ ਫਿਰ ਵਾਪਸ ਗੁਰੂ ਨਾਨਕ ਦੇਵ ਹਸਪਤਾਲ ਵਿਚ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਸਾਡੇ ਮਰੀਜ਼ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕਰ ਰਹੇ ਹਨ।
- ਲੜਕੀਆਂ ਦੇ ਹੱਕ 'ਚ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ: ਐਨਡੀਏ ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਨੂੰ ਮਨਜ਼ੂਰੀ
- Drug addiction: 5 STAR ਹੋਟਲਾਂ ਵਰਗੇ ਹੋਣਗੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰ ! ਵੱਡੇ ਬਦਲਾਅ ਦੀ ਤਿਆਰੀ 'ਚ ਸਰਕਾਰ- ਖਾਸ ਰਿਪੋਰਟ
- ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ! ਨਿਸ਼ਾਨੇ 'ਤੇ ਵੱਜੇਗਾ ਤੀਰ ਜਾਂ ਫਿਰ ਖੁੰਝੇਗਾ ਨਿਸ਼ਾਨਾ, ਪੜ੍ਹੋ ਖ਼ਾਸ ਰਿਪੋਰਟ
‘ਕੈਦੀਆਂ ਦੀ ਜ਼ਿੰਦਗੀ ਨਾਲ ਹਸਪਤਾਲ ਪ੍ਰਸ਼ਾਸਨ ਕਰ ਰਿਹਾ ਖਿਲਵਾੜ’: ਪੀੜਤਾਂ ਦਾ ਕਹਿਣਾ ਕਿ ਸਾਡੇ ਮਰੀਜ਼ ਨੂੰ ਤਿੰਨ-ਚਾਰ ਵਾਰ ਵਾਪਿਸ ਜੇਲ੍ਹ ਵਿਚ ਭੇਜ ਦਿੱਤਾ ਹੈ ਅਤੇ ਜੇਲ੍ਹ ਦੇ ਡਾਕਟਰਾਂ ਵਲੋਂ ਉਸਨੂੰ ਫ਼ਿਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਮਰੀਜ਼ ਨੂੰ ਕਾਲਾ ਪੀਲੀਆ ਤੇ ਐਚਆਈਵੀ ਵੀ ਹੋਇਆ ਪਿਆ ਹੈ ਜਿਸ ਕਾਰਨ ਸਿਹਤ ਬਹੁਤ ਕਮਜ਼ੋਰ ਹੋਣ ਕਰਕੇ ਇਨ੍ਹਾਂ ਕੋਲੋਂ ਚੱਲਿਆ ਫਿਰਿਆ ਵੀ ਨਹੀਂ ਜਾਂਦਾ। ਪੀੜਤਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਕੋਲੋ ਮੰਗ ਕਰਦੇ ਹਾਂ ਕਿ ਇਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ਼ ਕੀਤਾ ਜਾਵੇ ਆਖਿਰ ਇਹ ਵੀ ਇਨਸਾਨ ਹਨ ਇਨ੍ਹਾਂ ਕੈਦੀਆਂ ਦੀ ਜਿੰਦਗੀ ਨਾਲ ਹਸਪਤਾਲ਼ ਪ੍ਰਸ਼ਾਸਨ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ।
ਪੁਲੀਸ ਅਧਿਕਾਰੀ ਦਾ ਬਿਆਨ: ਉਥੇ ਹੀ ਕੇਂਦਰੀ ਜੇਲ੍ਹ ਤੋਂ ਕੈਦੀ ਦੀ ਸੁਰੱਖਿਆ ਨਾਲ਼ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕੈਦੀ ਨੂੰ ਕਾਲਾ ਪੀਲੀਆ ਹੋਇਆ ਪਿਆ ਹੈ, ਜੇਲ੍ਹ ਦੇ ਡਾਕਟਰ ਇਸ ਨੂੰ ਬਾਹਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਲਈ ਭੇਜਦੇ ਹਨ ਤੇ ਹਸਪਤਾਲ਼ ਦੇ ਡਾਕਟਰ ਦੂਸਰੇ ਦਿਨ ਛੁੱਟੀ ਦੇ ਕੇ ਵਾਪਸ ਜੇਲ੍ਹ ਵਿਚ ਭੇਜ ਦਿੰਦੇ ਹਨ ਪੁਲੀਸ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਕੋਲੋ ਤੁਰਿਆ ਨਹੀਂ ਜਾਂਦਾ ਪਿਛਲੇ ਕਾਫੀ ਸਮੇਂ ਤੋਂ ਇਹ ਜੇਲ੍ਹ ਵਿੱਚ ਬਿਮਾਰ ਸੀ ਅੱਜ ਫਿਰ ਇਸ ਕੈਦੀ ਨੂੰ ਛੁੱਟੀ ਦੇ ਕੇ ਵਾਪਸ ਜੇਲ੍ਹ ਵਿਚ ਭੇਜ ਦਿੱਤਾ ਹੈ ਅਤੇ ਅਸੀਂ ਇਸ ਕੈਦੀ ਨੂੰ ਵਾਪਿਸ ਜੇਲ ਵਿਚ ਲੈ ਕੇ ਜਾ ਰਹੇ ਹਾਂ।