ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਗੋਪਾਲਪੁਰਾ ਦੇ ਬਾਵਾ ਲਾਲ ਜੀ ਮੰਦਰ ਦੇ ਪੁਜਾਰੀ ਦਾ ਬੀਤੀ ਰਾਤ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 10 ਦੇ ਕਰੀਬ ਅਣਪਛਾਤੇ ਵਿਅਕਤੀ ਪੁਜਾਰੀ ਦਾ ਕਤਲ ਕਰ ਕੁੱਝ ਨਗਦੀ ਲੁੱਟ ਕੇ ਫ਼ਰਾਰ ਹੋ ਗਏ।
ਜਾਣਕਾਰੀ ਮੁਤਾਬਕ ਹਮਲਾਵਰ ਰਾਤ ਕਰੀਬ 11 ਤੋਂ 12 ਵਜੇ ਦੇ ਵਿਚਕਾਰ ਮੰਦਰ ਦੇ ਅੰਦਰ ਦਾਖ਼ਲ ਹੋਏ ਅਤੇ ਵਰਾਂਡੇ ਵਿੱਚ ਸੁੱਤੇ ਪਏ ਪੰਡਿਤ ਤੇ ਉਸ ਦੀ ਪਤਨੀ ਨੂੰ ਜਗਾ ਕੇ ਪੈਸਿਆਂ ਦੀ ਮੰਗ ਕੀਤੀ।
ਜਦੋਂ ਪੰਡਿਤ ਨੇ ਕੁੱਝ ਨਾ ਦੱਸਿਆ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲੁਟੇਰਿਆਂ ਨੇ ਜਾਣ ਵੇਲੇ ਪੁਜਾਰੀ ਦੀ ਪਤਨੀ ਨਾਲ ਵੀ ਕੁੱਟਮਾਰ ਕੀਤੀ ਅਤੇ ਉਸ ਦੇ ਹੱਥ ਅਤੇ ਪੈਰ ਬੰਨ੍ਹ ਦਿੱਤੇ।
ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਦੀ ਸਫ਼ਲਤਾ ਹਾਸਲ ਹੋਣ ਦੀ ਉਮੀਦ ਹੈ।