ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ (Former President of Punjab Pradesh Congress Committee) ਨਵਜੋਤ ਸਿੰਘ ਸਿੱਧੂ (Navjot Singh Sidhu) ਜਿਨ੍ਹਾਂ ਨੂੰ ਕਿ 34 ਸਾਲ ਪੁਰਾਣੇ ਰੋਡਰੇਜ ਮਾਮਲੇ ਦੇ ਵਿੱਚ ਇੱਕ ਸਾਲ ਦੀ ਸਜ਼ਾ ਹੋਈ ਹੈ ਅਤੇ ਉਹ ਇਸ ਸਮੇਂ ਪਟਿਆਲਾ ਜੇਲ੍ਹ (Patiala Jail) ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਹਨ।
ਪਿਛਲੇ ਦਿਨੀਂ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ (A private hospital in Patiala) ਵਿੱਚ ਇਲਾਜ ਲਈ ਵੀ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ।
ਅੰਮ੍ਰਿਤਸਰ ‘ਚ ਕ੍ਰਿਸਚੀਅਨ ਵੈਲਫੇਅਰ ਸੁਸਾਇਟੀ (Christian Welfare Society) ਦੇ ਮੈਂਬਰ ਤੇ ਕਾਂਗਰਸੀ ਆਗੂ ਹੈਪੀ ਮਸੀਹ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਚੰਗੀ ਸਿਹਤਯਾਬੀ ਲਈ ਅੱਜ ਦੁਆ ਬੰਦਗੀ ਕਰਵਾਈ ਗਈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਸਟਰ ਹੀਰਾ ਮਸੀਹ ਨੇ ਦੱਸਿਆ ਕਿ ਅੱਜ ਜੋ ਹੈਪੀ ਮਸੀਹ ਦੇ ਕਹਿਣ ਦੇ ਉਤੇ ਨਵਜੋਤ ਸਿੰਘ ਸਿੱਧੂ ਦੀ ਚੰਗੀ ਸਿਹਤ ਵਾਸਤੇ ਦੁਆ ਬੰਦਗੀ ਕਰਨ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਇਨਸਾਨੀਅਤ ਦੇ ਤੌਰ ‘ਤੇ ਉਹ ਹਰ ਇੱਕ ਵਿਅਕਤੀ ਦੀ ਚੰਗੀ ਸਿਹਤ ਲਈ ਵਾਸਤੇ ਦੁਆ ਬੰਦਗੀ ਕਰਦੇ ਹਨ ਚਾਹੇ ਉਹ ਰਾਜਨੀਤਕ ਹੋਵੇ ਚਾਹੇ ਬਾਲੀਵੁੱਡ ਸਿਤਾਰਾ ਚਾਹੇ ਕੋਈ ਆਮ ਇਨਸਾਨ ਤੇ ਚਾਹੇ ਕੋਈ ਬੁਰਾ ਇਨਸਾਨ ਉਹ ਹਰੇਕ ਵਿਅਕਤੀ ਦੀ ਚੰਗੀ ਸਿਹਤ ਵਾਸਤੇ ਦੁਆ ਬੰਦਗੀ ਕਰਦੇ ਹਨ ਅਤੇ ਅੱਜ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਚੰਗੀ ਸਿਹਤ ਵਾਸਤੇ ਪ੍ਰਾਰਥਨਾ ਕਰਨ ਪਹੁੰਚੇ ਹਨ।
ਦੂਜੇ ਪਾਸੇ ਕ੍ਰਿਸਚੀਅਨ ਵੈਲਫੇਅਰ ਬੋਰਡ (Christian Welfare Society) ਦੇ ਸਾਬਕਾ ਮੈਂਬਰ ਅਤੇ ਕਾਂਗਰਸੀ ਆਗੂ ਹੈਪੀ ਮਸੀਹ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ‘ਤੇ ਇਸ ਸਮੇਂ ਜੋ ਮੁਸੀਬਤ ਆਣ ਖੜ੍ਹੀ ਹੋਈ ਹੈ ਅਤੇ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਵੀ ਲਿਆਂਦਾ ਗਿਆ ਹੈ ਇਸ ਕਰਕੇ ਅੱਜ ਉਨ੍ਹਾਂ ਵੱਲੋਂ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਚੰਗੀ ਸਿਹਤ ਵਾਸਤੇ ਪ੍ਰਾਰਥਨਾ ਕਰਵਾਈ ਗਈ ਹੈ ਅਤੇ ਅਸੀਂ ਪ੍ਰਭੂ ਯਸ਼ੂ ਮਸੀਹ ਅੱਗੇ ਦੁਆ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਜਲਦ ਠੀਕ ਹੋਣ ਅਤੇ ਉਹ ਜਲਦ ਆਪਣੇ ਪਰਿਵਾਰ ਵਿਚ ਵਾਪਸ ਆਉਣਾ ਇਸ ਲਈ ਅੱਜ ਉਨ੍ਹਾਂ ਵੱਲੋਂ ਦੁਆ ਕਰਵਾਈ ਗਈ ਹੈ ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤੀ ਦੇ ਤੌਰ ਤੇ ਨਹੀਂ ਇਨਸਾਨੀਅਤ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਲਈ ਪ੍ਰਾਰਥਨਾ ਕਰਵਾ ਰਹੇ ਹਨ।
ਇਹ ਵੀ ਪੜ੍ਹੋ: ਕ੍ਰਿਕਟਰ ਤੋਂ ਸਿਆਸਤਦਾਨ, ਹੁਣ ਸਿਆਸਤਦਾਨ ਤੋਂ ਜੇਲ੍ਹ ’ਚ ਕਲਰਕ ਬਣੇ ਨਵਜੋਤ ਸਿੱਧੂ