ਅੰਮ੍ਰਿਤਸਰ: ਖੇਤੀ ਬੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹਲਕੇ ਅਜਨਾਲਾ ਦੀ ਵਾਰਡ ਨੰਬਰ 5 ਤੇ 6 ਦੀ ਸਾਂਝੀ ਗਲੀ ਜੋ ਕਿ ਅਜਨਾਲਾ ਬਾਈਪਾਸ ਨੂੰ ਜੋੜਦੀ ਹੈ। ਉੱਥੇ 'ਚਿੱਟਾ ਇਧਰ ਮਿਲਦਾ ਹੈ' ਦੇ ਪੋਸਟਰ ਲਗਾਏ ਗਏ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕਰਿਆਣੇ ਦਾ ਸਮਾਨ ਮਿਲਣਾ ਔਖਾ ਪਰ ਚਿੱਟਾ ਮਿਲਣਾ ਸੌਖਾ ਹੈ।
ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼: ਸਵੇਰ ਨੂੰ ਤੜਕਸਾਰ ਹੀ ਮੁਹੱਲਾ ਵਾਸੀਆਂ ਵੱਲੋਂ ਨਸ਼ਿਆਂ ਖਿਲਾਫ ਅਪਣਾ ਗੁੱਸਾ ਵੀ ਜ਼ਾਹਰ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅਕਸਰ ਹੀ ਨਸ਼ਾ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਇਸ ਮੁਹੱਲੇ ਵਿੱਚ ਤੁਰਦੇ-ਫਿਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਪੁਲਿਸ ਨੂੰ ਕਿਹਾ ਹੈ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਫ਼ਕਰ ਪਿਆ ਹੈ ਕਿ ਕਿਤੇ ਉਨ੍ਹਾਂ ਦੀ ਆਉਣ ਵਾਲੀ ਨਸਲ ਵੀ ਨਸ਼ੇ ਦਾ ਸ਼ਿਕਾਰ ਨਾ ਹੋ ਜਾਵੇ।
ਉਨ੍ਹਾਂ ਦੱਸਿਆ ਕਿ ਮੁਹੱਲੇ ਵਿਚ ਆਉਣ ਵਾਲੇ ਇਹ ਨਸ਼ਾ ਤਸਕਰ ਨਸ਼ਾ ਕਰਨ ਵਾਲੇ ਉਨ੍ਹਾਂ ਦੀਆਂ ਧੀਆਂ ਨਾਲ ਵੀ ਛੇੜਖਾਨੀ ਕਰਦੇ ਹਨ। ਉਥੇ ਨਸ਼ੇ ਨਾਲ ਟੱਲੀ ਹੋਏ ਨੌਜਵਾਨ ਅਕਸਰ ਇਸ ਗਲੀ ਵਿੱਚ ਡਿੱਗਦੇ ਨਜ਼ਰ ਆਉਂਦੇ ਹਨ।
ਕਈ ਵਾਰ ਮਾਰੇ ਛਾਪੇ, ਪਰ ਕੁਝ ਹੱਥ ਨਹੀਂ ਲੱਗਾ: ਇਸ ਸਬੰਧੀ ਪੁਲਿਸ ਥਾਣਾ ਅਜਨਾਲਾ ਦੇ ਐਸਐਚਓ ਮੈਡਮ ਸਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੜੀ ਵਾਰ ਵਾਰ ਵਿੱਚ ਛਾਪੇਮਾਰੀ ਕੀਤੀ ਗਈ ਹੈ, ਪਰ ਅਜੇ ਤੱਕ ਕੁਝ ਨਹੀ ਮਿਲ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਟਰੈਪ ਲਗਾਏ ਹੋਏ ਹਨ। ਬਹੁਤ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਹਮਲੇ ਦਾ ਖ਼ਤਰਾ, ਖ਼ੁਫ਼ੀਆ ਇਨਪੁੱਟ ਮਗਰੋਂ ਹਾਈ ਅਲਰਟ 'ਤੇ ਪੁਲਿਸ