ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦਰਮਿਆਨ ਟਵਿੱਟਰ ਯੁੱਧ ਹੁਣ ਸੜਕਾਂ ‘ਤੇ ਪਹੁੰਚ ਗਿਆ ਹੈ। ਕਈ ਥਾਵਾਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਕੈਪਟਨ ਨੂੰ ਪੰਜਾਬ ਦਾ ਅਸਲ ਕੈਪਟਨ ਦੱਸਦੇ ਪੋਸਟਰ ਲਗਾ ਰਹੇ ਹਨ, ਅਤੇ ਕਈ ਥਾਵਾਂ ‘ਤੇ ਨਵਜੋਤ ਸਿੱਧੂ ਦੇ ਹਮਾਇਤੀ ‘ਸਾਰਾ ਪੰਜਾਬ ਸਿੱਧੂ ਨਾਲ’ ਦੇ ਪੋਸਟਰ ਲਗਾ ਰਹੇ ਹਨ।
ਹੁਣ ਤਾਜ਼ਾ ਮਾਮਲਾ ਅਮ੍ਰਿੰਤਸਰ ਤੋਂ ਸਾਹਮਣੇ ਆਇਆ ਹੈ। ਜਿਥੇ ਸਾਬਕਾ ਮੰਤਰੀ ਨਵੋਜਤ ਸਿੰਘ ਸਿੱਧੂ ਦੇ ਹਮਾਇਤੀਆਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਪੋਸਟਰ ਲਾ ਕੇ ਇੱਕ ਵਾਰ ਫਿਰ ਤੋਂ ਕਾਂਗਰਸ ਵਿੱਚ ਜੰਗ ਛੇੜ ਦਿੱਤੀ ਹੈ। ਸਿੱਧੂ ਦੇ ਹਮਾਇਤੀਆਂ ਵੱਲੋਂ ਪੂਰੇ ਸ਼ਹਿਰ ਵਿੱਚ 'ਸਾਰਾ ਪੰਜਾਬ ਸਿੱਧੂ ਦੇ ਨਾਲ' ਸਲੋਗਨ ਲਿਖ ਕੇ ਪੂਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਵੱਡੇ-ਵੱਡੇ ਪੋਸਟਰ ਤੇ ਬੋਰਡ ਲਗਾ ਦਿੱਤੇ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ, ਰਾਜੀਵ ਗਾਂਧੀ ਕਾਂਗਰਸ ਕਮੇਟੀ ਰਾਜਬੀਰ ਸਿੰਘ ਜੌਹਲ ਨੇ ਕਿਹਾ, ਕਿ ਸਾਡਾ ਤਾਂ ਨਵਜੋਤ ਸਿੰਘ ਸਿੱਧੂ ਹੀ ਕੈਪਟਨ ਹੈ। ਜਿਸ ਨੂੰ ਅਸੀਂ 2022 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦੇ ਰੂਪ ਵਿੱਚ ਵੇਖਣ ਚਾਹੁੰਦਾ ਹਾਂ, ਇਸ ਲਈ ਅਸੀਂ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲਗਾ ਰਹੇ ਹਾਂ।
ਰਾਜਬੀਰ ਸਿੰਘ ਜੌਹਲ ਨੇ ਕਿਹਾ, ਕਿ ਜਦੋਂ ਅਸੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਜਾਦੇ ਹਾਂ, ਤਾਂ ਲੋਕ ਸਾਨੂੰ ਅਕਸਰ ਕਹਿੰਦੇ ਹਨ, ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰਾਂ ‘ਤੇ ਬੋਲਦਿਆਂ ਕਿਹਾ, ਕਿ ਸਾਨੂੰ ਕਿਸੇ ਨਾਲ ਕੋਈ ਸ਼ਿਕਾਇਤ (Complaint) ਜਾ ਇਤਰਾਜ਼ ਨਹੀਂ ਹੈ, ਅਸੀਂ ਆਪਣਾ ਕੰਮ ਕਰ ਰਹੇ ਹਾਂ, ਉਹ ਆਪਣਾ ਕੰਮ ਕਰ ਰਹੇ ਹਨ।