ਅੰਮ੍ਰਿਤਸਰ: ਪਿਛਲੇ ਦਿਨੀਂ ਅੰਮ੍ਰਿਤਸਰ ਦੇ ਰੇਲਵੇ ਫਾਟਕ ਉੱਤੇ ਰੌਬਿਨ ਨਾਂਅ ਦੇ ਨੌਜਵਾਨ ਦੇ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਕਤਲ ਮਾਮਲੇ ਵਿੱਚ ਦੋ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ 5 ਜੁਲਾਈ 2021 ਨੂੰ ਐਫਆਈਆਰ ਨੰਬਰ 13 302, 34 ਆਈਪੀਸੀ ਪੀਐਸਜੀਆਰਪੀ ਅੰਮ੍ਰਿਤਸਰ ਵਿਖੇ ਦਰਜ ਹੋਈ ਸੀ। ਇਹ ਐਫਆਈਆਰ ਬਾਈ ਨੇਮ ਦਰਜ ਕੀਤਾ ਗਿਆ ਸੀ ਗੋਲਾ ਅਤੇ ਜੀਵ ਦੇ ਖਿਲਾਫ਼।
ਇਹ ਵੀ ਪੜ੍ਹੋ:ਕੈਪਟਨ ਕੈਬਨਿਟ ਚ ਫੇਰਬਦਲ, ਕਈ ਮੰਤਰੀਆਂ ਦੀ ਹੋਵੇਗੀ ਛੁੱਟੀ !
11 ਜੁਲਾਈ 2021 ਨੂੰ ਦੁਪਹਿਰ ਨੂੰ ਰੇਲਵੇ ਸਟੇਸ਼ਨ ਭਗਤਾ ਵਾਲੇ ਕੋਲ ਇੱਕ ਪੀਰ ਦੀ ਦਰਗਾਹ ਹੈ ਉੱਥੋਂ ਦੀ ਮੁਖਬਰ ਦੀ ਇਤਲਾਹ ਦੇ ਉੱਤੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਮਗਰੋਂ ਪੁਲਿਸ ਨੇ ਉਨ੍ਹਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਹੀ ਪੁਲਿਸ ਨੇ ਉਨ੍ਹਾਂ ਮੁਲਜ਼ਮਾਂ ਕੋਲੋ ਛੁਰੀ ਬਰਾਮਦ ਕੀਤੀ ਜਿਸ ਨਾਲ ਉਨ੍ਹਾਂ ਨੇ ਕਤਲ ਕੀਤਾ ਸੀ।