ETV Bharat / state

ਪੁਲਿਸ ਵੱਲੋਂ ਹੋਟਲ ‘ਚ ਛਾਪਾ, ਇਤਰਾਜਯੋਗ ਹਾਲਤ ‘ਚ ਮੁੰਡੇ-ਕੁੜੀਆਂ ਗ੍ਰਿਫ਼ਤਾਰ - ਮਾਮਲਾ ਦਰਜ

ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਹੋਟਲ ‘ਚ ਰੇਡ ਮਾਰ 6 ਮੁੰਡੇ-ਕੁੜੀਆਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਹੋਟਲ ‘ਚੋਂ ਇਤਰਾਜਯੋਗ ਹਾਲਤ ‘ਚ ਮੁੰਡੇ-ਕੁੜੀਆਂ ਬਰਾਮਦ

author img

By

Published : Sep 2, 2021, 6:17 PM IST

ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਦੇਹ ਵਪਾਰ ਦਾ ਧੰਦਾ ਵਧਦਾ ਹੀ ਜਾ ਰਿਹਾ ਹੈ ਅਤੇ ਹੁਣ ਹੋਟਲਾਂ ਦੇ ਵਿੱਚ ਦੇਹ ਵਪਾਰ ਵੀ ਧੜੱਲੇ ਨਾਲ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤਸਰ ਥਾਣਾ ਰਾਮਬਾਗ ਦੇ ਅਧੀਨ ਆਉਂਦੇ ਇਲਾਕੇ ‘ਚ ਇਕ ਨਿੱਜੀ ਹੋਟਲ ਵਿੱਚ ਹੋਟਲ ਮੈਨੇਜਰ ਦੀ ਮਿਲੀਭੁਗਤ ਨਾਲ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਸੀ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ‘ਤੇ ਜਾ ਕੇ ਛਾਪਾ ਮਾਰਿਆ ਅਤੇ ਇਤਰਾਜ਼ਯੋਗ ਹਾਲਤ ਵਿੱਚ ਕੁੜੀਆਂ-ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ।

ਪੁਲਿਸ ਵੱਲੋਂ ਹੋਟਲ ‘ਚੋਂ ਇਤਰਾਜਯੋਗ ਹਾਲਤ ‘ਚ ਮੁੰਡੇ-ਕੁੜੀਆਂ ਬਰਾਮਦ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਰਾਮਬਾਗ ਦੇ ਐਸਐਚਓ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਉਨ੍ਹਾਂ ਨੇ ਇਕ ਨਿੱਜੀ ਹੋਟਲ ‘ਤੇ ਛਾਪਾ ਮਾਰਿਆ।

ਉਨ੍ਹਾਂ ਦੱਸਿਆ ਕਿ ਇਸ ਰੇਡ ਦੌਰਾਨ ਉਨ੍ਹਾਂ ਇਤਰਾਜ਼ਯੋਗ ਹਾਲਤ ਵਿਚ ਕੁਝ ਕੁੜੀਆਂ-ਮੁੰਡੇ ਬਰਾਮਦ ਹੋਏ ਹਨ ਜਿਸ ਤੋਂ ਬਾਅਦ ਪੁਲਿਸ ਨੇ ਹੋਟਲ ਮੈਨੇਜਰ ਸਮੇਤ ਛੇ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ ਅਤੇ ਰਿਮਾਂਡ ਦੌਰਾਨ ਹੋਰ ਵੀ ਇਨ੍ਹਾਂ ਤੋਂ ਖੁਲਾਸੇ ਕੀਤੇ ਜਾਣਗੇ ਕਿ ਆਖ਼ਿਰ ਕਿੰਨੀ ਦੇਰ ਤੋਂ ਦੇਹ ਵਪਾਰ ਦਾ ਧੰਦਾ ਕਰ ਰਹੇ ਸਨ।

ਇਹ ਵੀ ਪੜ੍ਹੋ:ਪਰਿਵਾਰਿਕ ਝਗੜੇ ਨੇ ਧਾਰਿਆ ਖੂਨੀ ਰੂਪ, ਇੱਕ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.