ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਵਿਚ ਬੰਟੀ ਬਬਲੀ ਦੇ ਨਾਮ ਤੋਂ ਜਾਨੇ ਚੋਰਾਂ ਦੀ ਪੁਲਿਸ ਲੰਮੇ ਸਮੇਂ ਤੋਂ ਭਾਲ ਕਰ ਰਹੀ ਸੀ। ਪੁਲਿਸ ਨੇ ਪਤੀ ਪਤਨੀ ਅਤੇ ਇਕ ਹੋਰ ਵਿਅਕਤੀ ਤਿੰਨਾਂ ਚੋਰਾਂ ਨੂੰ ਕਾਬੂ ਕੀਤਾ ਹੈ। ਇਹ ਗਿਰੋਹ ਜ਼ਿਆਦਾ ਸੋਨੇ ਦੀ ਠੱਗੀ ਮਾਰਦਾ ਸੀ।ਇਨ੍ਹਾ ਦੀ ਪਹਿਚਾਣ ਜਸਪਾਲ ਸਿੰਘ ਤੇ ਉਸਦੀ ਪਤਨੀ ਸ਼ਪਿੰਦਰ ਕੌਰ ਤੇ ਵਿਕਰਮਜੀਤ ਸਿੰਘ ਵਜੋ ਹੋਈ ਹੈ। ਇਨ੍ਹਾਂ ਦੇ ਖਿਲਾਫ ਅੰਮ੍ਰਿਤਸਰ ਦੇ ਨਾਲ ਦੂਸਰੇ ਸ਼ਹਿਰਾਂ ਵਿੱਚ ਵੀ ਮਾਮਲੇ ਦਰਜ ਹਨ।
ਡੀਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਇਨ੍ਹਾਂ ਕੋਲੋ 90 ਗ੍ਰਾਮ ਸੋਨਾ ਤੇ ਸਤ ਮੁੰਦਰੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਘਰਾਂ ਦੇ ਵਿੱਚ ਜਾਕੇ ਵੀ ਪਰਿਵਾਰ ਵਾਲਿਆਂ ਨੂੰ ਬੰਦੀ ਬਣਾ ਕੇ ਸੋਨਾ ਲੈਕੇ ਫਰਾਰ ਹੀ ਜਾਂਦੇ ਸਨ। 2017 ਦੇ ਵਿੱਚ ਇੱਕ ਘਰ ਦੇ ਵਿੱਚ 70 ਲੱਖ ਦੀ ਚੋਰੀ ਇਨ੍ਹਾਂ ਵੱਲੋਂ ਕੀਤੀ ਗਈ ਸੀ। ਪੁਲਿਸ ਦੇ ਮੁਤਾਬਿਕ ਇਹ ਲੋਕ ਨਕਲੀ ਮੁੰਦਰੀਆਂ ਪਾਕੇ ਦੁਕਾਨਾਂ ਵਿਚ ਜਾਂਦੇ ਸਨ। ਅਸਲੀ ਮੁੰਦਰੀਆਂ ਉਥੋਂ ਚੁੱਕ ਲਿਆਂਦੇ ਸਨ। ਗਿਰਫ਼ਤਾਰ ਕੀਤੀ ਗਈ ਮਹਿਲਾ ਪੇਸ਼ੇ ਵਜੋਂ ਨਰਸ ਦਾ ਕੰਮ ਕਰਦੀ ਹੈ ਤੇ ਉਸਦਾ ਪੁਲਿਸ ਵਿੱਚ ਪਤੀ ਮੁਲਾਜਮ ਸੀ। ਜੋ ਐਨ ਡੀ ਪੀ ਐਸ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਵੱਲੋਂ ਡਿਸਮਿਸ ਕਰ ਦਿੱਤਾ ਗਿਆ। ਪੁਲਿਸ ਦੇ ਮੁਤਾਬਿਕ ਬੰਟੀ ਬਬਲੀ ਗ੍ਰਾਹਕ ਬਣਕੇ ਦੁਕਾਨਾਂ ਤੇ ਜਾਂਦੇ ਸੀ ਤੇ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਇਹ ਵੀ ਪੜ੍ਹੋ:- Punjab Congress Conflict: 20 ਜੂਨ ਨੂੰ ਦਿੱਲੀ ਹਾਜ਼ਰੀ ਭਰੇਗੀ ਸਮੂਹ ਪੰਜਾਬ ਕਾਂਗਰਸ