ਅੰਮ੍ਰਿਤਸਰ: ਸੂਬੇ ਚ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਦੂਜੇ ਪਾਸੇ ਖਿਡਾਰੀ ਮਾਣ ਸਨਮਾਨ ਨਾ ਮਿਲਣ ਕਾਰਨ ਸਰਕਾਰਾਂ ਨੂੰ ਲਾਹਣਤਾਂ ਪਾ ਰਹੇ ਹਨ। ਅਜਿਹਾ ਹੀ ਇੱਕ ਖਿਡਾਰੀ ਹੈ ਤਹਿਸੀਲ ਲੋਪੋਕੇ ਦੇ ਪਿੰਡ ਸਾਰੰਗੜੇ ਦਾ ਰਹਿਣ ਵਾਲਾ। ਜਿਸ ਨੇ ਕਾਮਨਵੈੱਲਥ, ਏਸ਼ੀਅਨ ਗੇਮਜ਼ ’ਚ ਕਈ ਤਮਗੇ ਜਿੱਤੇ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਦੁਖੀ ਉਸ ਨੇ ਗੇਮ ਖੇਡਣ ਛੱਡ ਦਿੱਤਾ ਅਤੇ ਉਹ ਖੇਤਾਂ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਸ ਸਬੰਧ ’ਚ ਖਿਡਾਰੀ ਕਰਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਉਸ ਵਲੋਂ ਖੇਡਾਂ ਨੂੰ ਛੱਡ ਦਿੱਤਾ ਗਿਆ, ਕਿਉੰਕਿ ਸਰਕਾਰ ਦਾ ਖਿਡਾਰੀਆਂ ਵੱਲ ਕੋਈ ਧਿਆਨ ਨਹੀਂ ਹੈ। ਮਜਬੂਰ ਹੋ ਕੇ ਉਹ ਹੁਣ ਖੇਤਾਂ ਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਖਿਡਾਰੀਆਂ ਵੱਲ ਧਿਆਨ ਦੇਵੇਂ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ। ਤਾਂ ਜੋ ਉਹ ਆਪਣਾ ਭਵਿੱਖ ਨੂੰ ਵਧੀਆ ਬਣਾ ਸਕਣ।
ਇਸ ਮੌਕੇ ਖਿਡਾਰੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਮੁੰਡੇ ’ਤੇ ਬਹੁਤ ਖਰਚਾ ਕੀਤਾ ਹੈ ਪਰ ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ।
ਇਹ ਵੀ ਪੜੋ: ਦਿੱਲੀ ਦੇ ਵਾਰ-ਵਾਰ ਗੇੜੇ, ਕੀ ਸਿੱਧੂ-ਕੈਪਟਨ ਨੂੰ ਕਰਨਗੇ ਨੇੜੇ ?