ETV Bharat / state

ਪਿੰਗਲਵਾੜਾ ਪਰਿਵਾਰ ਦਾ ਕਿਸਾਨ ਅੰਦੋਲਨ 'ਚ ਯੋਗਦਾਨ - ਮੈਡੀਕਲ ਟੀਮ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਸੰਘਰਸ਼ 'ਚ ਪਿੰਗਲਵਾੜਾ ਦੇ ਸਰਪਰਸਤ ਡਾ. ਇੰਦਰਜੀਤ ਕੌਰ ਵੱਲੋਂ ਪਾਏ ਯੋਗਦਾਨ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ 10 ਦਸੰਬਰ 2020 ਨੂੰ 12 ਮੈਂਬਰੀ ਮੈਡੀਕਲ ਟੀਮ ਸਿੰਘੂ ਬਾਰਡਰ ਵਿਖੇ ਪਹੁੰਚੀ। ਉਨ੍ਹਾਂ ਕਿਹਾ ਕਿ ਟੀਮ ਵਿੱਚ 1 ਡਾਕਟਰ, 3 ਨਰਸਿੰਗ ਸਟਾਫ ਆਦਿ ਸ਼ਾਮਿਲ ਸੀ।

ਪਿੰਗਲਵਾੜਾ ਪਰਿਵਾਰ ਦਾ ਕਿਸਾਨ ਅੰਦੋਲਨ 'ਚ ਯੋਗਦਾਨ

author img

By

Published : Dec 30, 2020, 6:14 PM IST

ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਸੰਘਰਸ਼ 'ਚ ਪਿੰਗਲਵਾੜਾ ਦੇ ਸਰਪਰਸਤ ਡਾ. ਇੰਦਰਜੀਤ ਕੌਰ ਵੱਲੋਂ ਪਾਏ ਯੋਗਦਾਨ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ 10 ਦਸੰਬਰ 2020 ਨੂੰ 12 ਮੈਂਬਰੀ ਮੈਡੀਕਲ ਟੀਮ ਸਿੰਘੂ ਬਾਰਡਰ ਵਿਖੇ ਪਹੁੰਚੀ। ਉਨ੍ਹਾਂ ਕਿਹਾ ਕਿ ਟੀਮ ਵਿੱਚ 1 ਡਾਕਟਰ, 3 ਨਰਸਿੰਗ ਸਟਾਫ ਆਦਿ ਸ਼ਾਮਲ ਸਨ। ਇਸ ਦੇ ਨਾਲ ਹੀ ਕਾਫੀ ਮਾਤਰਾ ਵਿੱਚ ਦਵਾਈਆਂ, ਖੇਸ, ਕੰਬਲ, ਰਜਾਈਆਂ ਅਤੇ ਖਾਣ-ਪੀਣ ਦਾ ਸਮਾਨ ਲਿਜਾਇਆ ਗਿਆ ਸੀ।

ਪਿੰਗਲਵਾੜਾ ਪਰਿਵਾਰ ਦਾ ਕਿਸਾਨ ਅੰਦੋਲਨ 'ਚ ਯੋਗਦਾਨ

ਉਨ੍ਹਾਂ ਕਿਹਾ ਕਿ ਮਿਤੀ 20 ਦਸੰਬਰ 2020 ਨੂੰ ਇੱਕ ਪੂਰੀ ਮੈਡੀਕਲ ਟੀਮ ਜਿਸ ਵਿੱਚ 2 ਡਾਕਟਰ , 3 ਮੈਡੀਕਲ ਸਟਾਫ , ਇੱਕ ਐਂਬੂਲੈਂਸ ਟਿਕਰੀ ਬਾਰਡਰ 'ਤੇ ਮੈਡੀਕਲ ਕੈਂਪ ਲਗਾਉਣ ਵਾਸਤੇ ਰਵਾਨਾ ਹੋਏ। ਉਨ੍ਹਾਂ ਕੋਲੋਂ ਕਾਫੀ ਮਾਤਰਾ ਵਿੱਚ ਦਵਾਈਆਂ ਅਤੇ ਹੋਰ ਐਮਰਜੈਂਸੀ ਸਰਜੀਕਲ ਸਮਾਨ ਸੀ। ਇਸ ਦੇ ਨਾਲ ਹੀ 1000 ਗਰਮ ਜੁਰਾਬਾਂ ਅਤੇ 2.5 ਕਵਿੰਟਲ ਪਿੰਨੀਆਂ ਕਿਸਾਨਾਂ ਵਿੱਚ ਵੰਡਣ ਵਾਸਤੇ ਲਿਜਾਏ ਗਏ। ਇਸ ਤੋਂ ਇਲਾਵਾ ਪਿੰਗਲਵਾੜੇ ਵੱਲੋਂ ਪ੍ਰਕਾਸ਼ਤ ਸਾਹਿਤ ਨੂੰ ਵੀ ਕਿਸਾਨਾਂ ਵਿੱਚ ਵੰਡਿਆ ਗਿਆ। ਪਹਿਲੇ ਦਿਨ ਟਿਕਰੀ ਬਾਰਡਰ ਅਤੇ ਅਗਲੇ ਦਿਨ ਸਿੰਘਾ ਬਾਰਡਰ 'ਤੇ ਇਹ ਕੈਂਪ ਸਥਾਪਿਤ ਕੀਤਾ ਗਿਆ।

ਡਾ. ਇੰਦਰਜੀਤ ਕੌਰ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ, ਕਿ “ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ - ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ , ਸਭ ਤੋਂ ਖਤਰਨਾਕ ਹੁੰਦਾ ਹੈ - ਮੁਰਦਾ ਸ਼ਾਂਤੀ ਨਾਲ ਭਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ।

ਇਸ ਤੋਂ ਇਲਾਵਾ ਸਖ਼ਤ ਸਰਦੀ ਕਾਰਨ ਠੰਡ ਨੂੰ ਮੁੱਖ ਰੱਖਦੇ ਹੋਏ ਮਿਤੀ 28 ਦਸੰਬਰ 2020 ਨੂੰ ਸੰਗਰੂਰ ਬ੍ਰਾਂਚ ਵੱਲੋਂ 22 ਲੱਕੜਾਂ ਨਾਲ ਚੱਲਣ ਵਾਲੇ ਗੀਜ਼ਰ ਭੇਜੇ ਗਏ ਹਨ। ਇਸ ਤੋਂ ਇਲਾਵਾ 5000 ਲੋਈਆਂ ਅਤੇ ਸਾਫ਼ ਪਾਣੀ ਦੀਆਂ ਮਿਨਰਲ ਵਾਟਰ ਬੋਤਲਾਂ ਵੀ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਲੰਮੇ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਪਿੰਗਲਵਾੜਾ ਵੱਲੋਂ ਅੱਗੇ ਵੀ ਇਹ ਯੋਗਦਾਨ ਜਾਰੀ ਰਹੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.