ETV Bharat / state

ਸ਼ਖ਼ਸ ਨੂੰ ਖੰਭੇ ਨਾਲ ਬੰਨ੍ਹ ਸਥਾਨਕ ਲੋਕਾਂ ਨੇ ਕੀਤੀ ਛਿੱਤਰ ਪਰੇਡ - ਮਾਮਲੇ ਦੀ ਜਾਂਚ ਸ਼ੁਰੂ

ਬਟਾਲਾ ਰੋਡ ਵਿਖੇ ਇਕ ਸ਼ਖ਼ਸ ਨੂੰ ਖੰਭੇ ਨਾਲ ਬੰਨ੍ਹ ਕੇ ਇਲਾਕਾ ਨਿਵਾਸੀਆਂ ਵੱਲੋਂ ਉਸਦਾ ਜੰਮਕੇ ਕੁੱਟਾਪਾ ਚਾੜ੍ਹਿਆ ਗਿਆ। ਸਥਾਨਕ ਇਲਾਕੇ ਦੀਆਂ ਮਹਿਲਾਵਾਂ ਨੇ ਦੱਸਿਆ ਉਕਤ ਸ਼ਖ਼ਸ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ ਗਲਤ ਇਸ਼ਾਰੇ ਉਨ੍ਹਾਂ ਵੱਲ ਕਰ ਰਿਹਾ ਸੀ।

ਸ਼ਖ਼ਸ ਨੂੰ ਖੰਭੇ ਨਾਲ ਬੰਨ੍ਹ ਸਥਾਨਕ ਲੋਕਾਂ ਨੇ ਕੀਤੀ ਛਿੱਤਰ ਪਰੇਡ

author img

By

Published : Jul 27, 2021, 11:05 AM IST

ਅੰਮ੍ਰਿਤਸਰ: ਸ਼ਹਿਰ ਦੇ ਬਟਾਲਾ ਰੋਡ 'ਤੇ ਦੇਰ ਰਾਤ ਇਕ ਨੌਜਵਾਨ ਨੂੰ ਖੰਭੇ' ਨਾਲ ਬੰਨ੍ਹਣ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਸ਼ਰੇਆਮ ਉਸਦੀ ਪਿਟਾਈ ਕੀਤੀ ਗਈ ਹੈ। ਉਕਤ ਸ਼ਖ਼ਸ ਉਸੇ ਇਲਾਕੇ ਵਿਚ ਰਹਿਣ ਵਾਲੀ ਇਕ ਔਰਤ ਅਤੇ ਉਸਦੀ ਲੜਕੀ ਦਾ ਪਿੱਛਾ ਕਰ ਰਿਹਾ ਸੀ ਜੋ ਕਿਸੇ ਪ੍ਰੋਗਰਾਮ ਤੋਂ ਆ ਰਹੀਆਂ ਸਨ। ਕੁੱਟਮਾਰ ਤੋਂ ਬਾਅਦ, ਇਲਾਕਾ ਨਿਵਾਸੀਆਂ ਨੇ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਸ਼ਖ਼ਸ ਨੂੰ ਖੰਭੇ ਨਾਲ ਬੰਨ੍ਹ ਕੇ ਇਲਾਕਾ ਨਿਵਾਸੀਆਂ ਨੇ ਕੀਤੀ ਛਿੱਤਰ ਪਰੇਡ

ਮਹਿਲਾ ਨੇ ਦੱਸਿਆ ਕਿ ਉਕਤ ਸ਼ਖ਼ਸ ਨੇ ਉਨ੍ਹਾਂ ਦਾ ਘਰ ਤੱਕ ਪਿੱਛਾ ਕੀਤਾ ਸੀ। ਮਹਿਲਾਵਾਂ ਨੇ ਦੱਸਿਆ ਕਿ ਸ਼ਖ਼ਸ ਦੇ ਪਿੱਛਾ ਕਰਦੇ ਦੇਖ ਉਨ੍ਹਾਂ ਨੇ ਸਕੂਟੀ ਨੂੰ ਤੇਜ਼ੀ ਨਾਲ ਭਜਾ ਲਿਆ ਅਤੇ ਕਿਸੇ ਤਰ੍ਹਾਂ ਘਰ ਪਹੁੰਚ ਗਈਆਂ ਅਤੇ ਘਰ ਆ ਕੇ ਆਪਣੇ ਪਰਿਵਾਰ ਨੂੰ ਦੱਸਿਆ। ਇਸ ਤੋਂ ਬਾਅਦ ਪਰਿਵਾਰ ਇਲਾਕੇ ਦੇ ਲੋਕਾਂ ਦੀ ਸਹਾਇਤਾ ਦੇ ਉਸਨੂੰ ਫੜ੍ਹ ਲਿਆ। ਕਾਬੂ ਕੀਤੇ ਗਏ ਸ਼ਖ਼ਸ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਸਨ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸ਼ਖ਼ਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ, ਏਐਸਆਈ ਬਲਦੇਵ ਸਿੰਘ ਦੇ ਅਨੁਸਾਰ, ਨੌਜਵਾਨ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਬਦਮਾਸ਼ਾ ਨੇ ਪਿਓ-ਪੁੱਤ 'ਤੇ ਕੀਤਾ ਹਮਲਾ, ਘਟਨਾ ਸੀ.ਸੀ.ਟੀ.ਵੀ 'ਚ ਕੈਦ

ETV Bharat Logo

Copyright © 2025 Ushodaya Enterprises Pvt. Ltd., All Rights Reserved.