ETV Bharat / state

ਬਿਜਲੀ ਪੰਚਾਇਤ ਕੈਂਪ ਦੌਰਾਨ ਲੋਕਾਂ ਨੇ ਦੱਸੇ ਆਪਣੇ ਦੁੱਖੜੇ - ਬਿਜਲੀ ਦਫਤਰ

ਬਿਜਲੀ ਖਪਤਕਾਰਾਂ (Power consumers) ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਬਿਜਲੀ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਬਿਜਲੀ ਦਫਤਰ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਦਾ ਅੱਜ ਤੱਕ ਕੋਈ ਹੱਲ ਨਹੀਂ ਹੋਇਆ ਹੈ।

ਬਿਜਲੀ ਪੰਚਾਇਤ ਕੈਂਪ ਦੌਰਾਨ ਲੋਕਾਂ ਨੇ ਦੱਸੇ ਆਪਣੇ ਦੁੱਖੜੇ

author img

By

Published : Sep 19, 2021, 5:26 PM IST

ਅੰਮ੍ਰਿਤਸਰ: ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਪੈਂਦੇ ਰਈਆ ਮੰਡਲ ਬਿਆਸ ਵਿਖੇ ਬਿਜਲੀ ਪੰਚਾਇਤ ਕੈਂਪ (Bijli Panchayat Camp) ਲਗਾਇਆ ਗਿਆ। ਇਸ ਕੈਂਪ ਤਹਿਤ ਬਿਜਲੀ ਨਾਲ ਸਬੰਧਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦਾ ਨਿਪਟਾਰਾ ਵੀ ਕੀਤਾ ਗਿਆ। ਇਹ ਕੈਂਪ ਵਧੀਕ ਨਿਗਰਾਨ ਇੰਜ਼ਨੀਅਰ ਰਈਆ ਮੰਡਲ ਬਿਆਸ, ਇੰਜ਼ਨੀਅਰ ਸੁਰਿੰਦਰਪਾਲ ਸੌਂਧੀ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਵਿੱਚ ਐਸ.ਈ (ਨਿਗਰਾਨ ਇੰਜ ਤਰਨ ਤਾਰਨ) ਸਤਿੰਦਰ ਸ਼ਰਮਾ, ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਆਦਿ ਸਖ਼ਸ਼ੀਅਤਾਂ ਉਚੇਚੇ ਤੌਰ ‘ਤੇ ਸ਼ਾਮਿਲ ਹੋਈਆਂ।

ਬਿਜਲੀ ਪੰਚਾਇਤ ਕੈਂਪ (Bijli Panchayat Camp) ਸਬੰਧੀ ਜਾਣਕਾਰੀ ਦਿੰਦਿਆਂ ਇੰਜ਼ਨੀਅਰ ਸੁਰਿੰਦਰਪਾਲ ਸੌਂਧੀ ਨੇ ਦੱਸਿਆ ਕਿ ਉਕਤ ਕੈਂਪ ਦੌਰਾਨ 6 ਸਬ ਡਿਵੀਜਨਾਂ ਨਾਲ ਸਬੰਧਿਤ ਪਿੰਡਾਂ ਕਸਬਿਆਂ ਦੇ ਕਰੀਬ 41 ਖਪਤਕਾਰਾਂ ਨੇ ਕੈਂਪ ਵਿੱਚ ਪੁੱਜ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ‘ਚ ਰੀਡਿੰਗ ਵੱਧ-ਘੱਟ ਹੋਣ ਕਾਰਨ ਆਏ ਬਿੱਲ, ਬਿਜਲੀ ਤਾਰਾਂ ਸਬੰਧੀ ਸਮੱਸਿਆ, ਬਿੱਲ ਮਾਫੀ ਆਦਿ ਤੋਂ ਜਾਣੂ ਕਰਵਾਇਆ। ਇਸ ਵਿੱਚ ਤਕਰੀਬਨ 36 ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਹੱਲ ਕਰ ਬਾਕੀ ਸਬੰਧਿਤ ਕਰਮਚਾਰੀਆਂ ਨੂੰ ਨਿਰਦੇਸ਼ ਦੇ ਕੇ ਜਲਦ ਹੱਲ ਕਰਨ ਨੂੰ ਕਿਹਾ ਗਿਆ ਹੈ।

ਬਿਜਲੀ ਪੰਚਾਇਤ ਕੈਂਪ ਦੌਰਾਨ ਲੋਕਾਂ ਨੇ ਦੱਸੇ ਆਪਣੇ ਦੁੱਖੜੇ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵੱਖ-ਵੱਖ ਬਿਜਲੀ ਖਪਤਕਾਰਾਂ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਬਿਜਲੀ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਬਿਜਲੀ ਦਫਤਰ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਦਾ ਅੱਜ ਤੱਕ ਕੋਈ ਹੱਲ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕਈ ਲੋਕਾਂ ਦੇ ਬੇਤਹਾਸ਼ਾ ਬਿਜਲੀ ਬਿੱਲ ‘ਤੇ ਕਈ ਹੋਰ ਸਮੱਸਿਆਵਾਂ ਨਾਲ ਸਬੰਧਿਤ ਹਨ। ਉਨ੍ਹਾਂ ਕਿਹਾ ਕਿ ਆਸ ਹੈ ਕਿ ਕੈਂਪ ਦੇ ਵਿੱਚ ਸ਼ਾਇਦ ਕੈਂਪ ਦੌਰਾਨ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਕਲ ਜਾਵੇ।

ਬਿਜਲੀ ਪੰਚਾਇਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਇੰਜਨੀਅਰ ਸੁਰਿੰਦਰਪਾਲ ਸੌਂਧੀ ਨੇ ਦੱਸਿਆ ਕਿ ਉਕਤ ਕੈਂਪ ਦੌਰਾਨ 6 ਸਬ ਡਵੀਜਨਾਂ ਨਾਲ ਸਬੰਧਿਤ ਪਿੰਡਾਂ ਕਸਬਿਆਂ ਦੇ ਕਰੀਬ 40 ਖਪਤਕਾਰਾਂ ਨੇ ਕੈਂਪ ਵਿੱਚ ਪੁੱਜ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਸਿਆਵਾਂ ਦੇ ‘ਚ ਰੀਡਿੰਗ ਵੱਧ ਘੱਟ ਹੋਣ ਕਾਰਨ ਆਏ ਬਿੱਲ, ਬਿਜਲੀ ਤਾਰਾਂ ਸਬੰਧੀ ਸਮੱਸਿਆ, ਬਿੱਲ ਮਾਫੀ ਆਦਿ ਤੋਂ ਜਾਣੂ ਕਰਵਾਇਆ। ਜਿੰਨ੍ਹਾਂ ਵਿੱਚ ਤਕਰੀਬਨ 36 ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਹੱਲ ਕਰ ਬਾਕੀ ਸਬੰਧਿਤ ਕਰਮਚਾਰੀਆਂ ਨੂੰ ਨਿਰਦੇਸ਼ ਦੇ ਕੇ ਜਲਦ ਹੱਲ ਕਰਨ ਨੂੰ ਕਿਹਾ ਗਿਆ ਹੈ।

ਇਸ ਮੌਕੇ ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ, ਸੀਨੀਅਰ ਕਾਂਗਰਸੀ ਆਗੂ ਕੇ.ਕੇ ਸ਼ਰਮਾ, ਬਲਾਕ ਸੰਮਤੀ ਮੈਂਬਰ ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਬਲਕਾਰ ਸਿੰਘ ਬੱਲ, ਸਰਪੰਚ ਬਿਆਸ ਸੁਰਿੰਦਰਪਾਲ ਸਿੰਘ, ਸਰਪੰਚ ਟੋਨੀ ਦਨਿਆਲ, ਨੰਬਰਦਾਰ ਨਰਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਆਰ.ਏ, ਐਸ.ਡੀ.ਓਜ਼ ਅਤੇ ਸਟਾਫ ਮੈਂਬਰ ਹਾਜ਼ਿਰ ਸਨ।

ਇਹ ਵੀ ਪੜ੍ਹੋ:ਅੰਬਿਕਾ ਸੋਨੀ ਨੇ ਦੱਸਿਆ ਕੌਣ ਹੋਵੇਗਾ ਨਵਾਂ ਮੁੱਖ ਮੰਤਰੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.