ਅੰਮ੍ਰਿਤਸਰ:ਸੂਬਾ ਸਰਕਾਰ ਵੱਲੋਂ ਕੋਰੋਨਾ ਨੂੰ ਖਤਮ ਕਰਨ ਦੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਲਈ ਜਿੱਥੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ ਉੱਥੇ ਹੀ ਆਕਸੀਜਨ ਆਦਿ ਦਾ ਵੀ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਿਆ ਜਾ ਸਕੇ।
ਬਟਾਲਾ ਰੋਡ ‘ਤੇ ਡੇਰਾ ਬਿਆਸ ‘ਚ ਪ੍ਰਸ਼ਾਸਨ ਵੱਲੋਂ ਕੋਵਿਡ ਵੈਕਸੀਨ ਸੈਂਟਰ ਬਣਾਇਆ ਗਿਆ ਹੈ ਪਰ ਉੱਥੋਂ ਦੀ ਮੈਨੇਜਮੈਂਟ ਵਲੋਂ ਕੋਵਿਡ ਨੂੰ ਮਾਤ ਦੇਣ ਲਈ ਲੋਕਾਂ ਨੂੰ ਕੋ ਵੈਕਸੀਨ ਲਗਾਈ ਜਾ ਰਹੀ ਹੈ। ਕੋਵਿਡ ਵੈਕਸੀਨ ਲਗਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਇਥੇ ਡੇਰਾ ਬਿਆਸ ਸਤਿਸੰਗ ਘਰ ਵਿੱਚ ਕੋਵਿਡ ਵੈਕਸੀਨ ਲੱਗ ਰਹੀ ਹੈ ਇਸ ਲਈ ਇਥੇ ਵੈਕਸੀਨ ਲਗਵਾਉਣ ਲਈ ਪਹੁੰਚੇ ਹਾਂ।
ਉਨ੍ਹਾਂ ਕਿਹਾ ਅਸੀਂ ਬਿਮਾਰ ਹੋਣ ਕਰਕੇ ਇਹ ਵੈਕਸੀਨ ਲਗਵਾ ਨਹੀਂ ਸਕੇ ਇਸ ਲਈ ਅੱਜ ਅਸੀਂ ਵੈਕਸੀਨ ਲਗਵਾਉਣ ਲਈ ਆਏ ਹਾਂ। ਉਥੇ ਮੌਜੂਦ ਡਾਕਟਰਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਸਾਡੇ ਕੋਲ 300 ਦੇ ਕਰੀਬ ਕੋ ਵੈਕਸੀਨ ਦੀ ਡੋਜ ਆਈ ਹੈ। ਉਹ ਅਸੀਂ ਲੋਕਾਂ ਨੂੰ ਲਗਾ ਰਹੇ ਹਾਂ। ਇਸ ਦੌਰਾਨ ਇਨ੍ਹਾਂ ਲੋਕਾਂ ਵੱਲੋਂ ਹੋਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਵੈਕਸੀਨ ਲਗਾਈ ਜਾਵੇ ਤਾਂ ਕਿ ਕੋਰੋਨਾ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।
ਇਸ ਦੌਰਾਨ ਜਦੋ ਪੁੱਛਿਆ ਗਿਆ ਕਿ ਕੋਵੀਸ਼ੀਲਡ ਵੈਕਸੀਨ ਨਹੀਂ ਹੈ ਉਨ੍ਹਾਂ ਕਿਹਾ ਜਿਸ ਤਰ੍ਹਾਂ ਸਾਡੇ ਕੋਲ ਜਿਹੜੀ ਵੈਕਸੀਨ ਆ ਰਹੀ ਲੋਕਾਂ ਨੂੰ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵੀਸ਼ੀਲਡ ਵੀ ਜਲਦੀ ਆ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਰਹੇ ਹਨ। ਜਿਸਦੇ ਚਲਦੇ ਖੁਦ ਹੁਣ ਉਹ ਵੈਕਸੀਨ ਲਗਵਾਉਣ ਲਈ ਪੁਹੰਚ ਰਹੇ ਹਨ।
ਇਹ ਵੀ ਪੜ੍ਹੋ:COVID-19: 24 ਘੰਟਿਆਂ ’ਚ ਕੋਰੋਨਾ ਦੇ 38,079 ਨਵੇਂ ਮਾਮਲੇ, 560 ਮੌਤਾਂ