ਅੰਮ੍ਰਿਤਸਰ: ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕਾਰ ਚਾਲਕ ਨੇ ਕੁੱਤੇ ਨੂੰ ਕੁਚਲਿਆ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੀਪਲ ਫਾਰ ਐਨੀਮਲਜ਼ ਸੰਸਥਾ ਨੇ ਉਸ ਕਾਰ ਦੇ ਨੰਬਰ ਨੂੰ ਟਰੇਸ ਕੀਤਾ ਤੇ ਪੁਲਿਸ ਦੀ ਮਦਦ ਨਾਲ ਸੰਸਥਾ ਉਸ ਨੌਜਵਾਨ ਦੇ ਕਪੂਰਥਲਾ ਸਥਿਤ ਘਰ ਪਹੁੰਚੀ। ਘਰ ਪਹੁੰਚਣ ਮਗਰੋਂ ਸੰਸਥਾ ਨੇ ਉਸ ਵਿਅਕਤੀ ਦੇ ਘਰੋਂ 20 ਕੁੱਤੇ ਰੈਸਕਿਊ ਕੀਤੇ ਜਿਨ੍ਹਾਂ 'ਚੋਂ 11 ਕੁੱਤੇ ਠੀਕ ਹਨ ਤੇ ਬਾਕੀ ਕੁੱਤੇ ਮਰੇ ਹੋਏ ਸਨ।
ਉੱਥੇ ਹੀ ਸੰਸਥਾ ਦੇ ਮੈਂਬਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਕੁੱਤੇ ਬੇਜ਼ੁਬਾਨ ਜ਼ਰੂਰ ਹੁੰਦੇ ਪਰ ਇਹ ਇਨਸਾਨਾਂ ਨਾਲੋਂ ਜ਼ਿਆਦਾ ਵਫ਼ਾਦਾਰ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਪਤਾ ਨਹੀਂ ਇਨ੍ਹਾਂ ਨਾਲ ਸਖ਼ਤ ਕਿਵੇਂ ਹੋ ਜਾਂਦੇ ਹਨ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਕੁੱਤਿਆਂ 'ਤੇ ਬਦਸੂਲਕੀ ਕਰਦੇ ਹਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਜੁਰਮਾਨਾ ਲਗਾਣਾ ਚਾਹੀਦਾ ਹੈ ਤਾਂ ਜੋ ਕੋਈ ਵਿਅਕਤੀ ਕੁੱਤਿਆਂ ਨਾਲ ਅਜਿਹਾ ਸਲੂਕ ਨਾ ਕਰ ਸਕੇ।