ਅੰਮ੍ਰਿਤਸਰ: ਜ਼ਿਲ੍ਹੇ ਵਿਖੇ ਜੋੜਾ ਫਾਟਕ ਉੱਤੇ ਉਸ ਸਮੇਂ ਮਾਹੌਲ ਕਾਫੀ ਤਣਾਅਪੁਰਨ ਹੋ ਗਿਆ ਜਦੋਂ ਪਿੰਡ ਰਸੂਲਪੁਰ ਕਲਰਾ ਦੇ ਲੋਕਾਂ ਵੱਲੋ ਰੋਡ ਬੰਦ ਕਰਕੇ ਧਰਨਾ ਲੱਗਾ ਦਿੱਤਾ ਗਿਆ। ਇਸ ਦੌਰਾਨ ਲੋਕਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।
ਲੋਕਾਂ ਨੇ ਕਿਹਾ ਕਿ ਜੇਕਰ ਫਾਟਕ ਦੇ ਆਲੇ ਦੁਆਲੇ ਕੰਧ ਬਣਾ ਦਿੱਤੀ ਗਈ ਤਾਂ ਉਨ੍ਹਾਂ ਦੇ ਆਉਣ ਜਾਣ ਦੇ ਲਈ ਰਸਤੇ ਨੂੰ ਬੰਦ ਹੋ ਜਾਵੇਗਾ। ਉੱਥੇ ਹੀ ਦੂਜੇ ਪਾਸੇ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਮੌਕੇ ਉੱਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਧਰਨਾਕਾਰੀਆ ਨੂੰ ਸ਼ਾਂਤ ਕਰਵਾਇਆ ਅਤੇ ਸਾਰਾ ਰਸਤਾ ਖੁਲਵਾਇਆ।
ਇਸ ਮੋਕੇ ਸਾਂਸ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋੜਾ ਫਾਟਕ ਵਿਖੇ ਇਕ ਰਸਤਾ ਰਸੂਲਪੁਰ ਕਲਰਾ ਨੂੰ ਜਾਂਦਾ ਹੈ ਜਿਹੜਾ ਕਿ ਬਹੁਤ ਪੁਰਾਣਾ ਰਸਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਬਜੀ ਮੰਡੀ ਨੂੰ ਸਾਰੇ ਲੋਕ ਇੱਥੋਂ ਜਾਂਦੇ ਹਨ ਜੇਕਰ ਇਹ ਰਸਤਾ ਬੰਦ ਕਰ ਦਿੱਤਾ ਗਿਆ ਅਤੇ ਲੋਕ ਕਿਧਰੋਂ ਲੰਘਣ ਗਏ। ਔਜਲਾ ਨੇ ਕਿਹਾ ਅਸੀ ਰੇਲਵੇ ਵਿਭਾਗ ਅਧਿਕਾਰੀਆ ਨਾਲ਼ ਗੱਲਬਾਤ ਕਰਕੇ ਇਸ ਇਲਾਕ਼ੇ ਲਈ ਰਸਤਾ ਕੱਡਿਆ ਜਾਵੇ
ਉਨ੍ਹਾਂ ਕਿਹਾ ਕਿ ਅੰਡਰ ਬ੍ਰਿਜ ਬਣਵਾਇਆ ਗਿਆ ਹੈ ਲੋਕਾਂ ਦੀ ਮੁਸ਼ਕਿਲਾਂ ਲਈ ਅਸੀ ਸ਼ਹਿਰ ਵਾਸੀਆਂ ਦੇ ਲਈ ਟ੍ਰੈਫਿਕ ਤੌ ਨਿਜਾਤ ਦਿਵਾਉਣ ਲਈ ਪੁੱਲ ਬਣਾ ਰਹੇ ਹਾਂ ਲੋਕਾਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ
ਦੂਜੇ ਪਾਸੇ ਇਲਾਕ਼ੇ ਦੇ ਲੋਕਾਂ ਦਾ ਕਹਿਣਾ ਸੀ ਕਿ ਸਾਂਸਦ ਔਜਲਾ ਵੱਲੋਂ ਇਲਾਕ਼ੇ ਦੇ ਲੋਕਾਂ ਲਈ ਅੰਡਰ ਬ੍ਰਿਜ ਬਣਾ ਕੇ ਦਿੱਤਾ ਹੈ ਅਤੇ ਉਨ੍ਹਾਂ ਸਾਨੂੰ ਭਰੋਸਾ ਦਿਵਾਇਆ ਹੈ ਕਿ ਰੇਲਵੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਇਸ ਕਰਕੇ ਅਸੀਂ ਗੁਰਜੀਤ ਸਿੰਘ ਔਜਲਾ ਦੇ ਕਹਿਣ ਉੱਤੇ ਧਰਨਾ ਚੱਕ ਰਹੇ ਹਾਂ।
ਇਹ ਵੀ ਪੜੋ: ਸੋਸ਼ਲ ਮੀਡੀਆ ਤੋਂ ਹਟਾ ਲਵੋਂ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੀ ਸਮੱਗਰੀ, ਨਹੀਂ ਤਾਂ ਹੋਵੇਗੀ ਵੱਡੀ ਕਾਰਵਾਈ !