ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ 20 ਮਾਰਚ ਤੋਂ ਕਰਫ਼ਿਊ ਲੱਗ ਗਿਆ ਸੀ। ਲੋਕ ਘਰਾਂ ਤੱਕ ਸੀਮਤ ਹੋ ਕੇ ਰਹਿ ਗਏ ਸਨ। ਪਰ 18 ਮਈ ਤੋਂ ਕਰਫ਼ਿਊ ਹਟਣ ਤੋਂ ਬਾਅਦ ਲੋਕਾਂ ਨੇ ਘਰਾਂ ਤੋਂ ਬਾਹਰ ਨੂੰ ਉਡਾਣ ਭਰੀ। ਅੰਮ੍ਰਿਤਸਰ ਵਿਖੇ ਸ਼ਹਿਰ ਵਾਸੀਆਂ ਨੇ ਸੜਕਾਂ 'ਤੇ ਰੌਣਕਾਂ ਲਗਾਈਆ। ਅੰਮ੍ਰਿਤਸਰ ਦੀ ਜ਼ਿੰਦਗੀ 2 ਮਹੀਨੇ ਬਾਅਦ ਸੜਕਾਂ 'ਤੇ ਧੜਕੀ ਹੈ।
ਹੋਰ ਪੜ੍ਹੋ: ਭਾਰਤ ਸਰਕਾਰ ਫੌਜ ਦੀ ਮਦਦ ਨਾਲ ਕਾਮਿਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ: ਯਸ਼ਵੰਤ ਸਿਨਹਾ
ਇਸ ਮੌਕੇ ਲੋਕਾਂ ਨੇ ਆਪਣੇ ਕੰਮ ਦੀਆਂ ਜ਼ਰੂਰੀ ਵਸਤਾਂ ਲਈ ਖਰੀਦਦਾਰੀ ਵੀ ਕੀਤੀ। ਪੰਜਾਬ ਸਰਕਾਰ ਵੱਲੋਂ ਬੱਸਾਂ ਨਹੀਂ ਚਲਾਈਆਂ ਗਈਆਂ ਹਨ, ਜਿਸ ਕਾਰਨ ਸ਼ਹਿਰ ਦੇ ਬੱਸ ਸਟੈਂਡ 'ਤੇ ਕੋਈ ਵੀ ਬੱਸ ਨਹੀਂ ਮਿਲੀ। ਸਿਰਫ ਕੁਝ ਬੱਸਾਂ ਫੱਸੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਆਦਿ ਰਾਜਾਂ ਤੱਕ ਰਵਾਨਾ ਹੋਈਆ ਹਨ।