ਅੰਮ੍ਰਿਤਸਰ: ਪੰਜਾਬ ਵਿੱਚ ਆਪ ਸਰਕਾਰ ਸੱਤਾ ਵਿੱਚ ਆਇਆ ਨੂੰ ਅਜੇ ਇੱਕ ਮਹੀਨੇ ਤੋਂ ਉਪਰ ਦਾ ਸਮਾਂ ਹੋਇਆ ਹੈ, ਪਰ ਇਸ ਕਾਰਜਕਾਲ ਦੌਰਾਨ ਬਹੁਤ ਸਾਰੀਆਂ ਕਤਲ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਰਾਮ ਤੀਰਥ ਦੇ ਸੇਵਾ ਨਗਰ ਇਲਾਕੇ ਦਾ ਹੈ, ਜਿੱਥੇ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਸਨੈਚਿੰਗ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਜਾ ਰਹੇ ਸਨੈਚਰਾਂ ਨੂੰ ਲੋਕਾਂ ਵੱਲੋਂ ਕਾਬੂ ਕਰ ਚੰਗੀ ਛਿੱਤਰ ਪਰੇਡ ਕੀਤੀ ਗਈ ਹੈ। ਜਿਸਦੇ ਚੱਲਦੇ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਦੋ ਉਹਨਾਂ ਚੋਰਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਪਾਸੋਂ ਚੋਰੀ ਦੇ 8 ਮੋਬਾਇਲ ਤੇ ਟੀਕੇ ਬਰਾਮਦ ਕੀਤੇ ਗਏ ਹਨ।
ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਮੁਤਾਬਿਕ ਸਾਨੂੰ ਇਤਲਾਹ ਮਿਲੀ ਸੀ ਕਿ ਸੇਵਾ ਨਗਰ ਵਿੱਚ 3 ਨੌਜਵਾਨ ਸਨਨੈਚਿੰਗ ਕਰਕੇ ਭੱਜੇ ਹਨ, ਜੋ ਕਿ ਲੋਕਾਂ ਦੀ ਪਕੜ ਵਿੱਚ ਆ ਗਏ, ਜਿਹਨਾਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਇਹਨਾਂ ਪਾਸੋਂ ਖੋਹ ਕੀਤੇ 8 ਮੋਬਾਇਲ ਫੋਨ ਤੇ ਟੀਕੇ ਬਰਾਮਦ ਕੀਤੇ ਗਏ ਹਨ ਅਤੇ ਜਲਦ ਮਾਮਲਾ ਦਰਜ ਕਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਸੰਬਧੀ ਗੱਲਬਾਤ ਕਰਦਿਆਂ ਆਪ ਆਗੂ ਡਿੰਪਲ ਅਰੋੜਾ ਨੇ ਦੱਸਿਆ ਕਿ ਅਸੀ ਵਾਰਡ 'ਤੇ ਕੰਮਾ ਦਾ ਜਾਇਜ਼ਾ ਲੈਣ ਲਈ ਵਾਰਡ ਵਿੱਚ ਪਹੁੰਚੇ ਸੀ, ਜਿੱਥੇ ਅਸੀਂ ਦੇਖਿਆ ਕਿ 3 ਸਨੈਚਰ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਭੱਜ ਰਹੇ ਸਨ, ਜਿਹਨਾਂ ਨੂੰ ਮੌਕੇ 'ਤੇ ਲੋਕਾਂ ਵੱਲੋਂ ਫੜ੍ਹ ਕੇ ਛਿੱਤਰ ਪਰੇਡ ਕੀਤੀ ਗਈ ਹੈ ਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਜੇਕਰ ਅਸੀ ਲੋਕ ਥੋੜੇ ਅਜਿਹੇ ਵੀ ਅਲਰਟ ਰਹਾਂਗੇ ਤਾਂ ਇਹ ਸਨੈਚਰ ਅਜਿਹੀ ਹਰਕਤਾਂ ਕਰਨ ਤੋਂ ਗੁਰੇਜ਼ ਕਰਨਗੇ।
ਇਹ ਵੀ ਪੜੋ: ਪਿੰਡ ਵਾਸੀਆਂ ਨੇ ਨਸ਼ੇੜੀ ਕੀਤਾ ਕਾਬੂ, ਚਿੱਟਾ ਵੀ ਕਰਦਾ ਸੀ ਸਪਲਾਈ !