ETV Bharat / state

toll plaza: ਟੋਲ ਪਲਾਜ਼ਾ ਦੇ ਵਧੇ ਰੇਟਾਂ ਤੋਂ ਲੋਕ ਹੋਏ ਪ੍ਰੇਸ਼ਾਨ - ਟੋਲ ਪਲਾਜ਼ਾ ਤੇ ਕੀਮਤਾਂ ਚ 5 ਤੋਂ 10 ਫੀਸਦੀ ਇਜ਼ਾਫ਼ਾ

ਟੋਲ ਪਲਾਜ਼ਾ ਦੇ ਰੇਟ ਵੱਧਣ ਕਾਰਨ ਆਮ ਲੋਕਾਂ 'ਤੇ ਹੋਰ ਵੀ ਬੋਝ ਪੈ ਗਿਆ ਹੈ। ਇਸ ਨਾਲ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟੋਲ ਪਲਾਜ਼ਾ ਦੇ ਵਧੇ ਰੇਟਾਂ ਤੋਂ ਲੋਕ ਹੋਏ ਪ੍ਰੇਸ਼ਾਨ

author img

By

Published : Apr 2, 2023, 5:54 PM IST

ਟੋਲ ਪਲਾਜ਼ਾ ਦੇ ਵਧੇ ਰੇਟਾਂ ਤੋਂ ਲੋਕ ਹੋਏ ਪ੍ਰੇਸ਼ਾਨ

ਅੰਮ੍ਰਿਤਸਰ: ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਟੋਲ ਪਲਾਜਾ ਦੇ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ। 1 ਅਪ੍ਰੈਲ ਤੋਂ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਨੂੰ ਵਧੇ ਹੋਏ ਰੇਟਾਂ ਮੁਤਾਬਿਕ ਟੈਕਸ ਦੇਣਾ ਪੈ ਰਿਹਾ ਹੈ। ਜਿਸ ਨੂੰ ਲੈ ਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੋਕ ਪ੍ਰੇਸ਼ਾਨ: ਉਧਰ ਅੰਮ੍ਰਿਤਸਰ ਦੇ ਜੰਡਿਆਲਾ ਟੋਲ ਪਲਾਜ਼ਾ ਤੋ ਲੰਘ ਰਹੇ ਲੋਕਾਂ ਨੇ ਵਧੇ ਰੇਟਾਂ 'ਤੇ ਆਪਣੀ ਰਾਏ ਦਿੱਤੀ ਅਤੇ ਆਖਿਆ ਕਿ ਇਹ ਟੋਲ ਪਲਾਜ਼ੇ ਤਾਂ ਹੋਣੇ ਹੀ ਨਹੀਂ ਚਾਹੀਦੇ ਕਿਉਂਕਿ ਇਹ ਸਿਰਫ਼ ਆਮ ਲੋਕਾਂ ਦੀ ਲੁੱਟ ਲਈ ਬਣਾਏ ਗਏ ਹਨ। ਇਨ੍ਹਾਂ ਦਾ ਕੋਈ ਵੀ ਫਾਇਦਾ ਆਮ ਲੋਕਾਂ ਨਹੀਂ ਹੈ। ਇਨ੍ਹਾਂ ਟੋਲ ਪਲਾਜ਼ਿਆ ਜ਼ਰੀਏ ਸਿਰਫ਼ ਤੇ ਸਿਰਫ਼ ਕੰਪਨੀਆਂ ਅਤੇ ਸਰਕਾਰਾਂ ਨੂੰ ਫਾਇਦਾ ਹੋ ਰਿਹਾ ਹੈ।

ਲੋਕਾਂ ਨੂੰ ਨਹੀਂ ਮਿਲਦੀਆਂ ਸਹੂਲਤਾਵਾਂ: ਇੱਥੇ ਰਾਹਗੀਰਾਂ ਨੇ ਸਰਕਾਰ 'ਤੇ ਬੋਲਦੇ ਕਿਹਾ ਕਿ ਆਮ ਲੋਕਾਂ ਤੋਂ ਟੈਕਸ ਤਾਂ ਵਸੂਲਿਆਂ ਜਾਂਦਾ ਹੈ ਪਰ ਸਹੂਲਤਾਵਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ। ਲੰਬੀਆਂ-ਲੰਬੀਆਂ ਲਾਈਨਾਂ ਲੱਗਣ ਕਾਰਨ ਇੱਕ ਤਾਂ ਸਮਾਂ ਬਰਬਾਦ ਹੁੰਦਾ ਹੈ ਦੂਜਾ ਲੋਕਾਂ ਦੇ ਪੈਸੇ ਬਰਬਾਦ ਹੁੰਦੇ ਹਨ।ਆਮ ਲੋਕਾਂ ਦਾ ਕਹਿਣਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਟੋਲ ਟੈਕਸਾਂ ਦਾ ਬੋਝ ਘਟਾ ਕੇ ਲੋਕਾਂ ਨੂੰ ਵਧੀਆਂ ਸਹੂਲਤਾਵਾਂ ਦੇਣੀਆਂ ਚਾਹੀਦੀਆਂ ਹਨ। ਪੂਰੇ ਦੇਸ਼ ਭਰ ਦੇ ਨਾਲ ਪੰਜਾਬ ਦੇ ਵਿਚ ਵੀ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਬਣਾਈਆਂ ਗਈਆ ਸੜਕਾਂ 'ਤੇ ਮੌਜੂਦ ਟੋਲ ਪਲਾਜ਼ਾ 'ਤੇ ਕੀਮਤਾਂ ਦੇ ਵਿਚ 5 ਤੋਂ 10 ਫੀਸਦੀ ਤਕ ਦਾ ਇਜ਼ਾਫ਼ਾ ਕੀਤਾ ਗਿਆ ਹੈ। ਇਸ ਨਾਲ ਜਿਸ ਟੋਲ 'ਤੇ ਪਹਿਲਾਂ ਕੀਮਤ 100 ਰੁਪਏ ਸੀ ਉਹ ਹੁਣ ਵਧ ਕੇ 105 ਰੁਪਏ ਹੋ ਗਈ ਹੈ ਅਤੇ ਜਿਸ 'ਤੇ 200 ਰੁਪਏ ਸੀ ਉਸ ਦੀ ਕੀਮਤ ਵਿਚ ਇਜ਼ਾਫਾ ਹੋ ਕੇ 210 ਰੁਪਏ ਹੋ ਚੁੱਕਾ ਹੈ। ਵਧੀਆਂ ਹੋਈਆਂ ਕੀਮਤਾਂ 1 ਅਪ੍ਰੈਲ ਤੋਂ ਲਾਗੂ ਹੋ ਗਈਆਂ ਹਨ। ਪੰਜਾਬ ਵਿਚ ਜ਼ਿਆਦਾਤਰ ਟੋਲ ਪਲਾਜ਼ਾ ਜਿਹੜੇ NHAI ਵੱਲੋਂ ਬਣਾਏ ਗਏ ਹਨ, ਉਹਨਾਂ 'ਤੇ ਕੀਮਤਾਂ ਵਿੱਚ ਇਜ਼ਾਫ਼ਾ ਹੋ ਚੁਕਿਆ ਹੈ।

ਇਨ੍ਹਾਂ ਟੋਲ ਪਲਾਜ਼ਿਆਂ ਉਤੇ ਫਿਲਹਾਲ ਰਾਹਤ : ਪੰਜਾਬ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿਚ ਤਿੰਨ ਟੋਲ ਪਲਾਜ਼ਾ NHAI ਨਾਲ ਸਬੰਧਿਤ ਹਨ, ਜਿਨ੍ਹਾਂ ਵਿਚੋਂ ਪਹਿਲਾ ਲਾਡੋਵਾਲ ਟੋਲ ਪਲਾਜ਼ਾ, ਦੂਜਾ ਜਗਰਾਓਂ ਚੌਕੀਮਾਨ ਕੋਲ ਸਥਿਤ ਹੈ, ਇਸ ਤੋਂ ਇਲਾਵਾ ਤੀਜਾ ਟੋਲ ਪਲਾਜ਼ਾ ਲੁਧਿਆਣਾ ਸਾਊਥ ਸਿਟੀ ਰੋਡ ਉਤੇ ਸਥਿਤ ਹੈ। ਇਨ੍ਹਾਂ ਵਿਚੋਂ ਦੋ ਦੀਆਂ ਕੀਮਤਾਂ ਵਿੱਚ ਇਜ਼ਾਫਾ ਕੀਤਾ ਗਿਆ ਹੈ, ਜਦੋਂ ਕਿ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਉਤੇ ਫਿਲਹਾਲ ਪੁਰਾਣੇ ਰੇਟ ਹੀ ਲਾਗੂ ਰਹਿਣਗੇ। ਲਾਡੋਵਾਲ ਟੋਲ ਪਲਾਜ਼ਾ ਉਤੇ 1 ਸਤੰਬਰ 2023 ਤੋਂ ਕੀਮਤਾਂ ਵਿੱਚ ਇਜ਼ਾਫ਼ਾ ਹੋਵੇਗਾ, ਜਿਸ ਦੀ ਪੁਸ਼ਟੀ ਟੋਲ ਪਲਾਜ਼ਾ ਦੇ ਪ੍ਰਬੰਧਕ ਨੇ ਵੀ ਕੀਤੀ ਹੈ। ਉਸ ਮੁਤਾਬਕ ਇਕ ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਤੇ 5 ਤੋਂ 7 ਫੀਸਦੀ ਤੱਕ ਦਾ ਕੀਮਤਾਂ ਦੇ ਵਿੱਚ ਇਜ਼ਾਫਾ ਹੋਵੇਗਾ ਪਰ ਫਿਲਹਾਲ 1 ਅਪ੍ਰੈਲ ਤੋਂ ਕਿਸੇ ਕਿਸਮ ਦੀ ਕੀਮਤਾਂ ਦੇ ਵਿੱਚ ਇਜ਼ਾਫਾ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Former CM Rajinder Kaur Bhatal : ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਅੰਮ੍ਰਿਤਪਾਲ ਮਾਮਲੇ ਉੱਤੇ ਘੇਰੀ ਕੇਂਦਰ ਅਤੇ ਸੂਬਾ ਸਰਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.