ਅੰਮ੍ਰਿਤਸਰ : ਭਾਰਤੀ ਰਿਜ਼ਰਵ ਬੈਂਕ (RBI) ਨੇ ਪ੍ਰਿੰਟ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਰਜ਼ਾ ਮੁਆਫੀ ਦੀਆਂ ਪੇਸ਼ਕਸ਼ਾਂ ਨਾਲ ਸਬੰਧਤ ਗੁੰਮਰਾਹਕੁੰਨ ਇਸ਼ਤਿਹਾਰਾਂ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ। ਆਰਬੀਆਈ ਵੱਲੋਂ ਜਾਰੀ ਬਿਆਨ ਅਨੁਸਾਰ ਉਸ ਨੇ ਕਰਜ਼ਾ ਮੁਆਫ਼ੀ ਦੀ ਪੇਸ਼ਕਸ਼ ਕਰਕੇ ਕਰਜ਼ਦਾਰਾਂ ਨੂੰ ਲੁਭਾਉਣ ਵਾਲੇ ਕੁਝ ਗੁੰਮਰਾਹਕੁੰਨ ਇਸ਼ਤਿਹਾਰਾਂ ਦਾ ਨੋਟਿਸ ਲਿਆ ਹੈ। ਉਥੇ ਹੀ ਝੂਠੇ ਕਰਜ਼ਾ ਮੁਆਫੀ ਦੇ ਇਸ਼ਤਿਹਾਰਾਂ ਤੋਂ ਲੋਨ ਦੇਣ ਵਾਲੀਆਂ ਨਿੱਜੀ ਕੰਪਨੀਆਂ ਦੇ ਕਰਿੰਦੇ ਪ੍ਰੇਸ਼ਾਨ ਹੋ ਗਏ ਹਨ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ UP Money ਕੰਪਨੀ ਦੇ ਇੱਕ ਅਧਿਕਾਰੀ ਬਚਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਕੰਪਨੀ ਗਰੁੱਪ ਲੋਨ ਦਾ ਕੰਮ ਕਰਦੀ ਹੈ ਅਤੇ ਲੋੜਵੰਦ ਲੋਕਾਂ ਨੂੰ ਕੰਮ ਧੰਦਾ ਚਲਾਉਣ ਵਾਸਤੇ ਪੇਪਰ ਵਰਕ ਤੋਂ ਬਾਅਦ ਕਰਜਾ ਦਿੱਤਾ ਜਾਂਦਾ ਹੈ,ਪਰ ਹੁਣ ਕਰਜ਼ਾ ਮੁਆਫੀ ਦੇ ਝੂਠੇ ਇਸ਼ਤਿਹਾਰਾਂ ਕਰਕੇ ਗਾਹਕ ਕਰਜ਼ਾ ਵਾਪਿਸ ਨਹੀਂ ਮੋੜ ਰਹੇ।
ਉਹਨਾਂ ਦੱਸਿਆ ਕਿ ਜਦੋ ਉਹਨਾਂ ਦੀ ਕੰਪਨੀ ਦੇ ਕਰਿੰਦੇ ਕਰਜ਼ੇ ਦੀ ਕਿਸਤ ਲੈਣ ਜਾਂਦੇ ਹਨ ਤਾਂ ਲੋਕਾਂ ਵੱਲੋਂ ਉਹਨਾਂ ਨੂੰ ਵੱਖ-ਵੱਖ ਯੂਨੀਅਨ ਦੀਆਂ ਰਸੀਦਾਂ ਵਿਖਾ ਕੇ ਕਰਜ਼ਾ ਵਾਪਿਸ ਨਾ ਦੇਣ ਦਾ ਹਵਾਲਾ ਦਿੱਤਾ ਜਾਂਦਾ ਹੈ, ਜਾਂ ਫਿਰ ਯੂਨੀਆਨ ਦੇ ਪ੍ਰਧਾਨਾ ਨਾਲ ਗੱਲ ਕਰਵਾ ਦਿੱਤੀ ਜਾਂਦੀ ਹੈ। ਅੱਗੇ ਜਾਣਕਾਰੀ ਦਿੰਦੇ ਹੋਏ ਓਹਨਾ ਨੇ ਕਿਹਾ ਕਿ ਕੇਂਦਰੀ ਬੈਂਕ (RBI) ਨੇ ਵੀ ਗੁਮਰਾਹਕੁੰਨ ਕਰਨ ਵਾਲੇ ਇਸ਼ਤਿਹਾਰਾਂ ਦਾ ਵੀ ਨੋਟਿਸ ਲਿਆ ਹੈ ਅਤੇ ਕਰਜ਼ਾ ਮੁਆਫੀ ਕਰਨ ਵਾਲੇ ਝੂਠੇ ਇਸ਼ਤਿਹਾਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ,ਪਰ ਭੋਲੇ ਭਾਲੇ ਲੋਕ ਯੂਨੀਅਨ ਦੇ ਝਾਂਸੇ ਵਿੱਚ ਆ ਕੇ ਕਰਜ਼ਾ ਵਾਪਿਸ ਨਹੀਂ ਮੋੜ ਰਹੇ ਜਿਸ ਕਰਕੇ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ,ਉਹਨਾਂ ਨੇ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਇਸ ਪਾਸੇ ਧਿਆਨ ਕਰਨ ਦੀ ਅਪੀਲ ਵੀ ਕੀਤੀ।
- ਸੀਆਈਏ ਸਟਾਫ ਤਰਨ ਤਾਰਨ ਨੇ 5 ਕਿੱਲੋ 20 ਗ੍ਰਾਮ ਹੈਰੋਇਨ ਸਣੇ ਕਾਬੂ ਕੀਤੇ 2 ਮੁਲਜ਼ਮ
- Millets Bakery Products: ਸੱਸ ਨੂੰ ਸ਼ੂਗਰ ਹੋਈ ਤਾਂ ; ਨੂੰਹ ਨੇ ਕੀਤਾ ਮੋਟੇ ਅਨਾਜ ਨਾਲ ਇਲਾਜ, ਹੁਣ ਮੋਟੇ ਅਨਾਜ ਤੋਂ ਹੀ ਬਣਾ ਰਹੀ ਬੇਕਰੀ ਪ੍ਰੋਡਕਟ
- ਗਾਇਕ ਈਸਾਪੁਰੀਆ ਵਿਰਕ ਦੇ ਕਾਤਲ ਗ੍ਰਿਫ਼ਤਾਰ, ਕਰੀਬ 6 ਸਾਲ ਪਹਿਲਾਂ ਗੋਲੀਆਂ ਮਾਰ ਕੇ ਕੀਤਾ ਸੀ ਕਤਲ
ਲੋਕ ਭਰ ਰਹੇ ਕਰਜ਼ਾ ਮੁਆਫੀ ਲਈ ਫਾਰਮ : ਜਦੋਂ ਇਸ ਸਬੰਧ ਵਿੱਚ ਯੂਨੀਅਨ ਦੇ ਇੱਕ ਦਫਤਰ ਵਿੱਚ ਵੇਖਿਆ ਗਿਆ ਤਾਂ ਉੱਥੇ ਲੋਕਾਂ ਦੀ ਭਾਰੀ ਭੀੜ ਲੱਗੀ ਹੋਈ ਸੀ। ਜਿਸ ਵਿੱਚ ਜ਼ਿਆਦਾਤਰ ਲੋਕ ਫਾਰਮ ਭਰ ਰਹੇ ਸੀ ਕਿ ਕਹਿ ਰਹੇ ਸੀ ਕਰਜ਼ਾ ਮੁਆਫੀ ਦੇ ਫਾਰਮ ਭਰੇ ਜਾ ਰਹੇ ਹਨ। ਇਸ ਸਬੰਧ ਵਿੱਚ ਜਦੋਂ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਆਸਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਸਿਰਫ ਯੂਨੀਅਨ ਦੀ ਮੈਂਬਰਸ਼ਿਪ ਫੀਸ ਲੈਕੇ ਰਸੀਦ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਕੋਲੋਂ ਲੋਕਾਂ ਦਾ ਕਰਜ਼ਾ ਮੁਆਫ ਕਰਵਾਉਣ ਵਾਸਤੇ ਸੰਘਰਸ਼ ਕੀਤਾ ਜਾਵੇਗਾ ਅਤੇ ਜਲਦ ਹੀ ਲੋਕਾਂ ਦੇ ਹੱਕਾਂ ਵਾਸਤੇ ਅੰਦੋਲਨ ਕੀਤਾ ਜਾਵੇਗਾ।