ETV Bharat / state

ਨਰਕ ਦੀ ਜ਼ਿੰਦਗੀ ! ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦਗੀ 'ਚ ਰਹਿ ਰਹੇ ਲੋਕ

author img

By

Published : May 21, 2023, 11:00 PM IST

Updated : May 22, 2023, 6:21 AM IST

ਮਜੀਠਾ ਇਲਾਕੇ ਈਦਗਾਹ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਪਾਣੀ ਘਰਾਂ ਦੇ ਬਾਹਰ ਗਲੀਆਂ ਵਿੱਚ ਖੜ੍ਹਾ ਹੈ ਜਿਸ ਕਾਰਨ ਲੋਕਾਂ ਦਾ ਜਾਣਾ ਆਉਂਣਾ ਮੁਸ਼ਕਲ ਹੋ ਗਿਆ ਹੈ, ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਫੰਡ ਨਹੀਂ ਹੈ

ਪਾਣੀ ਦੀ ਨਿਕਾਸੀ ਨਾਂ ਹੋਣ ਕਰਕੇ ਗਿੰਦਗੀ 'ਚ ਰਹਿ ਰਹੇ ਲੋਕ

ਅੰਮ੍ਰਿਤਸਰ: ਮਜੀਠਾ ਇਲਾਕੇ ਵਿੱਚ ਪੈਂਦੇ ਈਦਗਾਹ ਵਿੱਚ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਹਲਾਤ ਬਹੁਤ ਬੁਰੇ ਹਨ। ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾਂ ਹੋਣ ਕਾਰਨ ਪਾਣੀ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਇਲਾਕੇ ਵਿੱਚ ਕਰੀਬ 80 ਘਰ ਹਨ ਅਤੇ 300 ਵੋਟਰ ਹਨ।

ਖੜ੍ਹਾ ਗੰਦਾ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ: ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਬਜ਼ਾਰਾਂ ਵਿੱਚ ਲਗਾਤਾਰ ਇਸ ਗੰਦੇ ਪਾਣੀ ਦੇ ਖੜੇ ਰਹਿਣ ਕਾਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਗਰਮੀ ਦਾ ਮੌਸਮ ਹੈ ਅਤੇ ਫਿਰ ਬਰਸਾਤਾਂ ਆਉਣੀਆਂ, ਜਿਸ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਇਥੋਂ ਚੋਣ ਲੜਣ ਵਾਲੇ ਉਮੀਦਵਾਰ ਝੂਠੇ ਲਾਰੇ ਲਗਾ ਕੇ ਚਲੇ ਜਾਂਦੇ ਹਨ ਪਰ ਸਾਡੀ ਆਬਾਦੀ ਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਹੱਲ ਨਹੀਂ ਕਰਦੇ। ਪਿਛਲੀਆਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਮੌਜੂਦਾ ਜੇਤੂ ਰਹੇ ਉਮੀਦਵਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਇਸ ਮੁਹੱਲੇ ਦੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਕਰਵਾ ਕੇ ਦੇਣਗੇ ਪਰ ਚੋਣ ਜਿੱਤਣ ਤੋਂ ਬਾਅਦ ਮਾਮਲਾ ਫਿਰ ਉਥੇ ਦਾ ਉਥੇ ਹੈ।

ਧਾਰਮਿਕ ਥਾਵਾਂ ਅਤੇ ਸਕੂਲ ਜਾਣ ਵਿੱਚ ਭਾਰੀ ਸਮੱਸਿਆ: ਚੋਣਾਂ ਤੋਂ ਪਹਿਲਾਂ ਸੀਵਰੇਜ ਵਾਸਤੇ ਪੋਰੇ ਸੁਟਵਾਏ ਗਏ ਸਨ ਪਰ ਚੋਣ ਜਿੱਤਣ ਤੋਂ ਬਾਅਦ ਪੋਰੇ ਚੁਕਵਾ ਲਏ ਗਏ। ਇਸ ਈਦਗਾਹ ਪਾਸ ਇਕ ਮੰਦਰ ਹੈ ਅਤੇ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਹੈ। ਇਸ ਦੇ ਨਾਲ ਹੀ ਇੱਕ ਆਂਗਣਵਾੜੀ ਦਾ ਸਕੂਲ ਹੈ। ਲੋਕਾਂ ਨੂੰ ਮੰਦਰ ਗੁਰਦੁਆਰੇ ਅਤੇ ਸਭ ਤੋਂ ਜਿਆਦਾ ਨੰਨ੍ਹੇ ਮੁੰਨੇ ਬੱਚਿਆਂ ਨੂੰ ਸਕੂਲ ਜਾਣ ਵਿਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਕਈ ਵਾਰ ਤਾਂ ਬੱਚਿਆ ਦੀਆਂ ਸਕੂਲ ਤੋਂ ਛੁੱਟੀਆਂ ਹੋ ਜਾਂਦੀਆਂ ਹਨ।

  1. Police Action: ਨਾਜਾਇਜ਼ ਤੌਰ 'ਤੇ ਚੱਲ ਰਹੇ ਹੁੱਕਾ ਬਾਰ 'ਤੇ ਪੁਲਿਸ ਵੱਲੋਂ ਛਾਪੇਮਾਰੀ: 10 ਹੁੱਕੇ ਤੇ 20 ਬੋਤਲਾਂ ਸ਼ਰਾਬ ਬਰਾਮਦ
  2. Anti-Terrorism Day 2023 : ਇਕ ਧਮਾਕੇ ਨਾਲ ਦਹਿਲ ਗਿਆ ਸੀ ਪੂਰਾ ਦੇਸ਼, ਫਿਰ ਉੱਠੀ ਅੱਤਵਾਦ ਦੇ ਖਿਲਾਫ਼ ਆਵਾਜ਼, ਪੜ੍ਹੋ ਕਿਉਂ ਮਨਾਉਣਾ ਪਿਆ ਇਹ ਦਿਨ...
  3. ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਨਾਮ ਅੱਗੇ ਨਹੀਂ ਲਗਾਉਣਗੇ ਡਾਕਟਰ, ਜਾਣੋ ਕਿਉਂ ?

ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਹੀਂ ਹੁੰਦੇ ਰਿਸ਼ਤੇ: ਔਰਤਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤਾਂ ਵਿਚ ਉਨ੍ਹਾਂ ਦੇ ਕੁੜੀਆਂ ਮੁੰਡਿਆਂ ਨੂੰ ਰਿਸ਼ਤੇ ਨਹੀ ਹੋ ਰਹੇ। ਜੇਕਰ ਕੋਈ ਕੁੜੀ ਮੁੰਡੇ ਦਾ ਵਿਆਹ ਹੁੰਦਾ ਹੈ ਤਾਂ ਕੁੜੀ ਦੀ ਡੋਲੀ ਪਿੰਡ ਵਿਚੋਂ ਬਾਹਰ ਸੜ੍ਹਕ 'ਤੇ ਜਾ ਕੇ ਤੋਰਨੀ ਪੈਦੀ ਹੈ। ਉਨ੍ਹਾਂ ਦੇ ਰਿਸ਼ਤੇਦਾਰ ਕਹਿੰਦੇ ਹਨ ਕਿ ਅਸੀਂ ਦੁਬਾਰਾ ਇਥੇ ਬਿਮਾਰ ਹੋਣ ਵਾਸਤੇ ਨਹੀ ਆਉਣਾ। ਇਥੋਂ ਤੱਕ ਕਿ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਣ 'ਤੇ ਅਰਥੀ ਨੂੰ ਸ਼ਮਸ਼ਾਨ ਘਾਟ ਤੱਕ ਲਿਜਾਣ ਵਾਸਤੇ ਵੀ ਲੋਕਾਂ ਨੂੰ ਇਸ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਕੱਠੇ ਹੋ ਕੇ ਅਨੇਕਾਂ ਵਾਰ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਗੁਹਾਰ ਲਗਾ ਕੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪਰ ਉਨ੍ਹਾਂ ਨੂੰ ਨਰਕ ਦੀ ਜਿੰਦਗੀ ਤੋਂ ਕਿਸੇ ਨੇ ਬਾਹਰ ਨਹੀ ਕੱਢਿਆ।

ਗ੍ਰਾਂਟ ਨਾ ਹੋਣ ਕਾਰਨ ਨਹੀਂ ਹੋਇਆ ਹੱਲ: ਨਗਰ ਕੌਂਸਲ ਦੇ ਪ੍ਰਧਾਨ ਸਲਵੰਤ ਸਿੰਘ ਸੇਠ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡ ਵਾਲਿਆਂ ਦੀ ਮੰਗ ਜਾਇਜ਼ ਹੈ ਪਰ ਪਾਣੀ ਦੀ ਨਿਕਾਸੀ ਲਈ ਨਾਲਾ ਬਣਾਉਣ ਦੇ ਲਈ ਕੌਂਸਲ ਦੇ ਕੋਲ ਫੰਡ ਨਹੀਂ ਹਨ। ਜੇਕਰ ਸਰਕਾਰ ਉਨਾਂ ਦੀ ਸੁਣੇ ਤਾਂ ਪਿੰਡ ਦਾ ਮਸਲਾ ਹੱਲ ਹੋ ਸਕਦਾ ਹੈ।

ਐਸਡੀਐਮ ਨੇ ਦਿੱਤਾ ਹੱਲ ਦਾ ਭਰੋਸਾ: ਉਧਰ ਪਿੰਡ ਵਾਸੀਆਂ ਵੱਲੋ ਐਸਡੀਐਮ ਮਜੀਠਾ ਡਾ: ਹਰਨੂਰ ਕੌਰ ਢਿੱਲੋਂ ਨੂੰ ਆਪਣੀ ਇਸ ਸਮੱਸਿਆ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਦੀ ਵੱਲੋਂ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ। ਲੋਕਾਂ ਨੇ ਕਿਹਾ ਕਿ ਇਸ ਵਾਰ ਸਰਕਾਰ ਬਦਲਣ ਤੇ ਮਾਨ ਸਰਕਾਰ ਪਾਸੋਂ ਉਨ੍ਹਾਂ ਨੂੰ ਕਾਫੀ ਉਮੀਦਾਂ ਸਨ ਪਰ ਹੁਣ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੇ ਉਨ੍ਹਾਂ ਦੀ ਸਾਰ ਨਹੀ ਲਈ।

Last Updated : May 22, 2023, 6:21 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.