ਅੰਮ੍ਰਿਤਸਰ: ਅੰਮ੍ਰਿਤਸਰ ਚੋਰਾਂ ਦੇ ਹੋਸਲੇ ਇੰਨੇ ਕੁ ਵੱਧ ਗਏ ਹਨ ਕਿ ਆਏ ਦਿਨ ਚੋਰ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਨਜ਼ਰ ਆ ਰਹੇ ਹਨ। ਚੋਰਾਂ ਨੂੰ ਪੁਲਿਸ ਦਾ ਵੀ ਕੋਈ ਵੀ ਡਰ ਜਾ ਖੌਫ ਨਹੀਂ ਹੈ। ਚੋਰਾਂ ਆਏ ਦਿਨ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ।
ਉਥੇ ਹੀ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਚੋਰੀ ਕਿਸੇ ਦੇ ਘਰ ਨਹੀ ਸਗੋਂ ਮੰਦਿਰ ਵਿੱਚ ਕੀਤੀ ਗਈ ਹੈ। ਦੱਸ ਦੇਇਏ ਕਿ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਇਲਾਕੇ ਵਿੱਚ ਜੀ ਟੀ ਰੋਡ ਉਪਰ ਸਨਾਤਨ ਧਰਮ ਮੰਦਿਰ ਹੈ। ਇਸ ਮੰਦਿਰ ਵਿੱਚ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਮੰਦਰ ਦੇ ਸੌ ਮੀਟਰ ਦੀ ਦੂਰੀ ਤੇ ਹੀ ਪੁਲਿਸ ਚੋਂਕੀ ਹੈ, ਪਰ ਚੋਰ ਬਿਨ੍ਹਾਂ ਪੁਲਸ ਦੇ ਡਰ ਤੋਂ ਮੰਦਿਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਚੋਰਾਂ ਵੱਲੋਂ ਚੋਰੀ ਹੀ ਨਹੀ ਸਗੋਂ ਮੰਦਿਰ ਦੇ ਅੰਦਰ ਮੂਰਤੀਆਂ ਦੀ ਬੇਅਦਬੀ ਵੀ ਕੀਤੀ ਗਈ।
ਲਗਾਤਾਰ ਤੀਸਰੀ ਵਾਰ ਹੋਈ ਹੈ ਚੋਰੀ: ਇਸ ਮੌਕੇ ਮੰਦਿਰ ਦੇ ਅਧਿਕਾਰੀ ਅਮਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਨਾਤਨ ਧਰਮ ਮੰਦਰ ਹੈ। ਇਸ ਮੰਦਿਰ ਵਿੱਚ ਲਗਾਤਾਰ ਤੀਸਰੀ ਵਾਰ ਚੋਰੀ ਹੋਈ ਹੈ। ਉਨ੍ਹਾਂ ਕਿਹਾ ਕਿ ਚੋਰ ਰਾਤ ਨੂੰ ਮੰਦਿਰ ਵਿੱਚ ਦਾਖਿਲ ਹੋਏ ਤੇ ਮੰਦਿਰ ਦੇ ਅੰਦਰ ਦੇਵੀ ਦੇਵਤਿਆਂ ਦੇ ਚਾਂਦੀ ਦੇ ਗਹਿਣੇ ਅਤੇ ਉਨ੍ਹਾਂ ਦੇ ਚਾਂਦੀ ਦੇ ਸ਼ਸਤਰ ਤੇ ਮੰਦਿਰ ਦੀਆ ਗੋਲਕਾਂ ਤੋੜ ਕੇ ਉਨ੍ਹਾਂ ਵਿਚੋਂ ਪੈਸੈ ਕੱਢ ਕੇ ਲੈ ਗਏ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 15 ਤੋਂ 17 ਲੱਖ ਰੁਪਏ ਦੀ ਚੋਰੀ ਹੋ ਗਈ ਹੈ। ਅੱਗੇ ਕਿਹਾ ਕਿ ਚੋਰਾਂ ਵੱਲੋਂ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸੋ ਮੀਟਰ ਦੀ ਦੂਰੀ ਤੇ ਹੀ ਪੁਲਿਸ ਚੌਂਕੀ ਹੈ। ਪਰ ਚੋਰਾਂ ਨੂੰ ਪੁਲਿਸ ਦਾ ਵੀ ਕੋਈ ਡਰ-ਖ਼ੌਫ਼ ਨਹੀਂ। ਉਨ੍ਹਾਂ ਕਿਹਾ ਕਿ ਚੋਰ ਮੰਦਿਰ ਦੇ ਅੰਦਰ ਹੀ ਜੁੱਤੀਆ ਪਾਕੇ ਦਾਖ਼ਿਲ ਹੋ ਗਏ ਤੇ ਮੂਰਤੀਆਂ ਦੀ ਬੇਅਦਬੀ ਕਰ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੰਦਿਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਪੁਲਿਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਚੋਰਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਮੰਦਿਰ ਕਮੇਟੀ ਵੱਲੋਂ ਮੰਦਿਰ ਅਤੇ ਪੁਲਿਸ ਚੌਂਕੀ ਦੇ ਬਾਹਰ ਚੱਕਾ ਜਾਮ ਕੀਤਾ ਜਾਵੇਗਾ। ਜਿਸਦਾ ਜਿੰਮੇਵਾਰ ਪੁਲਿਸ ਪ੍ਰਸ਼ਾਸ਼ਨ ਹੋਵੇਗਾ।
ਦੂਜੇ ਪਾਸੇ ਥਾਣਾ ਛੇਹਰਟਾ ਦੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੀ. ਟੀ. ਰੋਡ ਤੇ ਸਨਾਤਨ ਧਰਮ ਦਾ ਮੰਦਿਰ ਹੈ। ਜਿੱਥੇਂ ਚੋਰਾਂ ਵੱਲੋਂ ਜ਼ਿੰਦੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸਾਡੇ ਵੱਲੋਂ ਜਾਂਚ ਟੀਮਾਂ ਬਣਾ ਦਿੱਤੀਆ ਗਈਆ ਹਨ ਤੇਂ ਇਹ ਧਰਮ ਦਾ ਮਾਮਲਾ ਹੈ ਤੇ ਜਲਦ ਤੋਂ ਜਲਦ ਅਸੀਂ ਚੋਰ ਫੜ੍ਹ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:-Sowing of paddy: ਫੂਲਕਾ ਨੇ ਪੰਜਾਬੀਆਂ ਨੂੰ ਕੀਤਾ ਚੌਕੰਨੇ, ਕਿਹਾ- ਝੋਨਾ ਬੀਜੀ ਗਏ ਤਾਂ ਪੰਜਾਬ ਹੋ ਜਾਵੇਗਾ ਬੰਜਰ