ETV Bharat / state

ਮੰਗਾਂ ਸਬੰਧੀ ਫ਼ਾਈਲਾਂ ਨੂੰ ਲਟਕਾਉਣ 'ਤੇ ਪਟਵਾਰੀਆਂ ਨੇ ਏਡੀਸੀ ਨੂੰ ਰੈਡ ਕਰਾਸ ਭਵਨ 'ਚ ਘੇਰਿਆ

ਅੰਮ੍ਰਿਤਸਰ ਦੇ ਰੈਡ ਕਰਾਸ ਭਵਨ ਬਾਹਰ ਪਟਵਾਰੀਆਂ ਵੱਲੋਂ ਏਡੀਸੀ ਹਿਮਾਂਸ਼ੂ ਅਗਰਵਾਲ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਪਟਵਾਰੀਆਂ ਦਾ ਕਹਿਣਾ ਸੀ ਕਿ ਏਡੀਸੀ ਵੱਲੋਂ ਉਨ੍ਹਾਂ ਦੀਆਂ ਫ਼ਾਈਲਾਂ 'ਤੇ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਮਿਲਣ ਦਿੱਤਾ ਜਾਂਦਾ ਹੈ। ਉਧਰ, ਏਡੀਸੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੋਈ ਵੀ ਕਦੇ ਵੀ ਮਿਲ ਸਕਦਾ ਹੈ।

ਮੰਗਾਂ ਸਬੰਧੀ ਫ਼ਾਈਲਾਂ ਨੂੰ ਲਟਕਾਉਣ 'ਤੇ ਪਟਵਾਰੀਆਂ ਨੇ ਏਡੀਸੀ ਨੂੰ ਰੈਡ ਕਰਾਸ ਭਵਨ 'ਚ ਘੇਰਿਆ
ਮੰਗਾਂ ਸਬੰਧੀ ਫ਼ਾਈਲਾਂ ਨੂੰ ਲਟਕਾਉਣ 'ਤੇ ਪਟਵਾਰੀਆਂ ਨੇ ਏਡੀਸੀ ਨੂੰ ਰੈਡ ਕਰਾਸ ਭਵਨ 'ਚ ਘੇਰਿਆ
author img

By

Published : Oct 14, 2020, 11:20 AM IST

ਅੰਮ੍ਰਿਤਸਰ: ਰੈਡ ਕਰਾਸ ਭਵਨ ਵਿੱਚ ਦੇਰ ਰਾਤ ਏਡੀਸੀ ਹਿਮਾਂਸ਼ੂ ਅਗਰਵਾਲ ਨੂੰ ਪਟਵਾਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਟਵਾਰੀਆਂ ਨੇ ਇਕੱਠੇ ਹੋ ਕੇ ਏਡੀਸੀ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਭਰਵੀਂ ਨਾਅਰੇਬਾਜ਼ੀ ਕੀਤੀ। ਪਟਵਾਰੀਆਂ ਦਾ ਕਹਿਣਾ ਸੀ ਕਿ ਏਡੀਸੀ ਉਨ੍ਹਾਂ ਦੀਆਂ ਮੰਗਾਂ ਸਬੰਧੀ ਫ਼ਾਈਲਾਂ ਨੂੰ ਕਲੀਅਰ ਨਹੀਂ ਕਰ ਰਹੇ ਅਤੇ ਨਾ ਹੀ ਮਿਲਣ ਦਿੱਤਾ ਜਾ ਰਿਹਾ ਹੈ।

ਮੰਗਾਂ ਸਬੰਧੀ ਫ਼ਾਈਲਾਂ ਨੂੰ ਲਟਕਾਉਣ 'ਤੇ ਪਟਵਾਰੀਆਂ ਨੇ ਏਡੀਸੀ ਨੂੰ ਰੈਡ ਕਰਾਸ ਭਵਨ 'ਚ ਘੇਰਿਆ

ਪ੍ਰਦਰਸ਼ਨ ਦੌਰਾਨ ਪਟਵਾਰ ਯੂਨੀਅਨ ਦੇ ਮੁਖੀ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁਲਾਜ਼ਮਾਂ ਦੀਆਂ ਪਿਛਲੇ ਕਈ ਦਿਨਾਂ ਤੋਂ ਕੰਮਾਂ ਦੀਆਂ ਫ਼ਾਈਲਾਂ ਏਡੀਸੀ ਹਿਮਾਂਸ਼ੂ ਅਗਰਵਾਲ ਦੀ ਮੇਜ਼ 'ਤੇ ਪਈਆਂ ਹਨ। ਉਨ੍ਹਾਂ ਦੱਸਿਆ ਕਿ ਉਹ ਜਥੇਬੰਦੀ ਦੇ ਤਿੰਨ ਮੈਂਬਰਾਂ ਨਾਲ ਫ਼ਾਈਲਾਂ 'ਤੇ ਕਿੱਥੋਂ ਤੱਕ ਕਾਰਵਾਈ ਹੋਈ ਹੈ, ਬਾਰੇ ਪਤਾ ਕਰਨ ਲਈ ਡੀਆਰਓ ਤੋਂ ਬਾਅਦ ਏਡੀਸੀ ਦਫ਼ਤਰ ਪੁੱਜ ਕੇ ਅਤੇ ਪਰਚੀ ਕਟਵਾ ਕੇ ਬੈਠ ਗਏ ਪਰੰਤੂ ਕਾਫੀ ਸਮਾਂ ਲੰਘ ਜਾਣ ਤੋਂ ਬਾਅਦ ਵੀ ਏਡੀਸੀ ਹਿਮਾਂਸ਼ੂ ਅਗਰਵਾਲ ਨੇ ਮਿਲਣ ਲਈ ਨਹੀਂ ਬੁਲਾਇਆ ਅਤੇ ਪਰਚੀ ਰੱਦ ਕਰ ਦਿੱਤੀ, ਜਿਸ ਕਾਰਨ ਪਟਵਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਕੁਲਵੰਤ ਸਿੰਘ ਨੇ ਕਿਹਾ ਕਿ ਇਸਤੋਂ ਪਹਿਲਾਂ ਵੀ ਮੁਲਾਜ਼ਮਾਂ ਦੀਆਂ ਫ਼ਾਈਲਾਂ ਏਡੀਸੀ ਦੀ ਮੇਜ਼ 'ਤੇ ਪਈਆਂ ਰਹਿੰਦੀਆਂ ਹਨ, ਜਿਸ 'ਤੇ ਪਟਵਾਰੀਆਂ ਨੇ ਇਕੱਠੇ ਹੋ ਕੇ ਏਡੀਸੀ ਦੇ ਰੈਡ ਕਰਾਸ ਭਵਨ ਵਿੱਚ ਪੁੱਜਣ 'ਤੇ ਬਾਹਰ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਡੀਸੀ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਨਾਲ ਹੀ ਮੰਗ ਕੀਤੀ ਗਈ ਹੈ ਕਿ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਕੀਤੀਆਂ ਜਾਣ।

ਉਧਰ, ਏਡੀਸੀ ਹਿਮਾਂਸ਼ੂ ਅਗਰਵਾਲ, ਪਟਵਾਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਭਵਨ ਅੰਦਰ ਹੀ ਰਹੇ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਉਹ ਹਮੇਸ਼ਾ ਹਰ ਇੱਕ ਨੂੰ ਮਿਲਣ ਲਈ ਤਿਆਰ ਰਹਿੰਦੇ ਹਨ ਅਤੇ ਇਥੇ ਹਰ ਅਧਿਕਾਰੀ ਮੌਜੂਦ ਹੈ। ਪਟਵਾਰੀ ਜਿਸ ਨੂੰ ਵੀ ਮਿਲਣਾ ਚਾਹੁਣ, ਭਾਵੇਂ ਉਨ੍ਹਾਂ ਨੂੰ ਮਿਲਣਾ ਚਾਹੁਣ ਉਹ ਮਿਲਣ ਲਈ ਤਿਆਰ ਹਨ ਅਤੇ ਮੁਸ਼ਕਲਾਂ ਹੱਲ ਕਰਨ ਲਈ ਤਤਪਰ ਰਹਿੰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.