ETV Bharat / state

ਪੰਥ 'ਚ ਵਾਪਸੀ ਲਈ ਲੰਗਾਹ ਦੇ ਮਾਪਿਆਂ ਵਲੋਂ ਭਾਵੁਕ ਅਪੀਲ - ਸ੍ਰੀ ਅਕਾਲ ਤਖ਼ਤ ਸਾਹਿਬ

ਪਿਛਲੇ ਸਮੇਂ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਬਕਾ ਅਕਾਲੀ ਆਗੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਸੁਣਾਉਂਦਿਆਂ ਪੰਥ 'ਚੋਂ ਛੇਕ ਦਿੱਤਾ ਗਿਆ ਸੀ। ਜਿਸ ਕਾਰਨ ਕੋਈ ਵੀ ਉਸ ਨਾਲ ਸਬੰਧ ਨਹੀਂ ਰੱਖੇਗਾ। ਇਸ ਦੇ ਚੱਲਦਿਆਂ ਸੁੱਚਾ ਸਿੰਘ ਲੰਗਾਹ ਵਲੋਂ ਕਈ ਵਾਰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਪੰਥ 'ਚ ਵਾਪਸੀ ਦੀ ਫਰਿਆਦ ਕੀਤੀ ਗਈ, ਜੋ ਹੁਣ ਤੱਕ ਪੂਰੀ ਨਹੀਂ ਹੋਈ।

ਪੰਥ 'ਚ ਵਾਪਸੀ ਲਈ ਲੰਗਾਹ ਦੇ ਮਾਪਿਆਂ ਵਲੋਂ ਭਾਵੁਕ ਅਪੀਲ

author img

By

Published : Apr 28, 2021, 8:04 PM IST

ਅੰਮ੍ਰਿਤਸਰ: ਪਿਛਲੇ ਸਮੇਂ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਬਕਾ ਅਕਾਲੀ ਆਗੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਸੁਣਾਉਂਦਿਆਂ ਪੰਥ 'ਚੋਂ ਛੇਕ ਦਿੱਤਾ ਗਿਆ ਸੀ। ਜਿਸ ਕਾਰਨ ਕੋਈ ਵੀ ਉਸ ਨਾਲ ਸਬੰਧ ਨਹੀਂ ਰੱਖੇਗਾ। ਇਸ ਦੇ ਚੱਲਦਿਆਂ ਸੁੱਚਾ ਸਿੰਘ ਲੰਗਾਹ ਵਲੋਂ ਕਈ ਵਾਰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਪੰਥ 'ਚ ਵਾਪਸੀ ਦੀ ਫਰਿਆਦ ਕੀਤੀ ਗਈ, ਜੋ ਹੁਣ ਤੱਕ ਪੂਰੀ ਨਹੀਂ ਹੋਈ।

ਇਸ ਦੇ ਚੱਲਦਿਆਂ ਸੁੱਚਾ ਸਿੰਘ ਲੰਗਾਹ ਦੇ ਬਜ਼ੁਰਗ ਮਾਪਿਆਂ ਵਲੋਂ ਆਪਣੇ ਪੁੱਤ ਦੀ ਗਲਤੀ ਦੀ ਮੁਆਫ਼ੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਭਾਵਪੂਰਕ ਪੱਤਰ ਭੇਜਿਆ ਗਿਆ। ਇਹ ਪੱਤਰ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਵਲੋਂ ਮੁੱਖ ਸਕੱਤਰ ਨੂੰ ਸੌਂਪਿਆ ਗਿਆ। ਲੰਗਾਹ ਦੇ ਮਾਪਿਆਂ ਵਲੋਂ ਪੱਤਰ 'ਚ ਆਪਣੀ ਉਮਰ ਦਾ ਹਵਾਲਾ ਦਿੰਦਿਆਂ ਪੁੱਤਰ ਦੀ ਪੰਥ 'ਚ ਵਾਪਸੀ ਦੀ ਫਰਿਆਦ ਕੀਤੀ ਹੈ।

ਪੰਥ 'ਚ ਵਾਪਸੀ ਲਈ ਲੰਗਾਹ ਦੇ ਮਾਪਿਆਂ ਵਲੋਂ ਭਾਵੁਕ ਅਪੀਲ
ਪੰਥ 'ਚ ਵਾਪਸੀ ਲਈ ਲੰਗਾਹ ਦੇ ਮਾਪਿਆਂ ਵਲੋਂ ਭਾਵੁਕ ਅਪੀਲ

ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਗੁਰੂ ਮਰਿਆਦਾ 'ਚ ਰਹਿ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਉਮਰ ਜਿਆਦਾ ਹੋਣ ਕਾਰਨ ਕਦੇ ਵੀ ਉਨ੍ਹਾਂ ਦੇ ਜਿੀਵਨ ਦੇ ਸੁਆਸ ਪੂਰੇ ਹੋ ਸਕਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਗਿਲਾ ਰਹੇਗਾ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਪੰਥ 'ਚੋਂ ਛੇਕਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਸਾਡੀ ਰੁਕਸਤੀ ਤੋਂ ਬਾਅਦ ਪਰਿਵਾਰ ਦੀ ਜਿੰਮੇਵਾਰੀ ਸੁੱਚਾ ਸਿੰਘ ਲੰਗਾਹ 'ਤੇ ਹੈ, ਜਿਸ ਵਲੋਂ ਬੱਚਿਆਂ ਦੇ ਅਨੰਦ ਕਾਰਜ ਵੀ ਕਰਵਾਏ ਜਾਣੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਸੁੱਚਾ ਸਿੰਘ ਲੰਗਾਹ ਨੂੰ ਜਾਣੇ ਅਣਜਾਣੇ ਹੋਈ ਆਪਣੀ ਗਲਤੀ ਦਾ ਪਛਤਾਵਾ ਹੈ, ਜਿਸ ਕਾਰਨ ਉਹ ਖਿਮਾ ਯਾਚਨਾ ਕਰ ਰਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ਾਂ ਦੀ ਪਾਲਣਾ ਲਈ ਵਚਨਬੱਧਤਾ ਨੂੰ ਕਈ ਵਾਰ ਦੁਹਰਾ ਚੁੱਕਿਆ ਹੈ। ਲੰਗਾਹ ਦੇ ਮਾਪਿਆਂ ਦਾ ਕਹਿਣਾ ਕਿ ਉਨ੍ਹਾਂ ਦੀ ਫਰਿਆਦ ਨੂੰ ਕਬੂਲ ਕੀਤਾ ਜਾਵੇ ਤਾਂ ਜੋ ਅੰਤਿਮ ਸਮੇਂ ਉਨ੍ਹਾਂ ਦੀ ਰੂਹ ਨੂੰ ਸਕੂਨ ਮਿਲ ਸਕੇ।

ਇਹ ਵੀ ਪੜ੍ਹੋ:ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਪ੍ਰਭਜੀਤ ਸਿੰਘ ਦਾ ਅੰਤਮ ਸੰਸਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.