ETV Bharat / state

ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਸਿਧਾਂਤਾਂ ਦਾ ਘਾਣ ਕੀਤਾ: ਢੀਂਡਸਾ - Sachkhand Sri Harmandir Sahib

ਨਵੇਂ ਬਣਾਏ ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਇਸ ਵਿੱਚ ਲੋਕਤੰਤਰਿਕ ਢੰਗ ਨਾਲ ਨਵੀਂ ਭਰਤੀ ਹੋਵੇਗੀ, ਜਿਸ ਵਿੱਚ ਪਹਿਲਾਂ ਸਰਕਲ ਪ੍ਰਧਾਨ, ਫਿਰ ਜ਼ਿਲ੍ਹਾ ਪ੍ਰਧਾਨ ਅਤੇ ਉਸ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਚੁਣਿਆ ਜਾਵੇਗਾ।

ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਸਿਧਾਂਤਾਂ ਦਾ ਘਾਣ ਕੀਤਾ: ਢੀਂਡਸਾ

author img

By

Published : Jul 9, 2020, 6:24 PM IST

ਅੰਮ੍ਰਿਤਸਰ: ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਨਵੇਂ ਬਣਾਏ ਅਕਾਲੀ ਦਲ ਵਿੱਚ ਲੋਕਤੰਤਰਿਕ ਢੰਗ ਨਾਲ ਨਵੀਂ ਭਰਤੀ ਹੋਵੇਗੀ, ਜਿਸ ਵਿੱਚ ਪਹਿਲਾਂ ਸਰਕਲ ਪ੍ਰਧਾਨ, ਫਿਰ ਜ਼ਿਲ੍ਹਾ ਪ੍ਰਧਾਨ ਅਤੇ ਉਸ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਚੁਣਿਆ ਜਾਵੇਗਾ।

ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਸਿਧਾਂਤਾਂ ਦਾ ਘਾਣ ਕੀਤਾ: ਢੀਂਡਸਾ

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹ ਨਿੱਜੀ ਮੁਫਾਦਾਂ ਤੋਂ ਗੁਰੇਜ਼ ਕਰਨਗੇ ਅਤੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਮੁੱਦੇ ਹਨ, ਉਸ ਨੂੰ ਲੈ ਕੇ ਹਰ ਕਾਰਜ ਕਰਨਗੇ। ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਕਿ ਉਨ੍ਹਾਂ ਨੇ ਪਹਿਲਾਂ ਅਕਾਲੀ ਦਲ ਵੱਲੋਂ ਕੀਤੇ ਫੈਸਲੇ ਦਾ ਵਿਰੋਧ ਕਿਉ ਨਹੀਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਪਾਰਟੀ ਵਿੱਚ ਰਹਿ ਕੇ ਪਾਰਟੀ ਦੀਆਂ ਗਲਤ ਗਤੀਵਿਧੀਆਂ ਦਾ ਵਿਰੋਧ ਕੀਤਾ ਹੈ, ਜੋ ਸਿੱਧੇ ਰੂਪ ਵਿੱਚ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਲੱਗਦਾ।

ਉਨ੍ਹਾਂ ਕਿਹਾ ਕਿ ਪਾਰਟੀ ਨੂੰ ਛੱਡਣਾ ਸੌਖਾ ਨਹੀਂ ਹੁੰਦਾ, ਉਨ੍ਹਾਂ ਵੱਲੋਂ ਅਕਾਲੀ ਦਲ ਵਿੱਚ ਸੁਧਾਰ ਲਈ ਕਈ ਯਤਨ ਕੀਤੇ ਗਏ ਪਰ ਜਦੋਂ ਗੱਲ ਕਿਸੇ ਸਿੱਟੇ 'ਤੇ ਪਹੁੰਚ ਨਾ ਸਕੀ ਤਾਂ ਪਾਰਟੀ ਛੱਡਣੀ ਪਈ।

ਇੱਕ ਨਾਂਅ 'ਤੇ ਦੋ ਅਕਾਲੀ ਦਲ ਪਾਰਟੀਆਂ ਦੀ "ਰਜਿਸਟ੍ਰੇਸ਼ਨ" ਕਰਵਾਉਣ ਦੇ ਸਵਾਲ ਦੇ ਜਵਾਬ ਵਿਚ ਢੀਂਡਸਾ ਨੇ ਕਿਹਾ ਕਿ ਪਾਰਟੀ ਦਾ ਸਿਧਾਂਤ 'ਤੇ ਨਾਂਅ ਅਲੱਗ ਅਲੱਗ ਗੱਲਾਂ ਹਨ। ਅਸਲ ਵਿੱਚ ਹੁਣ ਬਾਦਲ ਪਰਿਵਾਰ ਕੋਲ ਸਿਰਫ਼ ਅਕਾਲੀ ਦਲ ਦਾ ਨਾਂਅ "ਰਜਿਸਟਰਡ" ਹੈ, ਸਿਧਾਂਤ ਨਹੀਂ ਅਤੇ ਅਕਾਲੀ ਦਲ ਦੇ ਗਲਤ ਫ਼ੈਸਲਿਆਂ ਕਰਕੇ ਹੀ ਪੰਜਾਬੀਆਂ ਅਤੇ ਸਿੱਖਾਂ ਨੂੰ ਦੁੱਖ ਪਹੁੰਚਿਆ ਹੈ।

ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਪਰਮਿੰਦਰ ਢੀਂਡਸਾ ਦੇ ਮੁੱਖ ਮੰਤਰੀ ਬਣਨ ਦੇ ਜਵਾਬ ਵਿੱਚ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਕੋਈ ਮੁੱਦਾ ਨਹੀਂ, ਇਹ ਸਿਰਫ਼ ਮਨਘੜਤ ਕਹਾਣੀਆਂ ਹਨ। 'ਸਾਡਾ ਨਿਸ਼ਾਨਾ ਅਕਾਲੀ ਦਲ ਦੀ ਮਾਣ ਮਰਿਆਦਾ ਬਹਾਲ ਕਰਕੇ ਪੰਜਾਬੀਆਂ ਦੀ ਸੇਵਾ ਕਰਨਾ ਹੈ'। 'ਅਸੀਂ ਪਾਰਟੀ ਖੜ੍ਹੀ ਕਰਨ ਲਈ ਜ਼ੋਰ ਲਾ ਰਹੇ ਹਾਂ', 'ਮੈ ਮੁੱਖ ਮੰਤਰੀ ਬਣਨ ਬਾਰੇ ਤਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ'।

ਵਿਰੋਧੀਆਂ ਵੱਲੋਂ ਭਾਜਪਾ ਦੇ ਇਸ਼ਾਰੇ 'ਤੇ ਖੜ੍ਹੇ ਕੀਤੇ ਗਏ ਨਵੇਂ ਅਕਾਲੀ ਦਲ ਦੇ ਜਵਾਬ ਵਿੱਚ ਢੀਂਡਸਾ ਨੇ ਕਿਹਾ ਕਿ ਬੀਜੇਪੀ ਦਾ ਗਠਜੋੜ ਬਾਦਲ ਪਰਿਵਾਰ ਨਾਲ ਹੈ 'ਸਾਡੇ ਨਾਲ ਕਿਵੇਂ ਹੋ ਸਕਦਾ ਹੈ' ?

ਇਹ ਵੀ ਪੜੋ: ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ

ਉਨ੍ਹਾਂ ਕਿਹਾ ਕਿ ਉਹ ਪਹਿਲਾਂ ਪਾਰਟੀ ਦਾ ਸੰਵਿਧਾਨ ਬਣਾਉਣਗੇ ਤੇ ਫਿਰ ਮੀਟਿੰਗ ਕਰਕੇ ਪੰਜਾਬ ਦੇ ਕਿਹੜੇ ਮਸਲੇ ਨੂੰ ਚੁੱਕਣਾ ਹੈ, ਉਸ ਸਬੰਧੀ ਕਾਰਵਾਈ ਆਰੰਭਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਨ ਤੇ ਗੁਰੂ ਸਾਹਿਬ ਨੇ ਵੀ ਸਾਨੂੰ "ਸਰਬੱਤ ਦੇ ਭਲੇ" ਦਾ ਸੰਦੇਸ਼ ਦਿੱਤਾ ਹੈ। ਜਿੱਥੇ ਉਹ ਪੂਰੀ ਪੰਜਾਬੀਅਤ ਲਈ ਕੰਮ ਕਰਨਗੇ, ਉੱਥੇ "ਪੰਥ ਕੀ ਜੀਤ" ਦਾ ਨਾਅਰਾ ਵੀ ਬੁਲੰਦ ਕਰਨਗੇ ਅਤੇ ਸਾਰੇ ਹੀ ਹਮਖਿਆਲੀਆਂ ਪਾਰਟੀਆਂ ਨੂੰ ਲੈ ਕੇ ਅਗਲੀਆਂ ਚੋਣਾਂ ਲੜਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.