ਅੰਮ੍ਰਿਤਸਰ: ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਦੇ ਅਵਤਾਰ ਭਗਵਾਨ ਕ੍ਰਿਸ਼ਨ ਦਾ ਜਨਮ ਉਤਸਵ, ਸ਼ਰਧਾਲੂਆਂ ਵੱਲੋਂ ਹਰ ਸਾਲ ਜਨਮ ਅਸ਼ਟਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦੀ ਮਹੱਤਤਾ ਸਿਰਫ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਵਿਸ਼ੇਸ਼ ਹੈ, ਅੱਜ ਦੇ ਦਿਨ ਭਗਵਾਨ ਕ੍ਰਿਸ਼ਨ ਦੇ ਸ਼ਰਧਾਲੂ ਵਿਸ਼ਾਲ ਝਾਕੀਆਂ ਕੱਢਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ।
ਅੱਜ ਵੀ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਦੇ ਵਿੱਚ ਸ਼ਰਧਾਲੂ ਦੁਰਗਿਆਨਾ ਮੰਦਿਰ 'ਚ ਨਤਮਸਤਕ ਹੋਣ ਪਹੁੰਚੇ, ਇਸ ਦੌਰਾਨ ਛੋਟੇ ਛੋਟੇ ਬੱਚੇ ਵੀ ਭਗਵਾਨ ਕ੍ਰਿਸ਼ਨ ਦੀ ਵੇਸ਼ਭੂਸ਼ਾ ਪਹਿਨ ਕੇ ਮੰਦਿਰ ਵਿੱਚ ਪਹੁੰਚੇ ਅਤੇ ਬੱਚਿਆਂ ਵਿੱਚ ਵੀ ਇਸ ਜਨਮ ਅਸ਼ਟਮੀ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸ਼ਰਧਾਲੂਆਂ ਦੀ ਵੱਡੀ ਆਸਥਾ ਨਜ਼ਰ ਆਈ।
ਸ਼ਰਧਾਲੂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਨੂੰ ਰਾਧਾ-ਕ੍ਰਿਸ਼ਨ ਬਣਾ ਕੇ ਮੰਦਰਾਂ 'ਚ ਨਜ਼ਰ ਆਏ। ਸਵੇਰੇ ਮੰਦਰਾਂ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਸ਼ਿੰਗਾਰ ਕੀਤਾ ਗਿਆ। ਸ਼੍ਰੀ ਦੁਰਗਿਆਨਾ ਮੰਦਰ 'ਚ ਵੀ ਸਵੇਰ ਤੋਂ ਹੀ ਸ਼ਰਧਾਲੂ ਆਪਣੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਪਹਿਰਾਵੇ ਪਹਿਨਾ ਕੇ ਪੁੱਜਣੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ: Janmashtami 2021 : ਪੂਜਾ ਲਈ ਜਾਣੋ ਸ਼ੁਭ ਮੁਹਰਤ, ਨਿਯਮ ਅਤੇ ਰਸਮਾਂ