ETV Bharat / state

ਓਮ ਪ੍ਰਕਾਸ਼ ਚੌਟਾਲਾ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ

ਓਮ ਪ੍ਰਕਾਸ਼ ਚੌਟਾਲਾ (Om Prakash Chautala) ਸੋਮਵਾਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਨਤਮਸਤਕ ਹੋਣ ਲਈ ਪੁੱਜੇ ਅਤੇ ਉਨ੍ਹਾਂ ਦਾ ਸਵਾਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ (President Bibi Jagir Kaur) ਵੱਲੋਂ ਕੀਤਾ ਗਿਆ।

ਓਮ ਪ੍ਰਕਾਸ਼ ਚੌਟਾਲਾ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ
ਓਮ ਪ੍ਰਕਾਸ਼ ਚੌਟਾਲਾ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ
author img

By

Published : Oct 11, 2021, 8:29 PM IST

ਅੰਮ੍ਰਿਤਸਰ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ (Om Prakash Chautala) ਲੰਮੇ ਸਮੇਂ ਬਾਅਦ ਸੋਮਵਾਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਨਤਮਸਤਕ ਹੋਣ ਲਈ ਪਹੁੰਚੇ। ਉੱਥੇ ਹੀ ਓਮ ਪ੍ਰਕਾਸ਼ ਚੌਟਾਲਾ (Om Prakash Chautala) ਦਾ ਅੱਜ (ਸੋਮਵਾਰ) ਜਨਮਦਿਨ ਵੀ ਹੈ। ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ (President Bibi Jagir Kaur) ਵੱਲੋਂ ਵੀ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਓਮ ਪ੍ਰਕਾਸ਼ ਚੌਟਾਲਾ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ

ਓਮ ਪ੍ਰਕਾਸ਼ ਚੌਟਾਲਾ (Om Prakash Chautala) ਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਅੱਜ 85 ਸਾਲਾਂ ਦੇ ਹੋ ਚੁੱਕੇ ਹਨ ਅਤੇ ਉਹ 115 ਸਾਲ ਜ਼ਿੰਦਗੀ ਜੀਅ ਕੇ ਹੀ ਸਵਰਗਵਾਸ ਹੋਣਗੇ। ਉਦੋਂ ਉਨ੍ਹਾਂ ਨੇ ਕਿਹਾ ਕਿ ਜਦੋਂ ਹੀ ਉਹ ਜੇਲ੍ਹ ਚੋਂ ਬਾਹਰ ਨਿਕਲੇ ਤਾਂ ਉਹ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਮਿਲਣ ਵਾਸਤੇ ਦਿੱਲੀ ਬਾਰਡਰ 'ਤੇ ਪਹੁੰਚੇ, ਕਿਉਂਕਿ ਲੰਮੇ ਸਮੇਂ ਤੋਂ ਕਿਸਾਨ ਮੁੱਢਲੀ ਬਾਰਡਰਾਂ 'ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹ ਉਨ੍ਹਾਂ ਨੂੰ ਮੁਬਾਰਕਬਾਦ ਵੀ ਦੇਣ ਲਈ ਪਹੁੰਚੇ। ਕਿਉਂਕਿ ਜਿਸ ਤਰ੍ਹਾਂ ਦੇ ਮਾਹੌਲ ਦਿੱਲੀ ਬਾਰਡਰ 'ਤੇ ਬਣਿਆ ਹੋਇਆ ਹੈ। ਉਹ ਵੇਖਣ ਯੋਗ ਹੀ ਹੈ, ਕਿਉਂਕਿ ਸਰਦੀਆਂ ਗਰਮੀਆਂ ਬਾਰਿਸ਼ ਦਾ ਮੌਸਮ ਵਿੱਚ ਵੀ ਉਨ੍ਹਾਂ ਦਾ ਮਨ ਨਹੀਂ ਡਗਮਗਾਇਆ।

ਉਥੇ ਉਨ੍ਹਾਂ ਨੇ ਲਖੀਮਪੁਰ ਖੀਰੀ ਦੀ ਘਟਨਾ (Lakhimpur Khiri incident) 'ਤੇ ਬੋਲਦੇ ਹੋਏ ਕਿਹਾ ਕਿ ਜਿਸ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਜਹਾਜ਼ ਕਿਸਾਨ ਉੱਤਰ ਨਾ ਦੇਣ, ਉਥੋਂ ਸਾਫ਼ ਸਿੱਧ ਹੁੰਦਾ ਹੈ ਕਿ ਲੋਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਕਿਨ੍ਹਾਂ ਰੋਸ ਹੈ। ਉਥੇ ਹੀ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਭੁੱਖ ਹੜਤਾਲ 'ਤੇ ਬੋਲਦਿਆਂ ਕਿਹਾ ਕਿ ਉਹ ਬਹੁਤ ਸਾਰੇ ਦੇਸ਼ਾਂ 'ਚ ਘੁੰਮ ਚੁੱਕੇ ਹਨ। ਪਰ ਭਾਰਤ ਵਰਗਾ ਸੈਕੁਲਰ ਦੇਸ਼ ਕਿਤੇ ਨਹੀਂ ਵੇਖਣ ਨੂੰ ਮਿਲਿਆ। ਕਿਉਂਕਿ ਜਦੋਂ ਵੀ ਭਾਰਤ ਦੇ ਲੋਕਾਂ ਦੇ ਉੱਤੇ ਭੀੜ ਪੈਂਦੀ ਹੈ ਤਾਂ ਉਹ ਇਕਦਮ ਇਕੱਠੇ ਹੋ ਕੇ ਉਸ ਦਾ ਹੱਲ ਵੀ ਕੱਢਦੇ ਹਨ ਅਤੇ ਭਾਜਪਾ ਨੂੰ ਲੋਕ ਖ਼ੁਦ ਹੀ ਸਬਕ ਸਿਖਾਉਣਗੇ।

ਉਥੇ ਦੂਸਰੇ ਪਾਸੇ ਬੀਬੀ ਜਗੀਰ ਕੌਰ (President Bibi Jagir Kaur) ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਓਮ ਪ੍ਰਕਾਸ਼ ਚੌਟਾਲਾ ਦਾ ਸਵਾਗਤ ਕੀਤਾ ਗਿਆ ਹੈ ਅਤੇ ਓਮ ਪ੍ਰਕਾਸ਼ ਚੌਟਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਜੋੜੀ ਲੋਕ ਅੱਜ ਵੀ ਯਾਦ ਕਰਦੇ ਹਨ। ਕਿਉਂਕਿ ਦੋਨਾਂ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾਂ ਹੀ ਆਵਾਜ਼ ਚੁੱਕੀ ਜਾਂਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ (Om Prakash Chautala) ਅੱਜ (ਸੋਮਵਾਰ) ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕਰਨ ਵਾਸਤੇ ਪਹੁੰਚੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਕਿਸਾਨਾਂ ਦੇ ਲਈ ਹਮੇਸ਼ਾ ਹੀ ਆਵਾਜ਼ ਚੁੱਕਦੇ ਰਹਿਣਗੇ ਅਤੇ ਇਨ੍ਹਾਂ ਦਾ ਸਾਥ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦਿੰਦੀ ਰਹੇਗੀ।

ਇਹ ਵੀ ਪੜ੍ਹੋ:- ਲਾਲ ਡੋਰੇ 'ਚ ਆਉਣ ਵਾਲੇ ਮਕਾਨਾਂ 'ਤੇ ਚੰਨੀ ਵੱਲੋਂ ਵੱਡੀ ਰਾਹਤ

ETV Bharat Logo

Copyright © 2024 Ushodaya Enterprises Pvt. Ltd., All Rights Reserved.