ਅੰਮ੍ਰਿਤਸਰ: ਭਾਜਪਾ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਕਰੋਨਾ ਮਹਾਮਾਰੀ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਦੇ ਅੰਕੜਿਆ ਅਨੁਸਾਰ 2 ਲੱਖ 52 ਹਜ਼ਾਰ ਲੋਕ ਮਰੇ ਹਨ।
ਉਨ੍ਹਾਂ ਕਿਹਾ ਕਿ ਇਹ ਲੋਕ ਸਰਕਾਰਾਂ ਦੀ ਅਣਗਹਿਲੀ ਕਾਰਨ ਮਰੇ ਹਨ ਜਿਸਦੇ ਚਲਦੇ ਇਸ ਮਹਾਂਮਾਰੀ ਦੌਰਾਨ ਚਾਹੇ ਸੂਬਾ ਸਰਕਾਰ ਹੋਵੇ ਭਾਵੇਂ ਕੇਂਦਰ ਸਰਕਾਰ। ਦੋਹਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਸਿਹਤ ਪ੍ਰਤੀ ਆਪਣਾ ਫਰਜ਼ ਸਮਝਦਿਆਂ ਲੋਕਾਂ ਨੂੰ ਹਰ ਮੈਡੀਕਲ ਸੁਵਿਧਾ ਉਪਲਬੱਧ ਕਰਵਾਉਣ।
ਉਨ੍ਹਾਂ ਦੱਸਿਆ ਕਿ ਜੇਕਰ ਕਾਲਾਬਜ਼ਾਰੀ ਰੋਕੀ ਜਾਵੇਗੀ ਤਾਂ ਹੀ ਲੋਕਾਂ ਦੀ ਵਧ ਰਹੀ ਮੌਤ ਦਰ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਦੁਆਰਾ ਲੋਕਾ ਦੇ ਹਿੱਤ ਵਿਚ ਕੰਮ ਕਰ ਦੇਸ਼ ਨੂੰ ਮਜਬੂਤ ਬਣਾਇਆ ਜਾ ਸਕਦਾ ਹੈ ਤਾਂ ਹੀ ਭਾਰਤ ਵਿਸ਼ਵ ਸ਼ਕਤੀ ਦੇ ਰੂਪ ’ਚ ਉਭਰ ਕੇ ਸਾਹਮਣੇ ਆਵੇਗਾ।
ਇਹ ਵੀ ਪੜ੍ਹੋ: ਆਪ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਦੇਹਾਂਤ, ਕੋਰੋਨਾ ਮਹਾਂਮਾਰੀ ਤੋਂ ਸਨ ਪੀੜ੍ਹਤ