ਅੰਮ੍ਰਿਤਸਰ: NIA ਦੀ ਟੀਮ ਵੱਲੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਦੇਰ ਰਾਤ ਛਾਪੇਮਾਰੀ ਕੀਤੀ (NIA raid in Amritsar jail) ਗਈ। ਇਹ ਪਹਿਲੀ ਵਾਰ ਹੈ ਜਦੋਂ ਐਨਆਈਏ ਨੇ ਪੰਜਾਬ ਦੀਆਂ ਜੇਲ੍ਹਾਂ ਦਾ ਰੁਖ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨ ਐਨਆਈ ਵੱਲੋਂ ਸਰਹੱਦ ਪਾਰ ਨਾਰਕੋ ਅੱਤਵਾਦ ਨੂੰ ਰੋਕਣ ਲਈ ਉੱਤਰੀ ਭਾਰਤ ਦੇ 14 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ। ਐਨਆਈਏ ਦੀਆਂ ਟੀਮਾਂ ਨੇ ਜੰਮੂ-ਕਸ਼ਮੀਰ ਤੋਂ ਇਲਾਵਾ ਅੰਮ੍ਰਿਤਸਰ, ਫਿਰੋਜ਼ਪੁਰ, ਤਰਨਤਾਰਨ 'ਚ ਵੀ ਛਾਪੇਮਾਰੀ ਕੀਤੀ ਸੀ।
ਇਹ ਵੀ ਪੜੋ: ਇਸ ਪਿੰਡ ਦੇ ਸਰਪੰਚ ਤੋਂ ਖੁਸ਼ ਹੋ ਕੇ ਬੋਲੇ ਲੋਕ, ਕਿਹਾ- "ਇਹ ਹੁੰਦੀ ਆ ਸਰਪੰਚੀ"
ਜੇਲ੍ਹ ਵਿੱਚੋਂ ਦੋ ਮੋਬਾਈਲ ਜ਼ਬਤ: ਐਨਆਈਏ ਦੀ ਟੀਮ ਨੇ ਤਲਾਸ਼ੀ ਮੁਹਿੰਮ ਦੌਰਾਨ ਕੇਂਦਰੀ ਜੇਲ੍ਹ ਵਿੱਚੋਂ ਦੋ ਮੋਬਾਈਲ ਜ਼ਬਤ ਕੀਤੇ ਹਨ, ਜਿਸ ਨੂੰ NIA ਦੀ ਟੀਮ ਆਪਣੇ ਨਾਲ ਲੈ ਗਈ। ਇਹ ਪਹਿਲੀ ਵਾਰ ਹੈ ਜਦੋਂ ਐਨਆਈਏ ਦੀ ਟੀਮ ਪੰਜਾਬ ਦੀ ਜੇਲ੍ਹ ਦੇ ਅੰਦਰ ਪਹੁੰਚੀ ਹੈ। ਐਨਆਈਏ ਕੋਲ ਇਸ ਗੱਲ ਦੇ ਪੁਖਤਾ ਸਬੂਤ ਸਨ ਕਿ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਨੈੱਟਵਰਕ ਜੇਲ੍ਹ ਤੋਂ ਚੱਲ ਰਿਹਾ ਸੀ। ਅੰਮ੍ਰਿਤਸਰ ਕੇਂਦਰੀ ਜੇਲ੍ਹ ਦੀ ਗੱਲ ਕਰੀਏ ਤਾਂ ਪਿਛਲੇ 21 ਦਿਨਾਂ ਵਿੱਚੋਂ 14 ਦਿਨ ਅਤੇ ਨਵੰਬਰ ਵਿੱਚ 30 ਦਿਨਾਂ ਵਿੱਚੋਂ 25 ਦਿਨ ਮੋਬਾਈਲ ਅਤੇ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਹੋਈਆਂ ਹਨ।
ਬੀਤੇ ਦਿਨ ਸਰਹੱਦੀ ਪਿੰਡਾਂ ਵਿੱਚ ਛਾਪੇਮਾਰੀ: ਦੱਸ ਦਈਏ ਕਿ ਸਰਹੱਦ ਪਾਰ ਤੋਂ ਨਾਰਕੋ ਅੱਤਵਾਦ ਮਾਮਲਿਆਂ 'ਚ ਹੁਣ ਕੇਂਦਰੀ ਜਾਂਚ ਏਜੰਸੀ ਨੇ ਪੰਜਾਬ ਦਾ ਰੁਖ (Cross Border Narco Terrorism) ਕੀਤਾ ਗਿਆ ਸੀ। ਪਹਿਲਾਂ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਵਿਚ ਰੇਡ ਕੀਤੀ ਗਈ ਸੀ ਅਤੇ ਹੁਣ ਪੰਜਾਬ ਦੇ 3 ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿਚ ਐਨਆਈਏ ਵੱਲੋਂ ਰੇਡ ਕੀਤੀ ਗਈ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਵੱਖ-ਵੱਖ ਮਾਮਲ਼ਿਆਂ ਵਿਚ ਇਹ ਰੇਡ ਕੀਤੀ (NIA raids in border districts of Punjab) ਗਈ ਹੈ। ਇਸ ਵਿਚ ਡਰੋਨਾਂ ਰਾਹੀਂ ਆ ਰਹੇ ਹਥਿਆਰਾਂ ਦੀ ਸਮੀਖਿਆ ਵੀ ਸ਼ਾਮਿਲ ਹੈ।
ਪਾਕਿਸਤਾਨ ਦੀਆਂ ਸਾਜਿਸ਼ਾਂ !: ਦੱਸ ਦਈਏ ਕਿ ਪਾਕਿਸਤਾਨ ਵੱਲੋਂ ਲਗਾਤਾਰ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਖੇਪ ਭੇਜੀ ਜਾ ਰਹੀ ਹੈ। ਨਾਰਕੋ ਟੈਰਰ ਫੰਡਿੰਗ ਜ਼ਰੀਏ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸੂਚਨਾਵਾਂ ਖੂਫੀਆ ਏਜੰਸੀਆਂ ਹੱਥ ਲੱਗੀਆਂ ਹਨ, ਜਿਸਦੇ ਚੱਲਦਿਆਂ ਇਹ ਰੇਡ (NIA raids in border districts of Punjab) ਕੀਤੀ ਗਈ।
ਇਹ ਵੀ ਪੜੋ: ਬਰਨਾਲਾ ’ਚ ਪਾਣੀ ਵਿੱਚ ਤੈਰਦਾ ਮੁਗਰੀ ਫਾਰਮ, ਰਵਾਇਤੀ ਖੇਤੀ ਛੱਡ ਕਈ ਗੁਣਾ ਜ਼ਿਆਦਾ ਕਮਾ ਰਿਹਾ ਕਿਸਾਨ, ਜਾਣੋ ਪੂਰੀ ਕਹਾਣੀ