ਅੰਮ੍ਰਿਤਸਰ: ਇਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਵਿਅਕਤੀ ਜੋ ਕਿ ਕਚਹਿਰੀ ਦੇ ਵਿੱਚ ਆਪਣੀ ਜਾਇਦਾਦ ਦੀ ਰਜਿਸਟਰੀ ਕਰਾਉਣ ਵਾਸਤੇ ਪਹੁੰਚਿਆ ਸੀ। ਪਰ ਉਸ ਕੋਲੋਂ ਕੁਝ ਅਗਿਆਤ ਵਿਅਕਤੀਆਂ ਵੱਲੋਂ 98 ਹਜ਼ਾਰ ਰੁਪਿਆ ਲੁੱਟਿਆ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ (Nephew's fatal attack on maternal uncle) ਕੀਤੀ ਗਈ। ਜਿਸ ਵਿਅਕਤੀ ਕੋਲੋਂ ਪੈਸੇ ਦੀ ਲੁੱਟ ਕੀਤੀ ਗਈ ਉਸ ਦਾ ਭਣੇਵਾਂ ਹੀ ਲੁਟੇਰਾ ਨਿਕਲਿਆ।
ਪੁਲਿਸ ਨੇ ਕੀਤੀ ਬਰੀਕੀ ਨਾਲ ਜ਼ਾਚ: ਉੱਥੇ ਹੀ ਪੁਲਿਸ ਅਧਿਕਾਰੀਆਂ ਦੱਸਿਆ ਕਿ ਕ੍ਰਿਸ਼ਨ ਚੰਦ ਵੱਲੋਂ ਸਾਨੂੰ ਕੰਪਲੇਂਟ ਦਰਜ ਕਰਵਾਈ ਗਈ ਕਿ ਉਸ ਕੋਲੋਂ ਕੁਝ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ। ਉਸ ਕੋਲੋਂ ਉਸ ਦੇ 98 ਹਜ਼ਾਰ ਰੁਪਏ ਲੁੱਟ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਬਰੀਕੀ ਨਾਲ ਜਾਂਚ ਕੀਤੀ।
ਪੁਲਿਸ ਨੇ ਦੱਸਿਆ ਭਾਣਜੇ ਨੇ ਹੀ ਕਰਵਾਈ ਲੁੱਟ: ਉਸ ਤੋਂ ਬਾਅਦ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਜਾਣਕਾਰੀ ਦਿੱਤੀ ਕਿ ਜੋ ਲੁੱਟ ਖੋਹ ਦੀ ਵਾਰਦਾਤ ਹੈ ਉਸਦੇ ਭਣੇਵੇਂ ਵੱਲੋਂ ਹੀ ਕੀਤੀ ਗਈ ਹੈ। ਧਾਰਾ 379 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਹੋਰ ਨੌਜਵਾਨ ਜੋ ਕਿ ਇਸ ਲੁੱਟ ਵਿੱਚ ਸ਼ਾਮਲ ਸੀ ਉਸ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਨੇ ਕਿਹਾ ਕਿ ਜਲਦ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:- ਡੇਰਾ ਪ੍ਰੇਮੀ ਕਤਲ ਮਾਮਲਾ: 4 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਗੈਂਗਸਟਰ ਹਰਜਿੰਦਰ ਰਾਜੂ