ETV Bharat / state

'ਬਾਬਾ ਸਾਹਿਬ ਜੀ ਨੇ ਸਾਨੂੰ ਸਾਡੇ ਹੱਕ ਦਵਾਏ', ਜੋ ਅਸੀਂ ਜ਼ਿੰਦਗੀ 'ਚ ਕਦੇ ਨਹੀਂ ਭਲਾ ਸਕਦੇ, ਨੀਟੂ ਸ਼ਟਰਾਂ ਵਾਲਾ - ਨੀਟੂ ਸ਼ਟਰਾਂ ਵਾਲਾ ਅੰਮ੍ਰਿਤਸਰ ਪਹੁੰਚੇ

ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਜੀ ਦੇ ਇੱਕ ਪ੍ਰੋਗਰਾਮ ਵਿੱਚ ਸਿਰਕਤ ਕਰਨ ਲਈ ਅੱਜ ਸ਼ਨੀਵਾਰ ਨੂੰ ਨੀਟੂ ਸ਼ਟਰਾਂ ਵਾਲਾ ਪਹੁੰਚੇ। ਇਸ ਦੌਰਾਨ ਨੀਟੂ ਸ਼ਟਰਾਂ ਵਾਲੇ ਨੇ ਐਸ.ਸੀ ਸਮਾਜ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਦੱਸੇ ਕਦਮਾਂ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ।

Neetu Shatran Wala reached in Amritsar
Neetu Shatran Wala reached in Amritsar
author img

By

Published : Apr 16, 2023, 5:02 PM IST

'ਬਾਬਾ ਸਾਹਿਬ ਜੀ ਨੇ ਸਾਨੂੰ ਸਾਡੇ ਹੱਕ ਦਵਾਏ', ਜੋ ਅਸੀਂ ਜ਼ਿੰਦਗੀ 'ਚ ਕਦੇ ਨਹੀਂ ਭਲਾ ਸਕਦੇ, ਨੀਟੂ ਸ਼ਟਰਾਂ ਵਾਲਾ

ਅੰਮ੍ਰਿਤਸਰ: ਵੋਟਾਂ ਦੌਰਾਨ ਸ਼ੋਸਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਰਹਿਣ ਵਾਲੇ ਨੀਟੂ ਸ਼ਟਰਾਂ ਨੂੰ ਅੱਜ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੈ। ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾ ਭੀਮਰਾਓ ਅੰਬੇਡਕਰ ਜੀ ਦੇ ਇੱਕ ਪ੍ਰੋਗਰਾਮ ਵਿੱਚ ਸਿਰਕਤ ਕਰਨ ਲਈ ਅੱਜ ਸ਼ਨੀਵਾਰ ਨੂੰ ਜਲੰਧਰ ਤੋਂ ਨੀਟੂ ਸ਼ਟਰਾਂ ਵਾਲੇ ਪਹੁੰਚੇ। ਇਸ ਦੌਰਾਨ ਨੀਟੂ ਸ਼ਟਰਾਂ ਵਾਲੇ ਨੇ ਐਸ.ਸੀ ਸਮਾਜ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਦੱਸੇ ਕਦਮਾਂ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ।

ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ:- ਇਸ ਦੌਰਾਨ ਹੀ ਅੰਮ੍ਰਿਤਸਰ ਦੇ ਬੱਸ ਸਟੈਂਡ ਉੱਤੇ ਪੁੱਜਣ 'ਤੇ ਨੀਟੂ ਸ਼ਟਰਾਂ ਵਾਲੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਗੱਲਬਾਤ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਲਵਾਂਗਾ। ਉਹਨਾਂ ਕਿਹਾ ਕਿ ਜਲੰਧਰ ਵਿੱਚ ਜੋ ਜ਼ਿਮਨੀ ਚੋਣ ਹੋ ਰਹੀ ਹੈ, ਉਹ ਗਰੀਬਾਂ ਵਾਸਤੇ ਨਹੀਂ ਹੈ, ਇਹ ਚੋਣ ਅਮੀਰਾਂ ਦੇ ਲਈ ਹੈ। ਇਸ ਦੌਰਾਨ ਹੀ ਉਹਨਾਂ ਬਾਬਾ ਸਾਹਿਬ ਅੰਬੇਡਕਰ ਜੀ ਬਾਰੇ ਉਹਨਾਂ ਕਿਹਾ ਕਿ ਜਿਹਨਾਂ ਨੇ ਸਾਨੂੰ ਸਾਡੇ ਹੱਕ ਦਵਾਏ ਹਨ, ਉਹ ਅਸੀ ਜਿੰਦਗੀ ਵਿੱਚ ਕਦੇ ਨਹੀਂ ਭੁੱਲ ਸਕਦੇ। ਉਹਨਾਂ ਕਿਹਾ ਐਸ.ਸੀ ਸਮਾਜ ਨੂੰ ਸੰਦੇਸ਼ ਦਿੰਦਿਆ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਤਾਂ ਜੋ ਉਹ ਜ਼ਿੰਦਗੀ ਵਿੱਚ ਵਧੀਆਂ ਇਨਸਾਨ ਬਣ ਸਕਣ।

ਮਜ਼ਾਕ ਉੱਡਾਉਣ ਵਾਲੇ ਲੋਕਾਂ ਨੂੰ ਨੀਟੂ ਸ਼ਟਰਾਂ ਵਾਲੇ ਦਾ ਜਵਾਬ:- ਇਸ ਮੌਕੇ ਨੀਟੂ ਸ਼ਟਰਾਂ ਵਾਲਾ ਨੇ ਕਿਹਾ ਕਿ ਕੋਈ ਵੀ ਲੀਡਰ ਚੰਗਾ ਨਹੀਂ ਹੈ, ਇਹ ਜਿੰਨੇ ਵੀ ਲੀਡਰ ਹਨ, ਸਭ ਪਾਖੰਡੀ ਹਨ। ਉਹਨਾਂ ਕਿਹਾ ਕਿ ਇਕ ਬੰਦੇ ਨੇ ਮੈਨੂੰ ਕਿਹਾ ਕਿ ਜਦੋਂ ਤੁਸੀ ਮੀਡੀਆ ਵਿੱਚ ਜਾਂਦੇ ਹੋ, ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹਨ। ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਉਹ ਮੇਰਾ ਮਜ਼ਾਕ ਨਹੀਂ ਉਡਾਉਂਦੇ, ਉਹ ਆਪਣਾ ਮਜ਼ਾਕ ਉਡਾ ਰਹੇ ਹਨ। ਨੀਟੂ ਸ਼ਟਰਾਂ ਵਾਲਾ ਨੇ ਮਜ਼ਾਕ ਉੱਡਾਉਣ ਵਾਲੇ ਲੋਕਾਂ ਨੂੰ ਕਿਹਾ ਕਿ ਮੈਂ ਤੇ ਫ਼ਿਰ ਵੀ ਕੁੱਝ ਕਰ ਰਿਹਾ ਹਾਂ, ਪਰ ਉਹ ਹੱਥ ਉੱਤੇ ਹੱਥ ਧਰਕੇ ਬੈਠੇ ਹਨ।

'ਮੈਂ ਜਲੰਧਰ ਨੂੰ ਸੋਨੇ ਦੀ ਚਿੜੀ ਬਣਾਊ':- ਨੀਟੂ ਸ਼ਟਰਾਂ ਵਾਲਾ ਨੇ ਕਿਹਾ ਕਿ ਉਹਨਾਂ ਨੂੰ ਇਹ ਨੀ ਪਤਾ ਸਾਡੇ ਸਮਾਜ ਵਾਲੇ ਵਾਲਮੀਕਿ ਸਮਾਜ, ਗੁਰੂ ਰਵਿਦਾਸ ਸਮਾਜ, ਦੇਸ਼ ਅਤੇ ਸਾਰੇ ਰਾਜਾਂ ਦੇ ਮੰਤਰੀ-ਸੰਤਰੀ ਬਾਬਾ ਸਾਹਿਬ ਬਾਬਾ ਸਾਹਿਬ ਜੀ ਅੱਗੇ ਝੁੱਕਦੇ ਹਨ। ਉਹਨਾਂ ਕਿਹਾ ਕਿ ਪਰ ਇਹ ਝਕਾਉਣ ਦੀ ਹਿੰਮਤ ਕਿਸਨੇ ਦਿੱਤੀ ਹੈ, ਸਾਡੀ ਤਾਕਤ ਨੇ, ਸਾਡੀ ਏਕਤਾ ਨੇ, ਉਸ ਨੇ ਕਿਹਾ ਜੇਕਰ ਸਾਡੀ ਅਖੰਡਤਾ ਇੱਕ ਵਾਰ ਮੈਨੂੰ ਜਲੰਧਰ ਤੋਂ ਚੋਣ ਵਿੱਚ ਜਿੱਤ ਹਾਸਿਲ ਕਰਵਾ ਦੇਵੇ, ਮੈਂ ਜਲੰਧਰ ਨੂੰ ਸੋਨੇ ਦੀ ਚਿੜੀ ਬਣਾ ਦੇਵਾਂਗਾ।

ਇਹ ਵੀ ਪੜੋ:- ਆਪ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਡਲ ਉਤੇ ਵਿਰੋਧੀਆਂ ਦੇ ਸਵਾਲ; "ਕਈ ਸਾਬਕਾ ਮੰਤਰੀਆਂ ਵਿਰੁੱਧ ਦਰਜ ਮਾਮਲੇ, ਪਰ ਸਬੂਤ ਜੁਟਾਉਣ 'ਚ ਨਕਾਮ ਪੰਜਾਬ ਵਿਜੀਲੈਂਸ"

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.