ਅੰਮ੍ਰਿਤਸਰ: ਜੀਓ ਕੰਪਨੀ ਦੇ ਮਾਲਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਕੁਝ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ ਗਈਆਂ। ਨੀਤਾ ਅੰਬਾਨੀ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ। ਹਾਲਾਂਕਿ, ਨੀਤਾ ਅੰਬਾਨੀ ਦੇ ਸੁਰੱਖਿਆ ਦਸਤਿਆਂ ਵੱਲੋਂ ਮੀਡੀਆ ਨੂੰ ਲਾਗੇ ਨਹੀਂ ਲੱਗਣ ਦਿੱਤਾ ਗਿਆ। ਇਸ ਤੋਂ ਬਾਅਦ ਨੀਤਾ ਅੰਬਾਨੀ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਲਈ ਰਵਾਨਾ ਹੋ ਗਈ।
MI ਦੀ ਜਰਸੀ 'ਚ ਦਿਖੀ ਨੀਤਾ ਅੰਬਾਨੀ: ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਰਿਲਾਇੰਸ ਗਰੁੱਪ ਦੇ ਮਾਲਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ, IPL 2023 ਵਿੱਚ ਮੁੰਬਈ ਇੰਡੀਅਨਜ਼ (MI) ਦੀ ਜਿੱਤ ਲਈ ਪ੍ਰਾਰਥਨਾ ਕਰਨ ਲਈ ਬੁੱਧਵਾਰ ਦੇਰ ਰਾਤ ਹਰਿਮੰਦਰ ਸਾਹਿਬ ਪਹੁੰਚੀ। ਆਪਣੀ ਟੀਮ MI ਦੀ ਜਰਸੀ ਪਹਿਨ ਕੇ, ਉਹ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਈ। ਨੀਤਾ ਅੰਬਾਨੀ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਜਦੋਂ MI ਟੀਮ ਪੰਜਾਬ ਕਿੰਗਜ਼ 11 ਨਾਲ ਮੈਚ ਖੇਡ ਰਹੀ ਸੀ।
ਨੀਤਾ ਅੰਬਾਨੀ MI ਟੀਮ ਦੀ ਜਰਸੀ ਪਹਿਨ ਕੇ ਹਰਿਮੰਦਰ ਸਾਹਿਬ ਪਹੁੰਚੀ ਅਤੇ ਸਿੱਧੇ ਸੂਚਨਾ ਕੇਂਦਰ ਪਹੁੰਚੀ। ਜਿੱਥੇ ਉਨ੍ਹਾਂ ਨੇ ਗੁਲਾਬੀ ਚੁੰਨੀ ਲੈ ਕੇ ਸਿੱਖ ਰੀਤੀ ਰਿਵਾਜਾਂ ਅਨੁਸਾਰ ਸਿਰ ਢੱਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਕੈਂਪਸ ਦੀ ਪਰਿਕ੍ਰਮਾ ਕੀਤੀ। ਉਨ੍ਹਾਂ ਗੁਰੂਘਰ ਵਿੱਚ ਵੀ ਮੱਥਾ ਟੇਕਿਆ। ਕੜਾਹ ਪ੍ਰਸ਼ਾਦ ਪ੍ਰਾਪਤ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ।
ਅਰਦਾਸ ਕਬੂਲ ਹੋਈ: ਆਈਪੀਐਲ 2023 ਵਿੱਚ MI ਟੀਮ ਦੀ ਸਥਿਤੀ ਇੰਨੀ ਮਜ਼ਬੂਤ ਨਹੀਂ ਸੀ, ਪਰ ਨੀਤਾ ਅੰਬਾਨੀ ਦੀ ਅਰਦਾਸ ਬੁੱਧਵਾਰ ਦੇਰ ਰਾਤ ਹਰਿਮੰਦਰ ਸਾਹਿਬ ਪਹੁੰਚ ਕੇ ਸਵੀਕਾਰ ਹੋ ਗਈ। ਬੀਤੀ ਰਾਤ ਹੋਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ 11 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ, MI ਦੀ ਨੈੱਟ ਰਨ ਰੇਟ ਵਿੱਚ ਵੀ ਸੁਧਾਰ ਹੋਇਆ ਅਤੇ ਅੰਕ 8 ਤੋਂ 10 ਤੱਕ ਵਧ ਗਏ। MI ਦੀ ਟੀਮ ਹੁਣ ਕਿੰਗਜ਼ 11 ਦੀ ਟੀਮ ਨੂੰ ਹਰਾ ਕੇ 7ਵੇਂ ਨੰਬਰ 'ਤੇ ਆ ਗਈ ਹੈ। ਖਾਸ ਗੱਲ ਇਹ ਸੀ ਕਿ MI ਨੇ ਪੰਜਾਬ ਕਿੰਗਜ਼ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ 11 ਦੌੜਾਂ ਨਾਲ ਹਰਾਇਆ।
ਇਹ ਵੀ ਪੜ੍ਹੋ: PBKS Vs MI : ਤਿਲਕ ਵਰਮਾ ਨੇ ਛੱਕਾ ਜੜ ਕੇ ਮੁੰਬਈ ਨੂੰ ਦਿਵਾਈ ਜਿੱਤ, 6 ਵਿਕਟਾਂ ਨਾਲ ਮੁੰਬਈ ਇੰਡੀਅਨਜ਼ ਨੇ ਪੰਜਾਬ ਤੋਂ ਜਿੱਤਿਆ ਮੈਚ