ਅੰਮ੍ਰਿਤਸਰ: 11 ਦਸੰਬਰ ਨੂੰ ਸਬ ਡਿਵੀਜਨ ਬਾਬਾ ਬਕਾਲਾ ਸਾਹਿਬ ਦੇ ਰਈਆ ਵਿੱਚ ਲੋਕ ਸਭਾ ਹਲਕਾ ਖਡੂਰ ਸਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਰੱਖੀ ਕਾਂਗਰਸ ਦੀ ਵਿਸ਼ਾਲ ਰੈਲੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ (Punjab Pradesh Congress President Navjot Singh) ਸਿੱਧੂ ਹੋਰਨਾਂ ਵਿਧਾਇਕਾਂ ਸਣੇ ਉਚੇਚੇ ਤੌਰ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਜੇਕਰ ਤੁਸੀਂ 2022 ਵਿੱਚ ਪੰਜਾਬ ਅੰਦਰ ਝੂਠ ਦੀ ਸਰਕਾਰ ਬਣਾਉਣੀ ਹੈ ਤਾਂ ਮੈਂ ਤੁਹਾਡੇ ਨਾਲ ਨਹੀਂ ਹਾਂ, ਜੇਕਰ ਤੁਸੀਂ ਸੱਚਮੁੱਚ ਹੀ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹੋ ਫਿਰ ਸਿੱਧੂ ਦੀ ਜਾਨ ਵੀ ਹਾਜ਼ਰ ਹੈ।
ਉਨ੍ਹਾਂ ਕਿਹਾ ਕਿ ਅਸੀਂ ਟੈਕਸ ਲਗਾ ਕੇ ਜਾ ਕਰਜ਼ਾ ਲੈ ਕੇ ਰਾਜ ਨਹੀਂ ਚਲਾਉਣਾ ਹੁੰਦਾ, ਅਸੀਂ ਆਪਣੀ ਆਮਦਨ ਨਾਲ ਰਾਜ ਚਲਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਆਮ ਆਦਮੀ 51 ਹਜ਼ਾਰ ਕਰੋੜ ਅਸਿੱਧੇ ਟੈਕਸ ਦੇ ਰੂਪ ਵਿੱਚ ਦਿੰਦਾ ਹੈ, ਜਦੋਂ ਕਿ ਸਿਰਫ਼ 220 ਕਰੋੜ ਅਮੀਰ ਲੋਕ ਹੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਡੇਢ ਲੱਖ ਕਰੋੜ ਦੀ ਜ਼ਮੀਨ ਸੇਲ ਟੈਕਸ ਦੇ ਰੂਪ 'ਚ ਇਕੱਲੇ ਮੋਹਾਲੀ 'ਚ ਪੰਜਾਬ 'ਚ ਕੇਬਲ ਦਾ ਏਕਾਧਿਕਾਰ ਹੈ ਜੋ ਹਜ਼ਾਰਾਂ ਕਰੋੜ ਰੁਪਏ ਦਾ ਸਰਵਿਸ ਟੈਕਸ ਚੋਰੀ ਕਰ ਰਿਹਾ ਹੈ।
ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿਂਘ 'ਤੇ ਸਾਧੇ ਨਿਸ਼ਾਨੇ
ਇਸੇ ਰੈਲੀ ਦੌਰਾਨ ਉਨ੍ਹਾਂ ਪੰਜਾਬ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾ ਕਿਹਾ ਕਿ ਸੁਖਬੀਰ ਬਾਦਲ ਜਿਸ ਤਰ੍ਹਾਂ ਮੈਨੂੰ ਮਿਸਾਇਲ ਮੈਨ ਕਹਿੰਦੇ ਹਨ, ਇਹ ਮਿਸਾਇਲ ਉਨ੍ਹਾਂ 'ਤੇ ਵੀ ਡਿੱਗ ਸਕਦੀ ਹੈ।
ਅਰਵਿੰਦ ਕੇਜਰੀਵਾਲ 'ਤੇ ਚੁੱਕੇ ਸਵਾਲ
ਇਸ ਤੋਂ ਬਾਅਦ ਉਨ੍ਹਾਂ ਨੇ ਕੇਜਰੀਵਾਲ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕੇਜਰੀਵਾਲ ਪੰਜਾਬ ਦੀਆਂ ਮਹਿਲਾਵਾਂ ਨੂੰ ਪੈਸੇ ਦੇਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਜਾ ਕੇ ਪੁੱਛੋ ਕਿ ਉਨ੍ਹਾਂ ਨੇ ਕਦੇ ਦਿੱਲੀ ਦੀਆਂ ਧੀਆਂ ਭੈਣਾਂ ਨੂੰ ਕਦੇ ਇੱਕ ਰੁਪਈਆ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੋਂ ਪੁੱਛੋ ਕਿ ਉਸ ਕੋਲ ਪੈਸਿਆ ਦਾ ਕੋਈ ਬਰੋਟਾ ਹੈ ਕਿ ਜਿਸ 'ਤੇ ਇੰਨ੍ਹੇ ਪੈਸੇ ਲੱਗਣਗੇ, ਜੋ ਉਹ ਪੈਸੇ ਦੇਣ ਦਾ ਉਹ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ (Assembly elections) ਦਾ ਸੀਜਨ ਨਜਦੀਕ ਹੋਣ ਕਾਰਨ ਇਹ ਲੋਕ ਲੁਭਾਉ ਵਾਅਦੇ ਕਰ ਰਹੇ ਹਨ।
ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਚੋਣਾਂ ਦੇ ਵਾਅਦੇ ਯਾਦ ਕਰਵਾਏ
ਇਸ ਦੇ ਨਾਲ ਹੀ ਉਨ੍ਹਾਂ ਰੈਲੀ ਵਿੱਚ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਚੋਣਾਂ ਦੇ ਵਾਅਦੇ ਯਾਦ ਕਰਵਾਏ ਅਤੇ ਪੰਜਾਬ ਮਾਡਲ ਤੇ ਖੁੱਲ ਕੇ ਸੰਬੋਧਨ ਕੀਤਾ। ਉਨ੍ਹਾਂ ਗੱਲਾਂ ਗੱਲਾਂ ਵਿੱਚ ਕਿਹਾ ਕਿ ਸੁਲਾਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਨੂੰ ਵੀ ਹਿਲਾਉਣ ਵਾਲੇ ਬੜੇ ਹਨ ਪਰ ਮੈਂ ਯਕੀਨ ਦਿਵਾਉਨਾ ਮੇਰੇ ਹੁੰਦਿਆਂ ਕੋਈ ਇਸ ਨੂੰ ਹਿਲਾ ਨਹੀਂ ਸਕਦਾ।
ਇਹ ਵੀ ਪੜ੍ਹੋ: ‘2022 ‘ਚ ਬੀਜੇਪੀ ਬਣਾਏਗੀ ਪੰਜਾਬ ‘ਚ ਸਰਕਾਰ’
ਜਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਸੀਟ ਤੋਂ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਸਪੁੱਤਰ ਵੱਲੋਂ ਸੀਟ ਦੀ ਦਾਅਵੇਦਾਰੀ ਕੀਤੀ ਜਾ ਰਹੀ ਹੈ। ਰੈਲੀ ਦੌਰਾਨ ਸਿੱਧੂ ਵੱਲੋਂ ਅਸਿੱਧੇ ਤੌਰ 'ਤੇ ਉਨ੍ਹਾਂ ਨੂੰ ਪੰਜਾਬ ਦੀ ਵਾਗਡੋਰ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ ਅਤੇ ਉਨ੍ਹਾਂ ਦਾ ਸਾਥ ਦੇਣ ਤੇ ਪੰਜਾਬ ਨੂੰ ਮੁੜ ਪੈਰਾਂ ਤੇ ਖੜੇ ਹੋਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਰਾਂਹੀ ਸਿਰਫ ਉਨ੍ਹਾਂ ਟਰੇਲਰ ਦਿਖਾਿੲਆ ਹੈ ਅਤੇ ਜਦ ਫਿਲਮ ਦਿਖਾਈ ਤਾਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਦੁੜਕੀ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਨੂੰ ਮੋਜੂਦਾ ਵਿਧਾਇਕ ਦੀ ਬਜਾਏ ਨਵੇਂ ਚਿਹਰੇ ਨੂੰ ਤਰਾਸ਼ਣ ਦੀ ਗੱਲ ਕਹੀ।
ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾ 24 ਲੱਖ ਬੱਚਿਆਂ ਦਾ ਬਣਾਵਾਂਗੇ ਸੁਨਹਿਰੀ ਭਵਿੱਖ : ਕੇਜਰੀਵਾਲ