ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਿਹਰਾ ਚਰਨਜੀਤ ਚੰਨੀ ਨੂੰ ਐਲਾਨਣ ਤੋਂ ਬਾਅਦ ਜਿੱਥੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉੱਥੇ ਹੀ ਅੰਮ੍ਰਿਤਸਰ ਵਿੱਚ ਚੋਣ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਨੇ ਐਲਾਨਿਆ ਹੈ, ਮੈਨੂੰ ਹਾਈਕਮਾਨ ਦਾ ਫੈਸਲਾ ਸਿਰ ਮੱਥੇ ਹੈ। ਪਰ ਨਵਜੋਤ ਸਿੰਘ ਸਿੱਧੂ ਜੋ ਹੱਕ ਸੱਚ ਦੀ ਲੜਾਈ ਲੜਦਾ ਸੀ, ਉਹ ਉਸੇ ਤਰ੍ਹਾਂ ਹੀ ਲੜਦਾ ਰਹੇਗਾ।
ਇਸ ਤੋਂ ਇਲਾਵਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਮੈਂ ਪੰਜਾਬ ਮਾਡਲ ਕਾਂਗਰਸ ਨੂੰ ਦਿੱਤਾ ਸੀ, ਪਰ ਉਸ ਪੰਜਾਬ ਮਾਡਲ ਹੁਣ ਲਾਗੂ ਕਰਨ ਦੀ ਤਾਕਤ ਚੰਨੀ ਸਾਹਿਬ ਕੋਲ ਹੈ। ਇਸ ਨੂੰ ਅੱਗੇ ਲਿਆਣਾ ਪਵੇਗਾ ਸਿੱਧੂ ਨੇ ਕਿਹਾ ਕਿ ਮੈਂ ਮਰਦੇ ਦਮ ਤੱਕ ਰਾਹੁਲ ਗਾਂਧੀ ਤੇ ਕਾਂਗਰਸ ਦੇ ਨਾਲ ਹਾਂ, ਜਿਨ੍ਹਾਂ ਹਾਈ ਕਮਾਨ ਦੇ ਨਾਲ ਹਾਂ ਉਸ ਤੋਂ ਦੁੱਗਣਾ ਪੰਜਾਬ ਦੇ ਨਾਲ ਹਾਂ।
ਇਸ ਤੋਂ ਇਲਾਵਾਂ ਨਵਜੋਤ ਸਿੱਧੂ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਰਜ਼ੇ ਤੋਂ ਰਾਹਤ ਦਿੱਤੀ ਜਾਵੇਗੀ। ਮਾਫੀਆ ਰਾਜ ਨੂੰ ਖਤਮ ਕਰਕੇ ਸੂਬੇ ਦੀ ਆਮਦਨ ਵਧਾਈ ਜਾਵੇਗੀ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਿਸਟਮ ਬਦਲਣ ਦੀ ਲੜਾਈ ਹੈ ਤੇ ਕੁੱਝ ਕੁ ਦਿਨਾਂ ਵਿੱਚ ਲੋਕਾਂ ਨੇ ਸਾਫ਼ ਕਰ ਦੇਣਾ ਹੈ।
ਕੈਪਟਨ ਅਮਰਿੰਦਰ ਸਿੰਘ ਕੱਸਿਆ ਤੰਜ਼
ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਪੰਜਾਬ ਲੋਕ ਕਾਂਗਰਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪ੍ਰੈਂਕ ਵੀਡੀਓ ਸਾਂਝੀ ਕੀਤੀ ਹੈ। ਜਿਸ 'ਚ ਨਵਜੋਤ ਸਿੱਧੂ ਪਹਿਲਾਂ ਕਹਿੰਦੇ ਹਨ ਕਿ ਪੰਜਾਬ ਦੇ ਲੋਕਾਂ ਨੇ ਹੀ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਹੈ। ਇਸ ਵੀਡੀਓ ਦੇ ਨਾਲ ਹੀ ਰਾਹੁਲ ਗਾਂਧੀ ਦੀ ਵੀਡੀਓ ਵੀ ਜੋੜੀ ਗਈ ਹੈ, ਜਿਸ 'ਚ ਉਨ੍ਹਾਂ ਮੁੱਖ ਮੰਤਰੀ ਚਿਹਰੇ ਨੂੰ ਲੈਕੇ ਐਲਾਨ ਕੀਤਾ ਸੀ। ਉਸ ਤੋਂ ਬਾਅਦ ਨਵਜੋਤ ਸਿੱਧੂ ਚਰਨਜੀਤ ਚੰਨੀ ਦਾ ਹੱਥ ਫੜ ਕੇ ਸਟੇਜ਼ 'ਤੇ ਖੜੇ ਹੋ ਜਾਂਦੇ ਹਨ।
ਇਹ ਵੀ ਪੜੋ:- CM ਚਿਹਰਾ ਬਣਨ ਤੋਂ ਬਾਅਦ ਚੰਨੀ ਪਹੁੰਚੇ ਮਾਤਾ ਦੇ ਦਰਬਾਰ