ETV Bharat / state

ਅੰਮ੍ਰਿਤਸਰ ਹਲਕਾ ਪੂਰਬੀ ਤੋਂ ਨਵਜੋਤ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ (Navjot Sidhu files nomination from Amritsar East) ਨੇ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰ ਦਿੱਤਾ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਹਲਕਾ ਪੂਰਬੀ ਦੀ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਆਹਮੋ ਸਾਹਮਣੇ ਹਨ।

ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
author img

By

Published : Jan 29, 2022, 11:40 AM IST

Updated : Jan 29, 2022, 9:20 PM IST

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਚੁੱਕਿਆ ਹੈ। ਜਿਸ ਦੇ ਚੱਲਦੇ ਉਮੀਦਵਾਰਾਂ ਵੱਲੋਂ ਲਗਾਤਾਰ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ। ਨਾਲ ਹੀ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।

ਨਵਜੋਤ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ

ਇਸੇ ਦੇ ਚੱਲਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਿਲ (Navjot Sidhu files nomination from Amritsar East) ਕੀਤਾ। ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿਖੇ ਆਰਟੀਓ ਦਫਤਰ ਵਿਖੇ ਨਾਮਜ਼ਦਗੀ ਪੱਤਰ ਭਰਿਆ। ਆਪਣੇ ਸਾਥੀਆਂ ਦੇ ਨਾਲ ਉਹ ਦਫਤਰ ਵਿਖੇ ਪਹੁੰਚੇ ਸੀ।

ਸਿੱਧੂ ਨਾਮਜ਼ਦਗੀ ਭਰਨ ਤੋਂ ਪਹਿਲਾਂ ਗੁਰੂ ਘਰ ਹੋਏ ਨਤਮਸਤਕ

ਨਾਮਜ਼ਦਗੀ ਤੋਂ ਪਹਿਲਾਂ ਸਿੱਧੂ ਨੇ ਟੇਕਿਆ ਗੁਰਦੁਆਰਾ ਸਾਹਿਬ ਵਿਖੇ ਮੱਥਾ

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਨਾਮਜ਼ਦਗੀ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਸ਼ਾਹਿਦਾ ਸਾਹਿਬ ਵਿੱਖੇ ਮੱਥਾ ਟੇਕਿਆ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਤਿੰਨ ਚਾਰ ਕਾਂਗਰਸੀ ਸਮਰਥਕ ਮੌਜੂਦ ਸੀ।

ਨਵਜੋਤ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ

ਮੈਨੂੰ ਪਰਮਾਤਮਾ ’ਤੇ ਪੂਰਾ ਭਰੋਸਾ- ਸਿੱਧੂ

ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਨੂੰ ਪਰਮਾਤਮਾ ’ਤੇ ਪੂਰਾ ਭਰੋਸਾ ਹੈ। ਅਕਾਲੀ ਦਲ ਦੇ ਬਿਕਰਮ ਮਜੀਠੀਆ ਦੀ ਲੋਕ ਜ਼ਮਾਨਤ ਜ਼ਬਤ ਕਰਵਾਉਣ ਗਏ। ਬਾਕੀ ਕਾਨੂੰਨ ਆਪਣਾ ਕੰਮ ਕਰ ਹੀ ਰਿਹਾ ਹੈ।

ਲੋਕਾਂ ਦਾ ਭਰੋਸਾ ਕਾਂਗਰਸ ’ਤੇ ਹੈ-ਸਿੱਧੂ

ਸ਼੍ਰੋਮਣੀ ਅਕਾਲੀ ਦਲ ਨੂੰ ਘੇਰਦੇ ਹੋਏ ਸਿੱਧੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦਾ ਭਰੋਸਾ ਕਾਂਗਰਸ ਪਾਰਟੀ ਤੇ ਹੈ ਤੇ ਰਹੇਗਾ ਅਕਾਲੀ ਦਲ ਨੇ ਬੀਜੇਪੀ ਦੇ ਪ੍ਰਚਾਰਕ ਮਰਵਾ ਦਿੱਤੇ। ਇਸ ਦੌਰਾਨ ਬਾਦਲ ਪਰਿਵਾਰ 'ਤੇ ਵੀ ਉਨ੍ਹਾਂ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਮੇਰੇ ’ਤੇ ਕਿਹੜਾ ਪਹਿਲੀ ਵਾਰ ਇਲਜ਼ਾਮ ਲਗਾਏ ਹਨ। ਮੇਰੇ ਤੇ ਪਰਚੇ ਦਰਜ ਕਰਵਾਏ ਗਏ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਲੋਕਾਂ ਦੇ ਹੋਟਲ ਕਾਰੋਬਾਰ ਖਾ ਲਏ, ਆਪਣੇ ਕਬਜੇ ਕਰ ਲਏ। ਇਨ੍ਹਾਂ ਵਿਚ ਹੈ ਦਮ ’ਤੇ ਲੜਨ ਚੋਣਾਂ, ਜਿੱਥੇ ਧਰਮ ਹੁੰਦਾ ਹੈ ਉੱਥੇ ਜਿੱਤ ਹੁੰਦੀ ਹੈ।

ਸਿੱਧੂ ਨੇ ਕੈਪਟਨ ’ਤੇ ਸਾਧੇ ਨਿਸ਼ਾਨੇ

ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ਕਿਹਾ ਕਿ ਮਜੀਠੀਆ ਦੇ ਚਾਚਾ ਕੈਪਟਨ ਨੂੰ ਡਰ ਲੱਗਾ ਰਹਿੰਦਾ ਹੈ ਕਿ ਕਿਧਰੇ ਸਿੱਧੂ ਪਟਿਆਲਾ ਤੋਂ ਨਾ ਚੋਣ ਲੜ ਲੱਗ ਜਾਵੇ। ਇਨ੍ਹਾਂ ਨੇ ਲੋਕਾਂ ’ਤੇ ਪਰਚੇ ਦਰਜ ਕਰਵਾਏ। ਉਨ੍ਹਾਂ ਵੱਲੋਂ ਕਦੇ ਵੀ ਇਸ ਤਰ੍ਹਾਂ ਦੇ ਕੰਮ ਨਹੀਂ ਕੀਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ 25 ਸਾਲ ਕ੍ਰਿਕਟ ਖੇਡੀ, ਲੋਕ ਸਿੱਧੂ ਨੂੰ ਪਿਆਰ ਕਰਦੇ ਹਨ। ਇਹ ਚੀਜ਼ ਸਿੱਧੂ ਨੇ ਪਹਿਲਾਂ ਕਮਾਈ ਹੈ।

ਸਮੱਗਲਰਾਂ ਨੂੰ ਪਈ ਆਫਤ- ਸਿੱਧੂ

ਸਿੱਧੂ ਨੇ ਅੱਗੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਨ੍ਹੀ ਦੌਲਤ ਉਹ ਪਹਿਲਾਂ ਕਮਾਉਂਦਾ ਸੀ ਉਹ ਉਸਦਾ 5 ਫੀਸਦ ਵੀ ਨਹੀਂ ਕਮਾਉਂਦਾ। ਉਨ੍ਹਾਂ ਅੱਗੇ ਕਿਹਾ ਕਿ ਉਹ ਇਨ੍ਹਾਂ ਵਾਂਗ ਨਸ਼ਾ ਨਹੀਂ ਵੇਚਦੇ। ਲੋਕਾਂ ਦੀਆਂ ਜਾਇਦਾਦਾਂ ’ਤੇ ਕਬਜ਼ਾ ਨਹੀਂ ਕਰਦੇ। ਇਹ ਮੁੱਦਿਆ ਤੋਂ ਭਜਦੇ ਹਨ ਇਹ ਗੱਲ ਨਹੀਂ ਕਰ ਸਕਦੇ। ਸਾਰੇ ਸਮਗਲਰ ਇਕੱਠੇ ਹੋ ਗਏ ਹਨ। ਇਹ ਡਰ ਰਹੇ ਹਨ ਕਿ ਕਿਧਰੇ ਸਿੱਧੂ ਕੁਰਸੀ ’ਤੇ ਨਾ ਬੈਠ ਜਾਵੇ। ਨਹੀਂ ਤਾਂ ਸਾਡਾ ਰੋਟੀ ਪਾਣੀ ਬੰਦ ਹੋ ਜਾਵੇਗਾ।

ਮੇਰੀ ਮਾਂ ਨੂੰ ਕਬਰਾਂ ਚੋਂ ਕੱਢ ਲਿਆਏ-ਸਿੱਧੂ

ਭੈਣ ਵੱਲੋਂ ਇਲਜ਼ਾਮ ਲਗਾਉਣ ’ਤੇ ਸਿੱਧੂ ਨੇ ਕਿਹਾ ਕਿ ਸਿੱਧੂ ਨੇ ਹਮੇਸ਼ਾ ਪੰਜਾਬ ਦੇ ਮੁੱਦਿਆ ਦੀ ਗੱਲ ਕੀਤੀ ਹੈ। ਸਿੱਧੂ ਨੇ ਸੱਤਾ ਨਹੀਂ ਹੰਢਾਈ। ਇਹ ਲੋਕ ਇਨ੍ਹਾਂ ਡਿੱਗ ਗਏ ਹਨ ਕਿ ਮੇਰੀ ਮਾਂ ਨੂੰ ਕਬਰਾਂ ਵਿਚੋਂ ਕੱਢ ਲਾਈਏ। ਇਹ ਰਾਜਨੀਤੀ ਗੰਦੀ ਕਰ ਰਹੀ ਹੈ। ਮਾਤਾ ਚਾਂਦ ਕੌਰ ਕਿਸ ਨੇ ਮਾਰੀ ਇਨ੍ਹਾਂ ਸਾਲੇ ਜੀਜੇ ਨੂੰ ਪੁੱਛੋ। ਇਨ੍ਹਾਂ 21 ਬੰਦੇ ਆਪਣੇ ਪਰਿਵਾਰ ਦੇ ਹੀ ਮੰਤਰੀ ਬਣਾ ਲਏ। ਸਾਲਾ ਜੀਜਾ ਲੋਕਾਂ ਨੂੰ ਮਾਰਨ ’ਤੇ ਲੱਗੇ ਹੋਏ ਹਨ ਇਹ ਬਦਮਾਸ਼ੀਆਂ ਕਰਦੇ ਹਨ। ਨਵਜੋਤ ਸਿੱਧੂ ਦੀ ਕੋਈ ਖੱਡ ਚਲਦੀ ਹੋਵੇ ਜਾਂ ਨਵਜੋਤ ਸਿੱਧੂ ਦਾ ਕੋਈ ਬਿਜਨਸ ਹੋਵੇ ਦੱਸਣ ਇਹ ਕਾਲੇ ਮੂੰਹ ਵਾਲੇ ਚੋਰ ਤਸਕਰ ਇਹ ਸਿੱਧੂ ਤੋਂ ਡਰ ਗਏ ਹਨ।

'ਸਾਰੇ ਸਿੱਧੂ ਨੂੰ ਹਰਾਉਣ ਲੱਗੇ'

ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਮੇਰੇ ’ਤੇ ਦੋਸ਼ ਲੱਗੇ ਇਹ ਦੋਸ਼ਾਂ ਦੇ ਸਬੂਤ ਲਿਆਇਆ ਜਾਵੇ। ਮੇਰੀ 40 ਸਾਲ ਪਹਿਲਾਂ ਮਾਂ ਮਰ ਗਈ ਸੀ ਹੁਣ ਮੈਂ ਕਬਰਾਂ ਵਿਚੋਂ ਕੱਢ ਕੇ ਲਿਆਂਵਵਾਂ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਪਾਕਿਸਤਾਨ ਗਏ ਤਾਂ ਉਨ੍ਹਾਂ ਨੇ ਪਾਕਿਸਤਾਨ ਖੁੱਲ੍ਹਵਾਇਆ। ਇਨ੍ਹਾਂ ਕਿਹਾ ਕਿ ਸਾਰੇ ਸਿੱਧੂ ਦੇ ਮਗਰ ਸਾਰੇ ਹਰਾਉਣ ਲਈ ਲੱਗੇ ਹੋਏ ਹਨ।

ਟੱਕਰ
ਟੱਕਰ

ਸਿੱਧੂ ਬਨਾਮ ਮਜੀਠੀਆ

ਦੱਸ ਦਈਏ ਕਿ ਅੰਮ੍ਰਿਤਸਰ ਈਸਟ ਪੰਜਾਬ (Amritsar East Assembly seat) ਦੀ ਸਭ ਤੋਂ ਹੌਟ ਸੀਟ ਬਣ ਗਈ ਹੈ। ਅਕਾਲੀ ਦਲ ਨੇ ਨਵਜੋਤ ਸਿੱਧੂ ਸਾਹਮਣੇ ਜਿੱਥੇ ਬਿਕਰਮ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਹੈ ਉਥੇ ਆਪ ਆਦਮੀ ਪਾਰਟੀ ਨੇ ਸਿੱਧੂ ਵਿਰੁੱਧ ਇੱਕ ਮਹਿਲਾ ਉਮੀਦਵਾਰ ਜੀਵਨਜੋਤ ਕੌਰ ਨੂੰ ਉਤਾਰਿਆ ਹੈ।

ਸਿੱਧੂ ਅਤੇ ਮਜੀਠੀਆ ਦਰਮਿਆਨ ਹੁਣ ਦੁਸ਼ਮਣੀ ਵਾਲਾ ਰਿਸ਼ਤਾ

ਕਿਸੇ ਸਮੇਂ ਕਰੀਬੀ ਦੋਸਤ ਰਹੇ ਨਵਜੋਤ ਸਿੱਧੂ ਅਤੇ ਮਜੀਠੀਆ ਦਰਮਿਆਨ ਹੁਣ ਦੁਸ਼ਮਣੀ ਵਾਲਾ ਰਿਸ਼ਤਾ ਹੈ। ਦੋਹਾਂ ਆਗੂਆਂ ਦਾ ਵਿਧਾਨ ਸਭਾ ਵਿੱਚ ਟਕਰਾਅ ਵੀ ਸ਼ਰਮਨਾਕ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਈਸਟ ਹਲਕਾ (Amritsar East Assembly seat) ਹੁਣ ਭਾਸ਼ਾ ਦੀ ਮਰਿਆਦਾ ਦੀ ਜੰਗ ਦਾ ਮੈਦਾਨ ਵੀ ਬਣੇਗਾ, ਦੋਹਾਂ ਦੀ ਲੜਾਈ ਵਿੱਚ ਮੁੱਦੇ ਗਾਇਬ ਹੋ ਜਾਣਗੇ, ਪਰ ਇੱਕ ਗੱਲ ਸਾਫ ਹੈ ਕਿ ਅਕਾਲੀ ਦਲ ਨੇ ਮਜੀਠੀਆ ਨੂੰ ਉਮੀਦਵਾਰ ਤੈਅ ਕਰਕੇ ਸਿੱਧੂ ਨੇ ਘੇਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ।

ਨਵਜੋਤ ਸਿੰਘ ਸਿੱਧੂ ਦੀ ਵਿਅਕਤੀਗਤ ਜਾਣਕਾਰੀ

ਨਵਜੋਤ ਸਿੰਘ ਦੇ ਪਿਤਾ ਸ. ਭਗਵੰਤ ਸਿੰਘ ਸਿੱਧੂ ਪੰਜਾਬ ਦੇ ਐਡਵੋਕੇਟ ਜਨਰਲ ਰਹੇ ਹਨ। ਨਵਜੋਤ ਸਿੱਧੂ ਦਾ ਜਨਮ ਮਾਤਾ ਨਿਰਮਲ ਸਿੱਧੂ ਦੀ ਕੁੱਖੋਂ 20 ਅਕਤੂਬਰ 1963 ਨੂੰ ਪਟਿਆਲਾ ਵਿਖੇ ਹੋਇਆ। ਨਵਜੋਤ ਸਿੱਧੂ ਦੀ ਜੀਵਨ ਸਾਥਣ ਦਾ ਨਾਮ ਵੀ ਨਵਜੋਤ ਕੌਰ ਹੈ ਤੇ ਉਹ ਪੇਸ਼ੇ ਤੋਂ ਡਾਕਟਰ ਹਨ। ਇਸ ਜੋੜੀ ਦੇ ਵਿਆਹੁਤਾ ਜੀਵਨ ਵਿੱਚ ਇੱਕ ਬੇਟਾ ਤੇ ਇੱਕ ਬੇਟੀ ਨੇ ਜਨਮ ਲਿਆ।

ਸੰਘਰਸ਼

ਨਵਜੋਤ ਸਿੰਘ ਸਿੱਧੂ ਦੀ ਭਾਵੇਂ ਚੜ੍ਹਾਈ ਸਾਰਿਆਂ ਨੂੰ ਦਿਸਦੀ ਹੈ ਪਰ ਉਨ੍ਹਾਂ ਆਪਣੀ ਇੱਕ ਇੰਟਰਵਿਊ ਵਿੱਚ ਜੀਵਨ ਵਿੱਚ ਘੱਲੀ ਘਾਲਣਾਵਾਂ (Sidhu struggled hard in life) ਦਾ ਜਿਕਰ ਵੀ ਕੀਤਾ। ਉਹ ਆਪ ਦੱਸਦੇ ਹਨ ਕਿ ਉਹ ਲਗਾਤਾਰ ਕ੍ਰਿਕਟ ਦੀ ਪ੍ਰੈਕਟਿਸ ਕਰਦੇ ਰਹਿੰਦੇ ਸੀ ਤੇ ਉਨ੍ਹਾਂ ਦੇ ਹੱਥਾਂ ਵਿੱਚ ਛਾਲੇ ਤੱਕ ਪੈ ਗਏ ਸੀ ਪਰ ਉਨ੍ਹਾਂ ਨੂੰ ਕ੍ਰਿਕਟ ਦਾ ਅਜਿਹਾ ਜਨੂੰਨ ਸੀ ਕਿ ਉਹ ਰਾਤਾਂ ਤੱਕ ਪ੍ਰੈਕਟਿਸ ਕਰਦੇ ਰਹੇ ਤੇ ਅਖੀਰ ਕ੍ਰਿਕਟ ਸਟਾਰ ਬਣ ਕੇ ਹੀ ਉਭਰੇ। ਕ੍ਰਿਕਟ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਵੀ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਕਮੈਂਟਰੀ ਵੀ ਕੀਤੀ ਤੇ ਲੰਮਾ ਸਮਾਂ ਕ੍ਰਿਕਟ ਵਿੱਚ ਮੱਲਾਂ ਮਾਰੀਆਂ ਤੇ ਫੇਰ ਅਲਵਿਦਾ ਕਹਿ ਕੇ ਉਹ ਲਾਫਟਰ ਚੈਲੇਂਜ ਵਿੱਚ ਆ ਗਏ। ਇਥੇ ਉਨ੍ਹਾਂ ਨੇ ਕਪਿਲ ਸ਼ਰਮਾ ਸ਼ੋਅ ਵਿੱਚ ਕਾਫੀ ਪ੍ਰਸ਼ੰਸ਼ਾ ਖੱਟੀ ਤੇ ਫੇਰ ਉਨ੍ਹਾਂ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਕਿਸੇ ਨਾ ਕਿਸੇ ਪ੍ਰਾਪਤੀ ਜਾਂ ਅਲੋਚਨਾ ਕਾਰਨ ਲਗਾਤਾਰ ਚਰਚਾ ਵਿੱਚ ਬਣੇ ਰਹਿੰਦੇ ਹਨ।

ਪ੍ਰਾਪਤੀਆਂ:

ਨਵਜੋਤ ਸਿੰਘ ਸਿੱਧੂ ਪੇਸ਼ੇ ਤੋਂ ਪ੍ਰੇਰਕ ਸਪੀਕਰ, ਟੀ.ਵੀ. ਟਿੱਪਣੀਕਾਰ ਹਨ ਤੇ ਉਨ੍ਹਾਂ ਦੇ ਦਿਲਚਸਪੀ ਦੇ ਮੁੱਖ ਖੇਤਰ ਖੇਡਾਂ, ਕ੍ਰਿਕਟ ਤੇ ਟੈਲੀਵਿਜ਼ਨ ਹੀ ਰਹੇ ਹਨ। ਉਨ੍ਹਾਂ ਆਪਣੇ ਜੀਵਨ ਵਿੱਚ ਦੱਖਣੀ ਅਫਰੀਕਾ, ਇੰਗਲੈਂਡ, ਵੈਸਟਇੰਡੀਜ਼, ਆਸਟ੍ਰੇਲੀਆ, ਪਾਕਿਸਤਾਨ, ਯੂ.ਏ.ਈ. ਤੇ ਬੰਗਲਾਦੇਸ਼ ਆਦਿ ਦਾ ਦੌਰਾ ਕੀਤਾ।

ਸਿਆਸੀ ਪਿਛੋਕੜ

ਨਵਜੋਤ ਸਿੰਘ ਸਿੱਧੂ ਭਾਵੇਂ 2017 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਪਰ ਇਸ ਤੋਂ ਪਹਿਲਾਂ ਉਹ ਤਿੰਨ ਵਾਰ (2004-06, 2007-09, 2009-14) ਲਈ ਲੋਕਸਭਾ ਲਈ ਚੁਣੇ ਗਏ ਤੇ ਅਤੇ ਰਾਜ ਸਭਾ ਵਿੱਚ 25 ਅਪ੍ਰੈਲ, 2016 ਤੋਂ 18 ਜੁਲਾਈ, 2016 ਤੱਕ ਬਣੇ ਰਹੇ। ਪੰਜਾਬ ਕੈਬਨਿਟ ਵਿੱਚ ਉਹ ਜੂਨ 2019 ਤੱਕ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ।

ਵੱਖਰੀ ਰਾਜਨੀਤੀ

ਨਵਜੋਤ ਸਿੰਘ ਸਿੱਧੂ ਵੱਖਰੀ ਤੇ ਦਬੰਗ ਰਾਜਨੀਤੀ ਕਰਦੇ ਹਨ। ਕਾਂਗਰਸ ਵਿੱਚ ਰਹਿੰਦਿਆਂ ਹੀ ਉਨ੍ਹਾਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਦੀ ਇਸ ਤਰ੍ਹਾਂ ਵਿਰੋਧਤਾ ਕੀਤੀ ਕਿ ਹਾਈਕਮਾਂਡ ਨੇ ਸੀਐਲਪੀ ਦੀ ਮੀਟਿੰਗ ਸੱਦੀ ਤੇ ਆਖਰ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ। ਮੁੱਦੇ ਚੁੱਕਣਾ ਉਨ੍ਹਾਂ ਦੀ ਫਿਤਰਤ ਹੈ ਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਨ ਤੋਂ ਵੀ ਪਿੱਛੇ ਨਹੀਂ ਹਟਦੇ ਤੇ ਇਥੋਂ ਤੱਕ ਕਿ ਡੀਜੀਪੀ ਤੇ ਏਜੀ ਦੀ ਨਿਯੁਕਤੀਆਂ ਨੂੰ ਲੈ ਕੇ ਉਨ੍ਹਾਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਤੱਕ ਦੇ ਦਿੱਤਾ। ਪਾਰਟੀ ਨੇ ਅਸਤੀਫਾ ਮੰਜੂਰ ਨਹੀਂ ਕੀਤਾ ਤੇ ਸਿੱਧੂ ਨੇ ਅਸਤੀਫਾ ਵਾਪਸ ਲੈ ਲਿਆ ਤੇ ਹੁਣ ਫੇਰ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਹਨ।

ਇਹ ਵੀ ਪੜੋ: ਨਾਮਜ਼ਦਗੀ ਭਰਨ ਤੋਂ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨੂੰ ਕੀਤੀ ਇਹ ਅਪੀਲ

Last Updated : Jan 29, 2022, 9:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.