ETV Bharat / state

ਅਰੂਸਾ ਆਲਮ ਦੇ ਬਹਾਨੇ ਨਵਜੋਤ ਕੌਰ ਸਿੱਧੂ ਦੇ ਕੈਪਟਨ ’ਤੇ ਨਿਸ਼ਾਨੇ - ਅਰੂਸਾ ਆਲਮ

ਅਰੂਸਾ ਆਲਮ ਨੂੰ ਲੈ ਕੇ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਅਰੂਸਾ ਆਲਮ ਤੋਂ ਬਿਨਾਂ ਕੋਈ ਮੰਤਰੀ ਸੰਤਰੀ ਨਹੀਂ ਸੀ ਲਗਦਾ ਅਤੇ ਨਾ ਹੀ ਕੋਈ ਐੱਸਐੱਚਓ ਐੱਸਐੱਸਪੀ ਲਗਦਾ ਸੀ।

ਨਵਜੋਤ ਕੌਰ ਸਿੱਧੂ
ਨਵਜੋਤ ਕੌਰ ਸਿੱਧੂ
author img

By

Published : Oct 23, 2021, 12:44 PM IST

Updated : Oct 23, 2021, 3:25 PM IST

ਅੰਮ੍ਰਿਤਸਰ: ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਨੇ ਅਰੂਸਾ ਆਲਮ ’ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਅਰੂਸਾ ਆਲਮ ਤੋਂ ਬਿਨਾਂ ਕੋਈ ਮੰਤਰੀ ਸੰਤਰੀ ਨਹੀਂ ਸੀ ਲਗਦਾ ਅਤੇ ਨਾ ਹੀ ਕੋਈ ਐੱਸਐੱਚਓ ਐੱਸਐੱਸਪੀ ਲਗਦਾ ਸੀ।

'ਅਰੂਸਾ ਆਲਮ ਤੋਂ ਬਿਨਾਂ ਨਹੀਂ ਹੁੰਦਾ ਸੀ ਕੋਈ ਕੰਮ'

ਨਵਜੋਤ ਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਅਰੂਸਾ ਆਲਮ ਦਾ ਲੜਕਾ ਟੈਚੀਆਂ ਚ ਪੈਸੇ ਲੈ ਕੇ ਦੁਬਈ ਫਰਾਰ ਹੋ ਗਿਆ ਹੈ। ਕੈਪਟਨ ਸਰਕਾਰ ਦੇ ਰਾਜ ਚ ਅਰੂਸਾ ਆਲਮ ਹੀ ਪੰਜਾਬ ਦੀ ਡੀਜੀਪੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਆਪਣੀ ਉਮਰ ਨੂੰ ਦੇਖਦੇ ਹੋਏ ਉਹ ਪੂਜਾ ਪਾਠ ਕਰਨ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਰਹਿੰਦੀ ਜ਼ਿੰਦਗੀ ਅਰੂਸਾ ਆਲਮ ਦੇ ਨਾਲ ਬਿਤਾਉਣੀ ਚਾਹੀਦੀ ਹੈ ਅਤੇ ਐਸ਼ ਕਰਨੀ ਚਾਹੀਦੀ ਹੈ।

  • STILL GRAPPLING TO GRASP THE "DESIGNS" BEHIND TWITTING CP -AROOSA PIC @CAPT_AMARINDER! PLEASE DO UNDERSTAND, GRANT OF VIZA BY UPA OR NDA DOESN'T INCLUDE "LICENCE 2 DOMESTICATE & OUTSOURCE"GOVERNANCE APPARATUS"TO 'VDESHI MEHMAN ' WID UNFETTERED LIBERTY 2 LOOT & LAUNDER! 1/N

    — MOHD MUSTAFA, FORMER IPS (@MohdMustafaips) October 23, 2021 " class="align-text-top noRightClick twitterSection" data=" ">

'ਅਰੂਸਾ ਆਲਮ ਨੂੰ ਦਿੱਤੇ ਜਾਂਦੇ ਸੀ ਤੋਹਫੇ'

ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਜਿਹੜੇ ਵੀ ਅਕਾਲੀ ਵਿਅਕਤੀ ਅਰੂਸਾ ਨਾਲ ਮੁਲਾਕਾਤ ਕਰਦੇ ਸੀ ਉਹ ਉਨ੍ਹਾਂ ਦੇ ਲਈ ਡਾਇਮੰਡ ਦਾ ਸੈੱਟ ਲੈ ਕੇ ਜਾਂਦੇ ਸੀ। ਅਰੂਸਾ ਆਲਮ ਪੰਜਾਬ ਦਾ ਸਾਰਾ ਪੈਸਾ ਲੈ ਕੇ ਦੁਬਈ ਲੈ ਕੇ ਭੱਜ ਗਈ ਹੈ। ਕੈਪਟਨ ਨੂੰ ਵੀ ਹੁਣ ਉਨ੍ਹਾਂ ਦੇ ਪਿੱਛੇ ਚਲੇ ਜਾਣਾ ਚਾਹੀਦਾ ਹੈ ਅਤੇ ਐਸ਼ ਕਰਨੀ ਚਾਹੀਦੀ ਹੈ।

'ਕੈਪਟਨ ਦੀ ਪਾਰਟੀ ਦੇ ਨਾਲ ਸਾਨੂੰ ਕੋਈ ਫਰਕ ਨਹੀਂ'

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ’ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਹਲਕੇ ਨਾਲ ਕੈਪਟਨ ਦੇ ਰਾਜ ਸਮੇਂ ਪੱਖਪਾਤ ਕੀਤਾ ਗਿਆ ਪਰ ਹੁਣ ਉਹ ਵੱਡੇ ਪੱਧਰ ’ਤੇ ਵਿਕਾਸ ਕਰਵਾਉਣਗੇ। ਨਵਜੋਤ ਕੌਰ ਸਿੱਧੂ ਨੇ ਇਹ ਵੀ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਣਗੇ।

ਇਹ ਵੀ ਪੜੋ: ਅਫ਼ਗਾਨਿਸਤਾਨ ’ਚ ਫਸੇ ਸਿੱਖਾਂ ਦਾ ਮਾਮਲਾ, ਮਨਜਿੰਦਰ ਸਿਰਸਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ

ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰੂਸਾ ਆਲਮ ਦੇ ਨਾਲ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਤਸਵੀਰ ਸਾਂਝੀ ਕੀਤੀ ਸੀ ਜਿਸ ’ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਹ ਤਸਵੀਰ ਉਸ ਸਮੇਂ ਦੀ ਜਦੋ ਉਹ ਪੱਤਰਕਾਰ ਸੀ।

ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਟਵੀਟ ਰਾਹੀ ਅਰੂਸਾ ਆਲਮ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਿਆ।

Last Updated : Oct 23, 2021, 3:25 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.