ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਬੰਦੀ ਛੋੜ ਦਿਵਸ Bandi Chhor Divas of Guru Hargobind Singh ji ਦੇ ਸਬੰਧ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੱਜ ਮੰਗਲਵਾਰ ਨੂੰ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿੱਚ ਘੋੜਸਵਾਰ ਨਿਹੰਗਾਂ ਨੇ ਤਲਵਾਰਬਾਜ਼ੀ ਤੇ ਘੋੜਸਵਾਰੀ ਦੇ ਹੁਨਰ ਦਿਖਾਏ ਅਤੇ ਸੰਗਤਾਂ ਦੇ ਮਨ ਨੂੰ ਮੋਹ ਲਿਆ, ਇਸੇ ਤਰ੍ਹਾਂ ਰਵਾਇਤੀ ਸਿੱਖ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕੀਤਾ। Nagar Kirtan was organized in Amritsar
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਅੱਜ ਦੀਵਾਲੀ ਵਾਲੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ 52 ਰਾਜਾਂ ਨੂੰ ਛੁਡਾ ਕੇ ਅੰਮ੍ਰਿਤਸਰ ਲਿਆਏ ਸਨ। ਇਸ ਖ਼ੁਸ਼ੀ ਵਿੱਚ ਸਿੱਖ ਸੰਗਤ ਨੇ ਆਪਣੇ ਆਪਣੇ ਘਰਾਂ ਵਿੱਚ ਦੇਸੀ ਘਿਓ ਦੇ ਦੀਵੇ ਜਗਾਈ ਸੀ ਅਤੇ ਉਸ ਤੋਂ ਅਗਲੇ ਦਿਨ ਆਪਣੀ ਬਹਾਦਰੀ ਦੇ ਜੌਹਰ ਦਿਖਾਉਣ ਲਈ ਉਹ ਇਹ ਆਯੋਜਨ ਕੀਤਾ ਗਿਆ। ਉਦੋਂ ਤੋਂ ਲੈ ਕੇ ਅੱਜ ਤੱਕ ਦੀਵਾਲੀ ਤੋਂ ਅਗਲੇ ਦਿਨ ਇਹ ਮਹੱਲਾ ਕੱਢਿਆ ਜਾਂਦਾ ਹੈ।
ਇਸ ਮੇਲੇ ਵਿੱਚ ਘੋੜ ਸਵਾਰਾਂ ਵੱਲੋਂ ਪਾਲੇ ਦੇ ਨਾਲ ਨਿਸ਼ਾਨੇ ਲਗਾਏ ਜਾਂਦੇ ਹਨ ਦੋ ਤਿੰਨ ਚਾਰ ਘੋੜਿਆਂ ਉੱਤੇ ਸਵਾਰ ਹੋ ਕੇ ਕੋਰਸਾਂ ਘੋੜਸਵਾਰ ਆਪਣੇ ਆਪਣੇ ਕਰਤੱਬ ਵਿਖਾਉਂਦੇ ਹਨ ਅਤੇ ਗੱਤਕਾ ਪਾਰਟੀ ਉੱਤੇ ਤਲਵਾਰਬਾਜ਼ੀ ਦੇ ਹੁਨਰ ਵਿਖਾਏ ਗਏ। ਗੁਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਭਰਦੇ ਹੋਏ ਘੋੜਸਵਾਰਾਂ ਨੇ ਆਪਣੀ ਕਲਾਂ ਦੇ ਜੌਹਰ ਦਿਖਾਏ, ਉੱਥੇ ਹੀ ਪੰਜਾਬ ਨੇ ਇਨ੍ਹਾਂ ਗੱਭਰੂ ਜਵਾਨਾਂ ਦੇ ਕਰਤੱਬ ਵੇਖ ਕੇ ਹਰ ਕੋਈ ਹੈਰਾਨ ਸੀ।
ਇਸ ਮੇਲੇ ਨੂੰ ਵੇਖਣ ਲਈ ਦੂਰ ਦੂਰ ਤੋਂ ਲੋਕ ਇੱਥੇ ਪੁੱਜੇ ਹੋਏ ਸਨ, ਨਿਹੰਗ ਸਿੱਖ ਜਥੇਬੰਦੀਆਂ ਸਿਰਫ ਆਪਣੀ ਕਲਾਂ ਦੇ ਜੌਹਰ ਵੀ ਦਿਖਾਏ, ਬਲਕਿ ਪਿੰਡ ਪਿੰਡ ਘੁੰਮ ਕੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਉੱਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਮਾਰਸ਼ਲ ਆਰਟ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਉੱਥੇ ਹੀ ਇਸ ਮੌਕੇ ਕਈ ਵੱਖ-ਵੱਖ ਨਿਹੰਗ ਸਿੱਖ ਜਥੇਬੰਦੀਆਂ ਨੇ ਇਸ ਮੁਹੱਲੇ ਵਿੱਚ ਹਿੱਸਾ ਲਿਆ।
ਇਹ ਵੀ ਪੜੋ:- ਸਿੱਖ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ