ETV Bharat / state

ਨਾਜਾਇਜ਼ ਸਬੰਧਾਂ ਦੇ ਚਲਦੇ ਨੌਜਵਾਨ ਦਾ ਕਤਲ - Murder of a youth due to illicit relationship

ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਖਿਲਚੀਆਂ ਅਧੀਨ ਪੈਂਦੇ ਪਿੰਡ ਧੂਲਕਾ ਵਿਖੇ ਨਾਜਾਇਜ਼ ਸਬੰਧਾਂ ਕਾਰਨ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਨਾਲ ਸਨਸਨੀ ਫੈਲ ਗਈ। ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਪੱਡੇ ਵਜੋਂ ਦੱਸੀ ਗਈ ਹੈ।

ਨਾਜਾਇਜ਼ ਸਬੰਧਾਂ ਦੇ ਚਲਦੇ ਨੌਜਵਾਨ ਦਾ ਕਤਲ
ਨਾਜਾਇਜ਼ ਸਬੰਧਾਂ ਦੇ ਚਲਦੇ ਨੌਜਵਾਨ ਦਾ ਕਤਲ
author img

By

Published : May 25, 2021, 4:24 PM IST

ਅੰਮ੍ਰਿਤਸਰ :ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਖਿਲਚੀਆਂ ਅਧੀਨ ਪੈਂਦੇ ਪਿੰਡ ਧੂਲਕਾ ਵਿਖੇ ਨਾਜਾਇਜ਼ ਸਬੰਧਾਂ ਕਾਰਨ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਨਾਲ ਸਨਸਨੀ ਫੈਲ ਗਈ। ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਪੱਡੇ ਵਜੋਂ ਦੱਸੀ ਗਈ ਹੈ।

ਨਾਜਾਇਜ਼ ਸਬੰਧਾਂ ਦੇ ਚਲਦੇ ਨੌਜਵਾਨ ਦਾ ਕਤਲ
ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਗੁਰਵਿੰਦਰ ਮੇਰੀ ਭੂਆ ਦਾ ਲੜਕਾ ਹੈ ਇਹਦੇ ਦਲਜੀਤ ਕੌਰ ਨਾਲ ਸਬੰਧ ਸਨ। ਗੁਰਵਿੰਦਰ ਨੂੰ ਦਲਜੀਤ ਕੌਰ ਨੇ ਆਪ ਘਰ ਸੱਦਿਆ ਅਤੇ ਬੰਦੇ ਸੱਦ ਕੇ ਧੋਖੇ ਨਾਲ ਉਸਦਾ ਕਤਲ ਕਰਵਾ ਦਿੱਤਾ ਹੈ।

ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀ ਸਵੇਰੇ ਬਾਬਾ ਬਕਾਲਾ ਸਾਹਿਬ ਹਸਪਤਾਲ ਪੁੱਜੇ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਨੌਜਵਾਨ ਅਤੇ ਉਕਤ ਔਰਤ ਦੇ ਪਹਿਲਾਂ ਤੋਂ ਸਬੰਧ ਸਨ ਅਤੇ ਬੀਤੇ ਸਮੇਂ ਦੌਰਾਨ ਗੁਰਵਿੰਦਰ ਸਿੰਘ ਪਹਿਲਾਂ ਦਲਜੀਤ ਕੌਰ ਨੂੰ ਨਾਲ ਲੈ ਗਿਆ ਸੀ ਜਿਸ ਤੋਂ ਬਾਅਦ ਪਿੰਡ ਵਾਲਿਆਂ ਦੀ ਸਹਿਮਤੀ ਨਾਲ ਉਹ ਵਾਪਿਸ ਆ ਗਏ ਸਨ, ਜਿਸ ਕਾਰਨ ਮੁਲਜ਼ਮ ਦਲਜੀਤ ਕੌਰ ਦੇ ਪਰਿਵਾਰ ਵਿੱਚ ਗੁੱਸਾ ਸੀ ਅਤੇ ਉਹ ਆਪਣੀ ਬਦਨਾਮੀ ਦਾ ਬਦਲਾ ਲੈਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਲਜੀਤ ਕੌਰ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਹ ਇੱਥੇ ਰਹਿੰਦੀ ਹੈ।

ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਦੌਲੇਵਾਲ ਨੇ ਬਿਆਨ ਤੇ ਮੁਲਜ਼ਮ ਦਲਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਲਿਆ। ਪੁਲਿਸ ਨੇ ਦਲਜੀਤ ਕੌਰ ਸਮੇਤ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬਾਬਾ ਰਾਮਦੇਵ ਨੇ ਆਈਐਮਏ ਅਤੇ ਫਾਰਮਾ ਕੰਪਨੀਆਂ ਤੋ ਪੁੱਛੇ 25 ਸਵਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.